ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਇੱਥੇ ਕੇਬਲ ਮਾਫੀਆ ਖਿਲਾਫ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਭੜਾਸ ਕੱਢਦਿਆਂ ਸਿੱਧੂ ਨੇ ਕਿਹਾ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਫਾਸਟਵੇਅ ਨੂੰ 7 ਸਾਲਾਂ ਦੌਰਾਨ ਕਰੀਬ 2000 ਕਰੋੜ ਰੁਪਏ ਦਾ ਫਾਇਦਾ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਦਾ ਕੰਮ ਸਿਰਫ ਖੁਦ ਲਈ ਕਾਰੋਬਾਰ ਕਰਨਾ ਸੀ ਅਤੇ ਉਸ ਨੂੰ ਜਨਤਾ ਦੀ ਕੋਈ ਪਰਵਾਹ ਨਹੀਂ ਸੀ। ਉਨ੍ਹਾਂ ਕਿਹਾ ਕਿ ਕੇਬਲ ਮਾਫੀਆ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਲੁੱਟ ਰਿਹਾ ਹੈ ਅਤੇ ਉਨ੍ਹਾਂ ਨੇ ਠਾਣ ਲਈ ਹੈ ਕਿ ਉਹ ਪੰਜਾਬ ਦੀ ਜਨਤਾ ਨੂੰ ਰਾਹਤ ਦੁਆ ਕੇ ਹੀ ਸਾਹ ਲੈਣਗੇ ਅਤੇ ਜੇਕਰ ਉਹ ਅਜਿਹਾ ਨਹੀਂ ਕਰ ਸਕੇ ਤਾਂ ਉਨ੍ਹਾਂ ਦਾ ਇੱਥੇ ਬੈਠਣ ਦਾ ਕੋਈ ਫਾਇਦਾ ਨਹੀਂ ਹੈ।
ਜਾਨ ਜੋਖਮ 'ਚ ਪਾ ਕੇ ਸਿੱਖਿਆ ਹਾਸਲ ਕਰਨ ਨੂੰ ਮਜਬੂਰ ਹੋਏ ਇਹ ਨੰਨ੍ਹੇ ਬੱਚੇ, ਕਿਸ਼ਤੀ ਰਾਹੀਂ ਕਰਦੇ ਨੇ ਸਫਰ ਤੈਅ
NEXT STORY