Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 03, 2026

    5:24:14 PM

  • miscreants opened fire on a police party

    ਪੰਜਾਬ: ਬਦਮਾਸ਼ਾਂ ਨੇ ਪੁਲਸ ਪਾਰਟੀ 'ਤੇ ਕਰ'ਤੀ...

  • big blow to usa

    ਇਰਾਨ ਖ਼ਿਲਾਫ਼ ਜੰਗ 'ਚ ਅਮਰੀਕਾ ਨੂੰ ਵੱਡਾ ਝਟਕਾ !...

  • 50 rupees lottery in punjab

    50 ਰੁਪਏ ਨੇ ਬਣਾ ਦਿੱਤਾ 21 ਲੱਖ ਰੁਪਏ ਦਾ ਮਾਲਕ,...

  • punjab feels the heat in march itself

    ਪੰਜਾਬ 'ਚ ਮਾਰਚ ਮਹੀਨੇ ਹੀ ਗਰਮੀ ਦਾ ਅਹਿਸਾਸ, ਜਾਣੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੰਸਾਰਕ ਤਣਾਅ ਵਿਚਾਲੇ ਨਵੇਂ ਬਾਜ਼ਾਰਾਂ ਦੀ ਭਾਲ ’ਚ ਭਾਰਤੀ ਉਦਯੋਗ

BLOG News Punjabi(ਬਲਾਗ)

ਸੰਸਾਰਕ ਤਣਾਅ ਵਿਚਾਲੇ ਨਵੇਂ ਬਾਜ਼ਾਰਾਂ ਦੀ ਭਾਲ ’ਚ ਭਾਰਤੀ ਉਦਯੋਗ

  • Edited By Harpreet Singh,
  • Updated: 06 Dec, 2025 04:51 PM
Blog
indian industry
  • Share
    • Facebook
    • Tumblr
    • Linkedin
    • Twitter
  • Comment

ਦੁਨੀਆ ਇਸ ਸਮੇਂ ਬੇਮਿਸਾਲ ਭੂ-ਰਾਜਨੀਤਿਕ ਤਣਾਅ ’ਚੋਂ ਲੰਘ ਰਹੀ ਹੈ। ਅਮਰੀਕਾ ਅਤੇ ਰੂਸ ਵਿਚਾਲੇ ਵਧਦੇ ਟਕਰਾਅ ਨੇ ਸੰਸਾਰਕ ਮਾਹੌਲ ਨੂੰ ਦੋ ਖੇਮਿਆਂ ’ਚ ਵੰਡ ਦਿੱਤਾ ਹੈ। ਜੰਗਲ ਦੀ ਅੱਗ ਵਾਂਗ ਫੈਲਦੇ ਇਨ੍ਹਾਂ ਤਣਾਵਾਂ ਨੇ ਕੌਮਾਂਤਰੀ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਡੂੰਘਾਈ ਨਾਲ ਪ੍ਰਭਾਵਿਤ ਕੀਤਾ ਹੈ। ਇਸ ਗੁੰਝਲਦਾਰ ਹਾਲਾਤ ’ਚ ਭਾਰਤ ਖੁਦ ਨੂੰ ਇਕ ਅਜਿਹੇ ਚੌਰਾਹੇ ’ਤੇ ਦੇਖਦਾ ਹੈ ਜਿੱਥੇ ਰਾਸ਼ਟਰੀ ਹਿੱਤ, ਵਪਾਰਕ ਸੰਤੁਲਨ ਅਤੇ ਸਿਆਸੀ ਰਣਨੀਤੀ ਨੂੰ ਬੇਹੱਦ ਸਾਵਧਾਨੀ ਨਾਲ ਸੰਭਾਲਣਾ ਜ਼ਰੂਰੀ ਹੋ ਗਿਆ ਹੈ।

ਭਾਰਤ ਅਤੇ ਰੂਸ ਦੇ ਸੰਬੰਧ ਦਹਾਕਿਆਂ ਤੋਂ ਬੇਹੱਦ ਡੂੰਘੇ ਰਹੇ ਹਨ। ਰੱਖਿਆ ਖੇਤਰ ’ਚ ਭਾਰਤ ਦੀ ਜ਼ਿਆਦਾਤਰ ਨਿਰਭਰਤਾ ਰੂਸ ’ਤੇ ਹੀ ਹੈ। ਅੱਜ ਵੀ ਭਾਰਤ ਦੇ ਫੌਜੀ ਉਪਕਰਣਾਂ ਦਾ ਵੱਡਾ ਹਿੱਸਾ ਰੂਸੀ ਤਕਨੀਕ ’ਤੇ ਆਧਾਰਿਤ ਹੈ, ਨਾਲ ਹੀ ਰੂਸ ਭਾਰਤ ਲਈ ਊਰਜਾ ਦਾ ਮਹੱਤਵਪੂਰਨ ਸਰੋਤ ਬਣ ਚੁੱਕਾ ਹੈ। ਅਜਿਹੇ ’ਚ ਅਮਰੀਕਾ ਦਾ ਇਹ ਦਬਾਅ ਕਿ ਭਾਰਤ ਰੂਸ ਤੋਂ ਤੇਲ ਦਰਾਮਦ ਬੰਦ ਕਰੇ ਅਤੇ ਪੱਛਮੀ ਖੇਮੇ ਦਾ ਸਾਥ ਦੇਵੇ, ਭਾਰਤ ਲਈ ਰਣਨੀਤਿਕ ਜੋਖਮ ਪੈਦਾ ਕਰ ਸਕਦਾ ਹੈ। ਭਾਰਤ ਦਾ ਤਰਕ ਸਪੱਸ਼ਟ ਹੈ ਕਿ ਰੂਸ ਤੋਂ ਦੂਰੀ ਬਣਾਉਣਾ ਅਜੇ ਸੰਭਵ ਨਹੀਂ ਹੈ, ਨਾ ਸੁਰੱਖਿਆ ਦੇ ਮੱਦੇਨਜ਼ਰ ਅਤੇ ਨਾ ਆਰਥਿਕ ਤੌਰ ’ਤੇ। ਇਹੀ ਕਾਰਨ ਹੈ ਕਿ ਭਾਰਤ ਨੂੰ ਆਪਣੀ ਵਿਦੇਸ਼ ਨੀਤੀ ’ਚ ਅਜਿਹਾ ਸੰਤੁਲਨ ਬਣਾਉਣਾ ਪੈ ਰਿਹਾ ਹੈ ਜਿਸ ਨੂੰ ਕੌਮਾਂਤਰੀ ਮਾਹਿਰ ‘ਸਟ੍ਰੈਟਜਿਕ ਅਟੋਨੋਮੀ’ ਕਹਿ ਰਹੇ ਹਨ।

ਦੂਜੇ ਪਾਸੇ ਚੀਨ ਆਪਣੀ ਆਰਥਿਕ ਸ਼ਕਤੀ ਅਤੇ ਵਿਸਥਾਰਵਾਦੀ ਨੀਤੀ ਕਾਰਨ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਸ ਦਾ ਪਾਕਿਸਤਾਨ ਨੂੰ ਲਗਾਤਾਰ ਸਮਰਥਨ ਭਾਰਤ ਲਈ ਸੁਰੱਖਿਆ ਚੁਣੌਤੀ ਅਤੇ ਆਰਥਿਕ ਮੁਕਾਬਲੇਬਾਜ਼ੀ ਦੋਵਾਂ ਦਾ ਕਾਰਨ ਹੈ। ਚੀਨ ਦੀ ਸਸਤੀ ਉਤਪਾਦਨ ਸਮਰੱਥਾ ਭਾਰਤੀ ਉਦਯੋਗਾਂ ਲਈ ਭਾਰੀ ਦਬਾਅ ਪੈਦਾ ਕਰਦੀ ਹੈ। ਵਿਸ਼ਵ ਬਾਜ਼ਾਰਾਂ ’ਚ ਚੀਨੀ ਉਤਪਾਦਾਂ ਦੀ ਵਧਦੀ ਪਕੜ ਦੇ ਕਾਰਨ ਭਾਰਤੀ ਉਦਯੋਗਾਂ ਨੂੰ ਆਪਣੇ ਉਤਪਾਦਨ, ਗੁਣਵੱਤਾ ਅਤੇ ਵੰਡ ਸਮਰੱਥਾ ਨੂੰ ਜ਼ਿਆਦਾ ਬਿਹਤਰ ਬਣਾਉਣ ਦੀ ਲੋੜ ਹੈ। ਅਮਰੀਕਾ ਅਤੇ ਚੀਨ ਦੋਵਾਂ ਵਲੋਂ ਭਾਰਤੀ ਉਤਪਾਦਾਂ ’ਤੇ 50 ਫੀਸਦੀ ਤੱਕ ਟੈਰਿਫ ਲਗਾਇਆ ਜਾਣਾ ਭਾਰਤ ਦੇ ਬਰਾਮਦ ਖੇਤਰ ਲਈ ਵੱਡਾ ਝਟਕਾ ਹੈ। ਇਹ ਫੈਸਲਾ ਨਾ ਸਿਰਫ ਵਪਾਰ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਭਾਰਤੀ ਉਦਯੋਗਾਂ ਦੀ ਭਵਿੱਖ ਦੀ ਯੋਜਨਾ ਨੂੰ ਵੀ ਅਨਿਸ਼ਚਿਤ ਬਣਾ ਦਿੰਦਾ ਹੈ। ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਬਰਾਮਦੀ ਬਾਜ਼ਾਰ ਹੈ। ਅਜਿਹੇ ’ਚ ਇਸ ਖੇਤਰ ’ਚ ਗਿਰਾਵਟ ਭਾਰਤੀ ਵਿਦੇਸ਼ੀ ਮੁਦਰਾ ਭੰਡਾਰ ’ਤੇ ਅਸਰ ਪਾ ਸਕਦੀ ਹੈ। ਕਈ ਉਦਯੋਗ ਸੰਗਠਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਸਥਿਤੀ ਲੰਬੇ ਸਮੇਂ ਤੱਕ ਜਾਰੀ ਰਹੀ ਹਾਂ ਭਾਰਤ ਦੇ ਛੋਟੇ ਅਤੇ ਦਰਮਿਆਨੇ ਬਰਾਮਦਕਾਰ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਣਗੇ।

ਘਰੇਲੂ ਪੱਧਰ ’ਤੇ ਵੀ ਚੁਣੌਤੀਆਂ ਘੱਟ ਨਹੀਂ ਹਨ। ਰੁਪਏ ਦੀ ਗਿਰਾਵਟ ਨੇ ਦਰਾਮਦੀ ਕੱਚੇ ਮਾਲ ਨੂੰ ਮਹਿੰਗਾ ਕਰ ਦਿੱਤਾ ਹੈ। ਸਟੀਲ, ਤਾਂਬਾ, ਇਲੈਕਟ੍ਰਾਨਿਕ ਚਿੱਪ, ਮਸ਼ੀਨਰੀ ਅਤੇ ਰਸਾਇਣ ਵਰਗੇ ਦਰਾਮਦ ਨਿਰਭਰ ਖੇਤਰਾਂ ’ਤੇ ਉਤਪਾਦਨ ਲਾਗਤ ਵਧ ਗਈ ਹੈ। ਛੋਟੇ ਅਤੇ ਦਰਮਿਆਨੇ ਉਦਯੋਗ ਪਹਿਲਾਂ ਹੀ ਮਹਾਮਾਰੀ ਤੋਂ ਉੱਭਰ ਰਹੇ ਸਨ, ਅਜਿਹੇ ’ਚ ਵਧੀ ਹੋਈ ਲਾਗਤ ਉਨ੍ਹਾਂ ਦੀ ਮੁਕਾਬਲੇਬਾਜ਼ੀ ਨੂੰ ਹੋਰ ਕਮਜ਼ੋਰ ਕਰ ਰਹੀ ਹੈ। ਇਸੇ ਦੌਰਾਨ, ਯੂਰਪ ਦੀਆਂ ਅਰਥਵਿਵਸਥਾਵਾਂ ਲਗਭਗ ਮੰਦੀ ’ਚ ਫਸੀਆਂ ਹੋਈਆਂ ਹਨ, ਜਿਸ ਦੇ ਕਾਰਨ ਭਾਰਤ ਦੀ ਬਰਾਮਦ ਨੂੰ ਉਥੋਂ ਵੀ ਸਕਾਰਾਤਮਕ ਸੰਕੇਤ ਨਹੀਂ ਮਿਲ ਰਹੇ।

ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਹੁਣ ਆਪਣੇ ਰਵਾਇਤੀ ਵਪਾਰਕ ਢਾਂਚੇ ’ਚੋਂ ਬਾਹਰ ਨਿਕਲ ਕੇ ਨਵੇਂ ਬਾਜ਼ਾਰਾਂ ਦੀ ਭਾਲ ਕਰਨੀ ਹੋਵੇਗੀ। ਅਫਰੀਕਾ, ਲੈਟਿਨ ਅਮਰੀਕਾ, ਮੱਧ ਪੂਰਬ, ਏਸ਼ੀਅਨ ਅਤੇ ਸੈਂਟਰਲ ਏਸ਼ੀਆ ਅਜਿਹੇ ਖੇਤਰ ਹਨ ਜਿੱਥੇ ਭਾਰਤ ਕੋਲ ਵਿਆਪਕ ਸੰਭਾਵਨਾ ਮੌਜੂਦ ਹੈ। ਇਨ੍ਹਾਂ ਬਾਜ਼ਾਰਾਂ ’ਚ ਭਾਰਤ ਨਾ ਸਿਰਫ ਵਪਾਰ ਵਧਾ ਸਕਦਾ ਹੈ, ਸਗੋਂ ਨਿਵੇਸ਼ ਅਤੇ ਉਦਯੋਗਿਕ ਵਿਸਥਾਰ ਦੇ ਨਵੇਂ ਮੌਕੇ ਵੀ ਲੱਭ ਸਕਦਾ ਹੈ। ਕਈ ਭਾਰਤੀ ਕੰਪਨੀਆਂ ਅਫਰੀਕਾ ’ਚ ਪਹਿਲਾਂ ਹੀ ਮਜ਼ਬੂਤ ਹਾਜ਼ਰੀ ਬਣਾ ਚੁੱਕੀਆਂ ਹਨ, ਪਰ ਹੁਣ ਇਸ ਦਿਸ਼ਾ ’ਚ ਜ਼ਿਆਦਾ ਹਮਲਾਵਰੀ ਨੀਤੀ ਅਪਣਾਉਣ ਦੀ ਲੋੜ ਹੈ।

ਭਾਰਤੀ ਉਦਯੋਗ ਲਈ ਇਕ ਪ੍ਰਮੁੱਖ ਚੁਣੌਤੀ ਤਕਨੀਕੀ ਤਰੱਕੀ ਦੀ ਹੈ। ਦੁਨੀਆ ਤੇਜ਼ੀ ਨਾਲ ਇੰਡਸਟੀ 4.0 ਵੱਲ ਵਧ ਰਹੀ ਹੈ ਜਿੱਥੇ ਆਟੋਮੇਸ਼ਨ, ਆਰਟੀਫੀਸ਼ੀਅਲ ਇਟੈਲੀਜੈਂਸ, ਰੋਬੋਟਿਕਸ ਅਤੇ ਡਿਜੀਟਲ ਮੈਨੂਫੈਕਚਰਿੰਗ ਦੀ ਭੂਮਿਕਾ ਮਹੱਤਵਪੂਰਨ ਹੋ ਗਈ ਹੈ, ਭਾਰਤ ਨੂੰ ਇਸ ਬਦਲਾਅ ਦੇ ਨਾਲ ਕਦਮ ਮਿਲਾ ਕੇ ਚੱਲਣਾ ਹੋਵੇਗਾ। ਜੇਕਰ ਉਦਯੋਗ ਸਮੇਂ-ਸਿਰ ਨਵੀਂ ਤਕਨੀਕ ਅਪਣਾਉਣ ’ਚ ਪਿੱਛੇ ਰਿਹਾ ਤਾਂ ਸੰਸਾਰਕ ਮੁਕਾਬਲੇਬਾਜ਼ੀ ’ਚ ਪੱਛੜਨ ਦਾ ਖਤਰਾ ਹੈ। ਸਰਕਾਰ ਦੀਆਂ ਪੀ. ਐੱਲ. ਆਈ. (ਪ੍ਰੋਡਕਸ਼ਨ ਲਿੰਕਡ ਇਨਸੈਂਟਿਵ) ਯੋਜਨਾਵਾਂ ਇਸ ਦਿਸ਼ਾ ’ਚ ਸਕਾਰਾਤਮਕ ਕਦਮ ਹਨ ਪਰ ਉਦਯੋਗ ਜਗਤ ਦਾ ਕਹਿਣਾ ਹੈ ਕਿ ਇਸ ਨੂੰ ਹੋਰ ਵਿਸਥਾਰ ਦੇਣ ਦੀ ਲੋੜ ਹੈ।

ਸਪਲਾਈ ਚੇਨ ਨੂੰ ਮਜ਼ਬੂਤ ਬਣਾਉਣਾ ਵੀ ਜ਼ਰੂਰੀ ਹੈ। ਮਹਾਮਾਰੀ ਅਤੇ ਯੁੱਧਾਂ ਨੇ ਦਿਖਾ ਦਿੱਤਾ ਹੈ ਕਿ ਦੁਨੀਆ ਦੀ ਸਪਲਾਈ ਚੇਨ ਕਿੰਨੀ ਨਾਜ਼ੁਕ ਹੈ। ਭਾਰਤ ਦੇ ਕਈ ਉਦਯੋਗ ਅਜੇ ਵੀ ਦਰਾਮਦ ਪੁਰਜ਼ਿਆਂ ਅਤੇ ਕੱਚੇ ਮਾਲ ’ਤੇ ਨਿਰਭਰ ਹਨ। ਜੇਕਰ ਭਾਰਤ ਆਪਣੇ ਘਰੇਲੂ ਉਤਪਾਦਨ ਢਾਂਚੇ ਨੂੰ ਵਿਸਥਾਰ ਦਿੰਦਾ ਹੈ ਅਤੇ ਸਥਾਨਕ ਸਪਲਾਈ ਚੇਨ ਵਿਕਸਤ ਕਰਦਾ ਹੈ ਤਾਂ ਨਾ ਸਿਰਫ ਲਾਗਤ ਘੱਟ ਹੋਵੇਗੀ ਸਗੋਂ ਕੌਮਾਂਤਰੀ ਜੋਖਮਾਂ ਤੋਂ ਵੀ ਬਚਾਅ ਸੰਭਵ ਹੋਵੇਗਾ।

ਇਨ੍ਹਾਂ ਸਾਰੇ ਹਾਲਾਤ ’ਚ ਉਮੀਦ ਦੀ ਕਿਰਨ ਵੀ ਮੌਜੂਦ ਹੈ, ਭਾਰਤ ਦੁਨੀਆ ਦੀ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੈ। ਵਧੀ ਨੌਜਵਾਨ ਆਬਾਦੀ, ਤੇਜ਼ੀ ਨਾਲ ਵਧਦਾ ਤੇਜ਼ ਬਾਜ਼ਾਰ, ਡਿਜੀਟਲ ਟਰਾਂਸਫਰਮੇਸ਼ਨ ਅਤੇ ਬੁਨਿਆਦੀ ਢਾਂਚੇ ’ਚ ਸੁਧਾਰ ਭਾਰਤ ਨੂੰ ਇਕ ਮਜ਼ਬੂਤ ਆਧਾਰ ਪ੍ਰਦਾਨ ਕਰਦੇ ਹਨ। ਮਾਹਿਰ ਮੰਨਦੇ ਹਨ ਕਿ ਜੇਕਰ ਸਰਕਾਰ ਅਤੇ ਉਦਯੋਗ ਮਿਲ ਕੇ ਰਣਨੀਤਿਕ ਫੈਸਲੇ ਲੈਂਦੇ ਹਨ ਤਾਂ ਮੌਜੂਦਾ ਸੰਸਾਰਕ ਸੰਕਟ ਭਾਰਤ ਨੂੰ ਨਵੀਆਂ ਆਰਥਿਕ ਬੁਲੰਦੀਆਂ ’ਤੇ ਪਹੁੰਚਾ ਸਕਦਾ ਹੈ।

ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਦੁਨੀਆ ਦੀ ਬਦਲਦੀ ਰਾਜਨੀਤੀ ਅਤੇ ਅਰਥਵਿਵਸਥਾ ਭਾਰਤੀ ਉਦਯੋਗ ਦੇ ਸਾਹਮਣੇ ਕਈ ਚੁਣੌਤੀਆਂ ਲੈ ਕੇ ਆਈ ਹੈ ਪਰ ਨਾਲ ਹੀ ਇਹ ਇਕ ਇਤਿਹਾਸਕ ਮੌਕਾ ਵੀ ਹੈ। ਭਾਰਤ ਕੋਲ ਮੌਕਾ ਹੈ ਕਿ ਉਹ ਨਵੇਂ ਬਾਜ਼ਾਰਾਂ ’ਚ ਪ੍ਰਵੇਸ਼ ਕਰੇ, ਤਕਨੀਕ ਨੂੰ ਅਪਣਾਏ, ਘਰੇਲੂ ਉਦਯੋਗ ਨੂੰ ਮਜ਼ਬੂਤ ਬਣਾਏ ਅਤੇ ਸੰਸਾਰਕ ਮੰਚ ’ਤੇ ਆਪਣੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਕਰੇ। ਆਉਣ ਵਾਲੇ ਮਹੀਨਿਆਂ ’ਚ ਲਏ ਗਏ ਫੈਸਲੇ ਇਹ ਤੈਅ ਕਰਨਗੇ ਕਿ ਭਾਰਤ ਇਸ ਤਣਾਅ ਭਰੇ ਦੌਰ ਨੂੰ ਸੰਕਟ ’ਚ ਬਦਲਦਾ ਹੈ ਜਾਂ ਮੌਕਿਆਂ ’ਚ।

-ਸੁਰੇਸ਼ ਸ਼ਰਮਾ

  • Industry
  • India
  • World
  • tension

ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਵਿਰੋਧੀ ਧਿਰ ਦਾ ਵਿਰੋਧ ਪ੍ਰਦਰਸ਼ਨ

NEXT STORY

Stories You May Like

  • indian embassy in uae issues advisory
    ਈਰਾਨ-ਇਜ਼ਰਾਈਲ ਤਣਾਅ: UAE 'ਚ ਵੀ ਭਾਰਤੀ ਦੂਤਘਰ ਨੇ ਜਾਰੀ ਕੀਤੀ ਐਡਵਾਇਜਰੀ
  • pm modi talks with netanyahu amid tensions in west asia
    ਪੱਛਮੀ ਏਸ਼ੀਆ 'ਚ ਤਣਾਅ ਵਿਚਾਲੇ PM ਮੋਦੀ ਦੀ ਨੇਤਨਯਾਹੂ ਨਾਲ ਗੱਲਬਾਤ, ਨਾਗਰਿਕਾਂ ਦੀ ਸੁਰੱਖਿਆ 'ਤੇ ਦਿੱਤਾ ਜ਼ੋਰ
  • the only brother of 5 sisters goes missing under mysterious circumstances
    5 ਭੈਣਾਂ ਦਾ ਇਕਲੌਤਾ ਭਰਾ ਭੇਤਭਰੇ ਹਾਲਾਤ 'ਚ ਲਾਪਤਾ, ਪੁਲਸ ਵਲੋਂ ਭਾਲ ਜਾਰੀ
  • army helicopter crash
    ਸਬਜ਼ੀ ਮੰਡੀ 'ਚ ਆ ਡਿੱਗਾ ਫੌਜ ਦਾ ਹੈਲੀਕਾਪਟਰ, ਕਈਆਂ ਦੀ ਮੌਤ, ਜੰਗ ਦੇ ਤਣਾਅ ਵਿਚਾਲੇ ਇਰਾਨ 'ਚ ਵੱਡਾ ਹਾਦਸਾ
  • ghooskhor pandit   title dropped  neeraj pandey in sc
    ਸੁਪਰੀਮ ਕੋਰਟ ਦੀ ਸਖਤੀ ਮਗਰੋਂ ਮਨੋਜ ਬਾਜਪਾਈ ਦੀ ਫ਼ਿਲਮ 'ਘੂਸਖੋਰ ਪੰਡਤ' ਦਾ ਟਾਈਟਲ ਰੱਦ, ਨਵੇਂ ਨਾਮ ਦੀ ਭਾਲ ਜਾਰੀ
  • indian companies pm modi
    ਭਾਰਤੀ ਕੰਪਨੀਆਂ ਨੂੰ ਨਵੇਂ ਨਿਵੇਸ਼ਾਂ ਤੇ ਨਵੀਨਤਾਵਾਂ ਨਾਲ ਅੱਗੇ ਆਉਣਾ ਚਾਹੀਦੈ: PM ਮੋਦੀ
  • bathinda principal stuck in dubai amid us iran war
    ਅਮਰੀਕਾ-ਇਰਾਨ ਜੰਗ ਵਿਚਾਲੇ ਦੁਬਈ 'ਚ ਫਸੀ ਬਠਿੰਡਾ ਦੀ ਪ੍ਰਿੰਸੀਪਲ, ਭਾਵੁਕ ਹੁੰਦਿਆਂ ਸੁਣਾਈ ਹੱਡਬੀਤੀ
  • india  foreign nationals  visa  advisory  israel iran war
    ਜੰਗ ਦੇ ਤਣਾਅ ਵਿਚਾਲੇ ਭਾਰਤ ਦਾ ਵਿਦੇਸ਼ੀਆਂ ਲਈ ਵੱਡਾ ਐਲਾਨ ! ਵੀਜ਼ਾ ਨੂੰ ਲੈ ਕੇ ਦਿੱਤੀ ਇਹ ਸਹੂਲਤ
  • punjab feels the heat in march itself
    ਪੰਜਾਬ 'ਚ ਮਾਰਚ ਮਹੀਨੇ ਹੀ ਗਰਮੀ ਦਾ ਅਹਿਸਾਸ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ...
  • punjab government wasting crores of rupees on advertisements sukhpal khaira
    ਇਸ਼ਤਿਹਾਰਾਂ 'ਤੇ ਕੋਰੜਾਂ ਰੁਪਏ ਬਰਬਾਦ ਕਰ ਰਹੀ ਪੰਜਾਬ ਸਰਕਾਰ : ਸੁਖਪਾਲ ਖਹਿਰਾ...
  • sukhpal khaira s big allegations against the punjab government
    'ਸੁੱਖਵਿਲਾਸ ਤਾਂ ਢੱਠਾ ਨਹੀਂ, ਖਹਿਰਾ ਦੀ ਕੰਧ ਢਾਹ ਗਏ', ਸੁਖਪਾਲ ਖਹਿਰਾ ਦੇ...
  • firing at doctor s house in jalandhar
    ਜਲੰਧਰ 'ਚ ਡਾਕਟਰ ਦੇ ਘਰ 'ਤੇ ਮੀਂਹ ਵਾਂਗ ਗੋਲ੍ਹੀਆਂ ਵਰ੍ਹਾਉਣ ਦੇ ਮਾਮਲੇ 'ਚ ਵੱਡਾ...
  • a girl driving a high speed scorpio hit an alto hard
    ਜਲੰਧਰ: ਤੇਜ਼ ਰਫ਼ਤਾਰ ਸਕਾਰਪੀਓ ਚਲਾ ਰਹੀ ਕੁੜੀ ਨੇ ਆਲਟੋ ਨੂੰ ਮਾਰੀ ਜ਼ੋਰਦਾਰ...
  • revenue collected from ticket checking in february is rs 2 crore
    ਰੇਲਵੇ ਟਿਕਟ ਚੈਕਿੰਗ ਸਟਾਫ਼ ਨੇ ਫਰਵਰੀ ਮਹੀਨੇ 'ਚ ਵਸੂਲਿਆ 2.51 ਕਰੋੜ ਜੁਰਮਾਨਾ,...
  • prtc buses being painted in blue and yellow colour
    ਹੁਣ PRTC ਬੱਸਾਂ ਨੂੰ ਵੀ ਆਪਣੀ ਪਾਰਟੀ ਦੇ ਰੰਗ 'ਚ ਰੰਗਣ ਲੱਗੀ 'ਆਪ' ਸਰਕਾਰ:...
  • wearing of turban governor
    ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਬੱਚੀ ਦੀ ਦਸਤਾਰ ਤੇ ਕਿਰਪਾਨ ਲੁਹਾਉਣਾ ਮੰਦਭਾਗਾ :...
Trending
Ek Nazar
t20 world cup 2026 suryakumar yadav left the team

ਸੈਮੀਫਾਈਨਲ ਤੋਂ ਪਹਿਲਾਂ ਟੀਮ ਇੰਡੀਆ 'ਚ ਹਲਚਲ, ਕਪਤਾਨ ਸਣੇ 3 ਖਿਡਾਰੀਆਂ ਨੇ...

former cm charanjit singh channi shares pictures with singer nirvair pannu

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਾਇਕ ਨਿਰਵੈਰ ਪੰਨੂ ਨਾਲ ਕੀਤੀ ਮੁਲਾਕਾਤ

bb 16 contestant manya singh stranded in dubai amid middle east tensions

'ਹੋਟਲ ਦੇ ਨੇੜੇ ਹੋ ਰਹੇ ਨੇ ਧਮਾਕੇ, ਬਹੁਤ ਡਰ ਲੱਗ ਰਿਹੈ'; ਦੁਬਈ 'ਚ ਫਸੀ Bigg...

elnaaz naoroji

'ਉਹ ਮੈਨੂੰ ਮਾਰ ਦੇਣਗੇ..!', ਖਾਮੇਨੇਈ ਦੀ ਮੌਤ ਦਾ ਜਸ਼ਨ ਮਨਾਉਣ ਵਾਲੀ ਅਦਾਕਾਰਾ...

big news for indian students stranded in iran

ਈਰਾਨ 'ਚ ਫਸੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਹੁਣ ਜ਼ਮੀਨੀ ਰਸਤੇ ਦੇਸ਼...

esha gupta safely returns home after

'ਮੌਤ ਦੇ ਸਾਏ' ਚੋਂ ਨਿਕਲ ਘਰ ਪਹੁੰਚੀ ਈਸ਼ਾ ਗੁਪਤਾ! ਜੰਗ ਦੌਰਾਨ ਆਬੂਧਾਬੀ 'ਚ ਫਸੀ...

rain alert holi weather

ਹੋਲੀ ਦਾ ਮਜ਼ਾ ਖ਼ਰਾਬ ਕਰੇਗਾ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਲਈ ਜਾਰੀ...

birthday party incident student

ਜਨਮਦਿਨ ਦੀ ਪਾਰਟੀ 'ਚ ਵੱਡੀ ਵਾਰਦਾਤ: ਗੋਲੀ ਲੱਗਣ ਨਾਲ 7ਵੀਂ ਜਮਾਤ ਦੇ ਵਿਦਿਆਰਥੀ...

march pension  special bonus

ਮਾਰਚ ਦੀ ਪੈਨਸ਼ਨ ਨਾਲ 2000 ਰੁਪਏ ਦਾ 'ਸਪੈਸ਼ਲ ਬੋਨਸ'! ਇਸ ਸੂਬੇ ਦੀ ਸਰਕਾਰ ਨੇ...

sunny leone opens up about adopting daughter nisha multiple failed ivfs

IVF ਫੇਲ੍ਹ ਹੋਣ ਤੋਂ ਲੈ ਕੇ ਧੀ ਨਿਸ਼ਾ ਨੂੰ ਗੋਦ ਲੈਣ ਤੱਕ ! ਸਨੀ ਲਿਓਨੀ ਨੇ ਪਹਿਲੀ...

famous bollywood actress saddened by khamenei  s death

ਖ਼ਾਮੇਨੇਈ ਦੀ ਮੌਤ 'ਤੇ ਦੁਖੀ ਹੋਈ ਮਸ਼ਹੂਰ ਬਾਲੀਵੁੱਡ ਅਦਾਕਾਰਾ, ਕਿਹਾ- 'ਮੇਰੀ...

t20 world cup

T20 WC ਵਿਚਾਲੇ TEAM INDIA ਲਈ ਆਈ ਵੱਡੀ ਖ਼ੁਸ਼ਖਬਰੀ! BCCI ਨੇ ਇਸ ਧਾਕੜ ਨੂੰ...

ind vs eng semifinal t20 world cup

IND vs ENG ਸੈਮੀਫਾਈਨਲ ਮੈਚ ਰੱਦ ਹੋ ਗਿਆ ਤਾਂ ਕਿਸ ਨੂੰ ਮਿਲੇਗੀ ਫਾਈਨਲ ਦੀ ਟਿਕਟ?...

bsnl holi offer

BSNL ਦਾ ਧਮਾਕੇਦਾਰ ਹੋਲੀ ਆਫ਼ਰ! ਇਸ ਰਿਚਾਰਜ ਪਲਾਨ 'ਤੇ ਮਿਲ ਰਿਹਾ ਹੈ ਵੱਡਾ ਫਾਇਦਾ

strait of hormuz should not be allowed to close

'ਹੋਰਮੁਜ਼ ਜਲਡਮਰੂ ਨੂੰ ਬੰਦ ਨਹੀਂ ਹੋਣ ਦੇਣਾ ਚਾਹੀਦਾ'

esha gupta assures fans she is safe in abu dhabi amid us israel iran conflict

'ਬੰਬਾਂ ਦੇ ਮੀਂਹ' ਵਿਚਾਲੇ ਆਬੂ-ਧਾਬੀ 'ਚ ਫਸੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ !...

nepal president extends greetings on holi

ਨੇਪਾਲ ਦੇ ਰਾਸ਼ਟਰਪਤੀ ਨੇ ਦਿੱਤੀਆਂ ਹੋਲੀ ਦੀਆਂ ਵਧਾਈਆਂ

india canada tension

ਭਾਰਤ ਅਜੇ ਵੀ ਕੈਨੇਡਾ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਜਾਸੂਸੀ ਦਾ ਮੁੱਖ ਦੋਸ਼ੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • cleanliness  kathmandu vs delhi
      ਸਵੱਛਤਾ : ਕਾਠਮਾਂਡੂ ਬਨਾਮ ਦਿੱਲੀ!
    • pakistan afghanistan war
      ਪਾਕਿਸਤਾਨ-ਅਫ਼ਗਾਨ ਜੰਗ ਦੇ ਮਾਅਨੇ
    • pakistan  a tamed cat turned out to be a lion
      ਪਾਕਿਸਤਾਨ : ਪਾਲੀ ਬਿੱਲੀ ਨਿਕਲਿਆ ਸ਼ੇਰ!
    • the meaning of the attack on iran
      ਈਰਾਨ ’ਤੇ ਹਮਲੇ ਦਾ ਮਤਲਬ!
    • west bengal politics
      ਮਮਤਾ ਦੀ ਜ਼ਿੱਦ ਕਾਰਨ ‘ਹਨੇਰੇ’ ਵੱਲ ਪੱਛਮੀ ਬੰਗਾਲ
    • indian banking fraud
      ਭਾਰਤ ਦੀ ਬੈਂਕਿੰਗ ਵਿਵਸਥਾ ’ਚ ਅੰਦਰੂਨੀ ਮਿਲੀਭੁਗਤ ਦਾ ਸੰਕਟ
    • donald trump tariff
      ‘ਰੋਲਰ-ਕੋਸਟਰ ਰਾਈਡ’ ਲਈ ਤਿਆਰ ਹੋ ਜਾਓ
    • nitin gadkari  s 2 big decisions for safe road travel
      ‘ਸੁਰੱਖਿਅਤ ਸੜਕ ਯਾਤਰਾ ਲਈ’ ਨਿਤਿਨ ਗਡਕਰੀ ਦੇ 2 ਵੱਡੇ ਫੈਸਲੇ!
    • bomb threats in schools
      ਸਕੂਲਾਂ ’ਚ ਬੰਬਾਂ ਦੀਆਂ ਧਮਕੀਆਂ ਅਤੇ ਬੱਚੇ
    • ai summit
      ਏ. ਆਈ. ਸਮਿਟ : ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖਤਾ ਦੀ ਸੇਵਾ ਵੱਲ ਇਕ ਕਦਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +