ਜਲੰਧਰ— 26 ਫਰਵਰੀ ਨੂੰ ਭਾਰਤੀ ਫੌਜ ਵੱਲੋਂ ਪਾਕਿਸਤਾਨ 'ਚ 'ਏਅਰ ਸਟ੍ਰਾਈਕ' ਕਰਨ ਤੋਂ ਬਾਅਦ ਬੌਖਲਾਏ ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤੀ ਹਵਾਈ ਖੇਤਰ 'ਚ ਘੁਸਪੈਠ ਕੀਤੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਜਿੱਥੇ ਗੱਲਬਾਤ ਦੀ ਪੇਸ਼ਕਸ਼ ਕੀਤੀ ਗਈ ਹੈ, ਉਥੇ ਹੀ ਕੈਬਨਿਟ ਮੰਤਰੀ ਅਤੇ ਉਨ੍ਹਾਂ ਦੇ ਮਿੱਤਰ ਨਵਜੋਤ ਸਿੰਘ ਸਿੱਧੂ ਨੇ ਵੀ ਵਾਰਤਾ ਰਾਹੀਂ ਇਸ ਮਸਲੇ ਹੱਲ ਕਰਨ ਦੀ ਅਪੀਲ ਕਰ ਦਿੱਤੀ ਹੈ।

ਸਿੱਧੂ ਨੇ ਟਵਿੱਟਰ ਜ਼ਰੀਏ ਜੰਗ ਦੀ ਖਿਲਾਫਤ ਕਰਦੇ ਹੋਏ ਖੁੱਲ੍ਹੀ ਚਿੱਠੀ ਜਾਰੀ ਕਰਦੇ ਕਿਹਾ ਕਿ ਜੰਗ ਹੋਣਾ ਸਾਡੀ ਇੱਛਾ 'ਤੇ ਨਿਰਭਰ ਕਰਦਾ ਹੈ ਨਾ ਕਿ ਹਾਲਾਤ 'ਤੇ। ਇਸ ਤੋਂ ਇਲਾਵਾ ਅੱਗੇ ਲਿਖਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਤਵਾਦ ਦਾ ਹੱਲ ਸ਼ਾਂਤੀ ਅਤੇ ਵਿਕਾਸ ਹੈ ਨਾ ਕਿ ਬੇਰੋਜ਼ਗਾਰੀ, ਨਫਰਤ ਅਤੇ ਡਰ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਦੇਸ਼ ਨਾਲ ਡਟੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਪੁਰਾਣਾ ਵਿਵਾਦਿਤ ਬਿਆਨ ਵੀ ਦੋਹਰਾਉਂਦੇ ਕਿਹਾ ਕਿ ਕੁਝ ਲੋਕਾਂ ਦੇ ਕਾਰੇ ਕਾਰਨ ਪੂਰੀ ਕੌਮ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।
ਗਿਆਨੀ ਇਕਬਾਲ ਸਿੰਘ ਖਿਲਾਫ ਮਿਲੀਆਂ ਸ਼ਿਕਾਇਤਾਂ ਦੀ ਹੋਵੇਗੀ ਜਾਂਚ
NEXT STORY