ਲੁਧਿਆਣਾ(ਮੁੱਲਾਂਪੁਰੀ)-ਪੰਜਾਬ ਦੇ ਸਰਹੱਦੀ ਜ਼ਿਲੇ ਗੁਰਦਾਸਪੁਰ ਦੀ ਜ਼ਿਮਨੀ ਚੋਣ 'ਚ 2 ਲੱਖ ਵੋਟਾਂ ਦੇ ਫਰਕ ਨਾਲ ਹੋਈ ਕਾਂਗਰਸ ਪਾਰਟੀ ਦੀ ਜਿੱਤ ਨੂੰ ਲੈ ਕੇ ਜਿਥੇ ਕਾਂਗਰਸ ਦੀਵਾਲੀ ਤੋਂ ਪਹਿਲਾਂ ਆਪਣੀਆਂਖੁਸ਼ੀਆਂ ਮਨਾ ਰਹੀ ਹੈ, ਪਟਾਕੇ ਚਲਾ ਰਹੀ ਹੈ ਤੇ ਭੰਗੜੇ ਪਾ ਰਹੀ ਹੈ ਉਥੇ ਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਚ ਸ਼ਾਇਦ ਹੀ ਕੋਈ ਕੈਬਨਿਟ ਮੰਤਰੀ ਹੋਵੇ ਜਿਸਨੇ ਇਸ ਜਿੱਤ ਤੋਂ ਖੁਸ਼ ਹੋ ਕੇ ਆਪਣੇ ਗਲ 'ਚ ਢੋਲ ਪਾ ਕੇ ਵਜਾਇਆ ਤੇ ਭੰਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਹੋਵੇ। ਜੀ ਹਾਂ, ਇਹ ਮੰਤਰੀ ਵੀ ਹੋਰ ਨਹੀਂ ਇਹ ਮੰਤਰੀ ਹੈ ਨਵਜੋਤ ਸਿੰਘ ਸਿੱਧੂ ਜਿਸ ਨੇ ਕੱਲ ਗੁਰਦਾਸਪੁਰ 'ਚ ਨਾਲੇ ਆਪ ਭੰਗੜਾ ਪਾਇਆ ਅਤੇ ਨਾਲੇ ਜਾਖੜ ਨੂੰ ਨਚਾਇਆ। ਉਨ੍ਹਾਂ ਦੇ ਭੰਗੜੇ ਨਾਲ ਸਿਆਸੀ ਹਲਕਿਆਂ 'ਚ ਇਸ ਗੱਲ ਦੀ ਚਰਚਾ ਛਿੜ ਚੁੱਕੀ ਹੈ ਕਿ ਸਿੱਧੂ ਨੇ ਭਾਜਪਾ ਨੂੰ ਹੀ ਨਹੀਂ ਹਰਾਇਆ ਸਗੋਂ ਅਕਾਲੀ ਦਲ ਦੇ ਨੇਤਾਵਾਂ ਸੁਖਬੀਰ ਅਤੇ ਮਜੀਠੀਏ ਨਾਲ ਲਏ ਰਾਜਸੀ ਦਸਤਪੰਜੇ ਕਾਰਨ ਮਾਝੇ ਵਿਚ ਉਨ੍ਹਾਂ ਦੇ ਹਲਕੇ 'ਚ ਹੀ ਚਿੱਤ ਕੀਤਾ ਹੈ। ਕੁਝ ਲੋਕਾਂ ਤਾਂ ਇਹ ਆਖ ਰਹੇ ਹਨ ਕਿ ਜਾਖੜ ਦੇ ਦੋ ਲੱਖ ਵੋਟ ਤੇ ਸਿੱਧੂ ਦੇ ਢੋਲ ਨੇ ਅਕਾਲੀ-ਭਾਜਪਾ ਗਠਜੋੜ ਨੂੰ ਪੰਜਾਬ 'ਚ ਗੋਲਮੋਲ ਕਰ ਦਿੱਤਾ ਹੈ ਅਤੇ ਹੁਣ ਨਿਗਮ ਚੋਣਾਂ ਵਿਚ ਵੀ ਸਿੱਧੂ ਇਹ ਢੋਲ ਵਜਾਉਣ ਦੀ ਫਿਰ ਕੋਸ਼ਿਸ਼ ਕਰੇਗਾ। ਬਾਕੀ ਇਸ ਢੋਲ ਦੀ ਥਾਪ ਨਾਲ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਵੀ ਜਿਸ ਤਰੀਕੇ ਨਾਲ ਵੱਡਾ ਝਟਕਾ ਲੱਗਾ ਹੈ ਅਤੇ ਜ਼ਮਾਨਤ ਤਕ ਨਹੀਂ ਬਚਾ ਸਕੇ। ਅਗਲੇ ਮਹੀਨੇ ਹੋਣ ਵਾਲੀਆਂ ਨਿਗਮ ਚੋਣਾਂ 'ਚ ਕਿਸ ਮੂੰਹ ਨਾਲ ਲੋਕਾਂ 'ਚ ਜਾਵੇਗੀ ਇਹ ਵੀ ਇਕ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ।
11 ਨਿਹੰਗ ਸਿੰਘਾਂ ਅਤੇ 3 ਅਣਪਛਾਤੇ ਵਿਅਕਤੀਆਂ 'ਤੇ ਪਰਚਾ
NEXT STORY