ਲੁਧਿਆਣਾ(ਹਿਤੇਸ਼)-ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਨਗਰ ਨਿਗਮ ਅਧਿਕਾਰੀਆਂ 'ਤੇ ਲਾਏ ਜਾ ਰਹੇ ਨਾਜਾਇਜ਼ ਨਿਰਮਾਣ ਕਰਵਾਉਣ ਦੀ ਇਵਜ਼ 'ਚ ਰਿਸ਼ਵਤ ਲੈਣ ਦੇ ਦੋਸ਼ ਸੱਚ ਸਾਬਤ ਹੋ ਗਏ ਹਨ। ਜ਼ੋਨ ਡੀ ਦੀ ਬਿਲਡਿੰਗ ਬਰਾਂਚ ਦੇ ਇਕ ਇੰਸਪੈਕਟਰ ਨੇ ਪਹਿਲਾਂ ਤਾਂ ਇਕ ਲੱਖ ਰੁਪਏ ਲੈ ਕੇ ਨਾਨ-ਕੰਪਾਊਂਡੇਬਲ ਨਿਰਮਾਣ ਕਰਵਾ ਦਿੱਤਾ ਅਤੇ ਹੁਣ ਸਿੱਧੂ ਦੀ ਸਖਤੀ ਦੇ ਡਰ ਨਾਲ ਬਿਲਡਿੰਗ ਨੂੰ ਸੀਲ ਕਰ ਦਿੱਤਾ ਤਾਂ ਮੇਅਰ ਦੇ ਕੋਲ ਖ਼ਬਰ ਪਹੁੰਚਣ 'ਤੇ ਇੰਸਪੈਕਟਰ ਵਲੋਂ ਪੈਸੇ ਵਾਪਸ ਕਰਨ ਲਈ ਮਿੰਨਤਾਂ ਕੀਤੀਆਂ ਜਾ ਰਹੀਆਂ ਹਨ। ਇਸ ਮਾਮਲੇ 'ਚ ਕਿਚਲੂ ਨਗਰ ਮੇਨ ਰੋਡ ਦੇ ਰਿਹਾਇਸ਼ੀ ਇਲਾਕੇ ਵਿਚ ਇਕ ਕਮਰਸ਼ੀਅਲ ਬਿਲਡਿੰਗ ਬਣੀ ਹੈ, ਜੋ ਨਾਨ-ਕੰਪਾਊਂਡੇਬਲ ਹੋਣ ਕਾਰਨ ਮੁੱਢਲੇ ਪੱਧਰ 'ਤੇ ਹੀ ਤੋੜਣ ਦੀ ਕਾਰਵਾਈ ਬਣਦੀ ਸੀ ਪਰ ਇੰਸਪੈਕਟਰ ਨੇ ਪਹਿਲਾਂ ਤਾਂ ਬਿਲਡਿੰਗ ਬਣਨ ਦਿੱਤੀ ਅਤੇ ਫਿਰ ਸਿੱਧੂ ਦੀ ਚੈਕਿੰਗ ਦੇ ਡਰੋਂ ਬਿਲਡਿੰਗ ਨੂੰ ਸੀਲ ਕਰ ਦਿੱਤਾ। ਇਹ ਮਾਮਲਾ ਮੇਅਰ ਦੇ ਕੋਲ ਪਹੁੰਚਿਆ ਤਾਂ ਪੋਲ ਖੁੱਲ੍ਹ ਗਈ ਕਿ ਇੰਸਪੈਕਟਰ ਨੇ 1 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਬਿਲਡਿੰਗ ਬਣਵਾਈ ਸੀ, ਜਿਸ 'ਤੇ ਮੇਅਰ ਨੇ ਕਮਿਸ਼ਨਰ ਤੋਂ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ, ਜਿਸ ਦੇ ਬਾਅਦ ਇੰਸਪੈਕਟਰ ਨੇ ਸੀਲ ਖੋਲ੍ਹ ਦਿੱਤੀ ਹੈ ਅਤੇ ਰਿਸ਼ਵਤ ਦੇ ਪੈਸੇ ਵਾਪਸ ਕਰਨ ਲਈ ਮਿੰਨਤਾਂ ਕਰ ਰਿਹਾ ਹੈ। ਇੰਸਪੈਕਟਰ ਵਲੋਂ 1 ਲੱਖ ਦੀ ਰਿਸ਼ਵਤ ਲੈ ਕੇ ਨਾਜਾਇਜ਼ ਬਿਲਡਿੰਗ ਦਾ ਨਿਰਮਾਣ ਕਰਵਾਉਣ ਦੇ ਬਾਅਦ ਉਸ ਨੂੰ ਸੀਲ ਕਰਨ ਦਾ ਵਿਵਾਦ ਵਿਜੀਲੈਂਸ ਕੋਲ ਪਹੁੰਚ ਗਿਆ ਹੈ, ਜਿਸ ਬਾਰੇ 'ਚ ਖੁਫੀਆ ਰਿਪੋਰਟ ਤਿਆਰ ਕਰਵਾਈ ਜਾ ਰਹੀ ਹੈ। ਉਸ 'ਤੇ ਹੈੱਡ ਆਫਿਸ ਦੀ ਮਨਜ਼ੂਰੀ ਲੈ ਕੇ ਕੇਸ ਦਰਜ ਕੀਤਾ ਜਾ ਸਕਦਾ ਹੈ। ਸਿੱਧੂ ਦਾ ਕਹਿਣਾ ਹੈ ਕਿ ਉਹ ਕਾਫੀ ਦੇਰ ਤੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਾਜਾਇਜ਼ ਨਿਰਮਾਣ 'ਤੇ ਕਾਰਵਾਈ ਕਰਨ ਲਈ ਬੋਲ ਰਹੇ ਹਨ ਪਰ ਕੋਈ ਅਸਰ ਨਹੀਂ ਪਿਆ ਅਤੇ ਵੱਡੇ ਪੈਮਾਨੇ 'ਤੇ ਬਿਨਾਂ ਨਕਸ਼ਾ ਪਾਸ ਕਰਵਾਏ ਅਤੇ ਚਲਾਨ ਪਾ ਕੇ ਜੁਰਮਾਨਾ ਲਏ ਬਿਨਾਂ ਬਿਲਡਿੰਗ ਬਣ ਰਹੀ ਹੈ। ਇਸ ਦੇ ਮੱਦੇਨਜ਼ਰ ਸਿੱਧੂ ਨੇ ਪਿਛਲੇ ਦਿਨੀਂ ਜਲੰਧਰ 'ਚ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀ ਦੀ ਚੈਕਿੰਗ ਕਰ ਕੇ ਉਨ੍ਹਾਂ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼ ਵਿਚ ਨਗਰ ਨਿਗਮ ਦੇ 8 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਉਸ ਦੇ ਬਾਅਦ ਤੋਂ ਹੀ ਲੋਕਾਂ ਵਲੋਂ ਆਪਣੀਆਂ ਨਾਜਾਇਜ਼ ਬਿਲਡਿੰਗਾਂ ਨੂੰ ਬਚਾਉਣ ਲਈ ਸਿੱਧੂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਸਿੱਧੂ ਵਲੋਂ ਬਾਕੀ ਸ਼ਹਿਰਾਂ ਵਿਚ ਵੀ ਇਸ ਤਰ੍ਹਾਂ ਦੀ ਚੈਕਿੰਗ ਕਰ ਕੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ।
ਹੈਬੋਵਾਲ ਦੇ ਦੋ ਦਰਜਨ ਨਾਜਾਇਜ਼ ਨਿਰਮਾਣ ਦੀ ਰਿਪੋਰਟ ਵੀ ਹੈ ਪੈਂਡਿੰਗ
ਇਹ ਇੰਸਪੈਕਟਰ ਪਹਿਲਾਂ ਬਲਾਕ 34 'ਚ ਲੱਗਿਆ ਹੋਇਆ ਸੀ, ਜਿਸ ਨਾਲ ਦੋ ਦਰਜਨ ਨਾਜਾਇਜ਼ ਨਿਰਮਾਣ ਬਾਰੇ ਜ਼ੋਨ ਡੀ ਦੇ ਏ. ਟੀ. ਪੀ. ਵਿਜੇ ਕੁਮਾਰ ਨੇ ਪਿਛਲੇ ਸਾਲ ਨਵੰਬਰ ਵਿਚ ਰਿਪੋਰਟ ਮੰਗੀ ਸੀ ਪਰ ਉਹ ਰਿਪੋਰਟ ਹੁਣ ਤੱਕ ਨਹੀਂ ਮਿਲੀ ਹੈ ਅਤੇ ਨਾ ਹੀ ਨਾਜਾਇਜ਼ ਨਿਰਮਾਣ 'ਤੇ ਕਾਰਵਾਈ ਹੋਈ ਹੈ।
ਇੰਸਪੈਕਟਰ 'ਤੇ ਡਿੱਗ ਸਕਦੀ ਹੈ ਸਿੱਧੂ ਦੀ ਗਾਜ
ਇਸ ਮਾਮਲੇ ਤੋਂ ਸਿੱਧੂ ਵੀ ਅਣਜਾਣ ਨਹੀਂ ਹਨ, ਉਨ੍ਹਾਂ ਨੇ ਆਪਣੀ ਟੀਮ ਨੂੰ ਸਾਰੀ ਡਿਟੇਲ ਤਿਆਰ ਕਰਨ ਦੇ ਲਈ ਬੋਲ ਦਿੱਤਾ ਹੈ, ਜਿਸ ਦੇ ਕਾਰਨ ਆਉਣ ਵਾਲੇ ਦਿਨਾਂ 'ਚ ਇੰਸਪੈਕਟਰ 'ਤੇ ਗਾਜ ਡਿੱਗ ਸਕਦੀ ਹੈ।
ਫਰਜ਼ੀ ਡਿਗਰੀ ਦੇ ਦਮ 'ਤੇ ਪ੍ਰਮੋਸ਼ਨ ਲੈਣ ਦੀ ਚਰਚਾ
ਬਿਲਡਿੰਗ ਇੰਸਪੈਕਟਰ ਦੇ ਬਾਰੇ ਵਿਚ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਉਹ ਪਹਿਲਾ ਬੀ. ਐਂਡ ਆਰ. ਬਰਾਂਚ ਵਿਚ ਲੱਗਿਆ ਹੋਇਆ ਸੀ, ਜਿਸ ਨੇ ਫਰਜ਼ੀ ਡਿਗਰੀ ਦੇ ਦਮ 'ਤੇ ਪ੍ਰਮੋਸ਼ਨ ਹਾਸਲ ਕੀਤੀ ਹੈ।
ਉੱਪਰ ਤੱਕ ਪਹੁੰਚ ਰਿਹੈ ਹਿੱਸਾ
ਇੰਸਪੈਕਟਰ ਵਲੋਂ ਨਾਜਾਇਜ਼ ਬਿਲਡਿੰਗ ਬਣਵਾਉਣ ਲਈ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਇਸ ਪੈਸਾ ਦਾ ਹਿੱਸਾ Àੁੱਪਰ ਤੱਕ ਪਹੁੰਚ ਰਿਹਾ ਸੀ। ਇਹ ਹੀ ਵਜ੍ਹਾ ਹੈ ਕਿ ਇਸ ਇੰਸਪੈਕਟਰ 'ਤੇ ਹੁਣ ਤੱਕ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।
ਕਿਸਾਨ ਦੀ ਕੀਤੀ ਕੁੱਟ-ਮਾਰ
NEXT STORY