ਲੁਧਿਆਣਾ (ਹਿਤੇਸ਼) : ਨਵਜੋਤ ਸਿੱਧੂ ਦੀ ਤਾਜਪੋਸ਼ੀ ਤੋਂ ਲੈ ਕੇ ਹੁਣ ਤੱਕ 2 ਵਾਰ ਹੋਈ ਮੁਲਾਕਾਤ ਦੇ ਜ਼ਰੀਏ ਭਾਵੇਂ ਕਾਂਗਰਸ ਵਿੱਚ ਇਕਜੁੱਟਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸਲੀਅਤ 'ਚ ਕੜਵਾਹਟ ਘੱਟ ਨਹੀਂ ਹੋ ਰਹੀ ਹੈ। ਇਸ ਦਾ ਸਬੂਤ ਸਿੱਧੂ ਦੇ ਸਮਰਥਕਾਂ ਵੱਲੋਂ ਲਾਏ ਜਾ ਰਹੇ ਹੋਰਡਿੰਗਸ ਤੋਂ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਸਿੱਧੇ ਤੌਰ 'ਤੇ ਧੜੇਬੰਦੀ ਮੰਨਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : 4 ਮਹੀਨੇ ਪਹਿਲਾਂ ਲਵ ਮੈਰਿਜ ਕਰਾਉਣ ਵਾਲੇ ਮੁੰਡੇ ਵੱਲੋਂ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਭੈਣ ਨੂੰ ਭੇਜੀ ਵੀਡੀਓ (ਤਸਵੀਰਾਂ)
ਭਾਵੇਂ ਕੁੱਝ ਆਗੂਆਂ ਵੱਲੋਂ ਸਿੱਧੂ ਦੇ ਹੋਰਡਿੰਗਸ 'ਚ ਕੈਪਟਨ ਦੀ ਛੋਟੀ ਫੋਟੋ ਲਾਈ ਗਈ ਹੈ, ਜਦੋਂ ਕਿ ਆਮ ਤੌਰ 'ਤੇ ਸਰਕਾਰ ਵਾਲੇ ਸੂਬੇ 'ਚ ਮੁੱਖ ਮੰਤਰੀ ਦੀ ਪੁਜ਼ੀਸ਼ਨ ਨੂੰ ਕਾਂਗਰਸ ਪ੍ਰਧਾਨ ਤੋਂ ਵੱਡਾ ਆਂਕਿਆ ਜਾਂਦਾ ਹੈ ਪਰ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਦਾ ਨਾਂ ਅਤੇ ਫੋਟੋ ਨੂੰ ਹੀ ਹਾਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੰਤਰੀ ਧਰਮਸੋਤ ਦੀਆਂ ਵਧੀਆਂ ਮੁਸ਼ਕਲਾਂ, ਹੁਣ CBI ਕਰੇਗੀ ਵਜ਼ੀਫ਼ਾ ਘਪਲੇ ਦੀ ਜਾਂਚ
ਇਸ ਦੇ ਮੱਦੇਨਜ਼ਰ ਕੈਪਟਨ ਵੱਲੋਂ ਆਪਣੀ ਪੁਜ਼ੀਸ਼ਨ ਬਰਕਰਾਰ ਰੱਖਣ ਲਈ ਨਵਾਂ ਫਾਰਮੂਲਾ ਵਰਤਿਆ ਗਿਆ ਹੈ, ਜਿਸ ਤਹਿਤ ਸਾਰੇ ਜ਼ਿਲ੍ਹਿਆਂ 'ਚ ਮਨਜ਼ੂਰਸ਼ੁਦਾ ਸਾਈਟਾਂ ਨੂੰ ਬੁੱਕ ਕਰ ਲਿਆ ਗਿਆ ਹੈ। ਇਨ੍ਹਾਂ ਰਾਹੀਂ ਸਰਕਾਰ ਦੀਆਂ ਪ੍ਰਾਪਤੀਆਂ ਦੇ ਨਾਲ ਕੈਪਟਨ ਦੀ ਆਦਮ ਕੱਦ ਫੋਟੋ ਲਾਈ ਜਾ ਰਹੀ ਹੈ ਤਾਂ ਕਿ ਸਿੱਧੂ ਦੇ ਹੋਰਡਿੰਗਸ ਦਾ ਮੁਕਾਬਲਾ ਕੀਤਾ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਖੇਤੀ ਵਿਰੋਧੀ ਕਾਨੂੰਨਾਂ ’ਤੇ ਸੰਸਦ ’ਚ ਬਹਿਸ ਤੋਂ ਭੱਜ ਰਹੀ ਮੋਦੀ ਸਰਕਾਰ : ਮਾਨ
NEXT STORY