ਨਵਾਂਸ਼ਹਿਰ,(ਤ੍ਰਿਪਾਠੀ) - ਅੱਜ ਨਵਾਂਸ਼ਹਿਰ ਦੇ ਮੁਹੱਲਾ ਫ੍ਰੈਂਡਜ਼ ਕਾਲੋਨੀ ਦੇ ਇਕ ਹੀ ਪਰਿਵਾਰ ਦੇ 4 ਅਤੇ ਮਾਸਕਟ ਤੋਂ ਆਏ ਵਿਅਕਤੀ ਸਣੇ 6 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਨਵਾਂਸ਼ਹਿਰ ਦੀ ਫ੍ਰੈਂਡਜ਼ ਕਾਲੋਨੀ ਵਾਸੀ ਇਕ ਪਰਿਵਾਰ ਦੇ 4 ਵਿਅਕਤੀ, ਜਿਸ ’ਚ 19 ਸਾਲਾ ਨੌਜਵਾਨ ਵੀ ਸ਼ਾਮਲ ਹੈ, ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਪਿੰਡ ਮਜਾਰਾ ਖੁਰਦ ਅਤੇ ਰੱਕਡ਼ਾਂ ਬੇਟ ਵਾਸੀ 2 ਵਿਅਕਤੀ, ਜਿਨ੍ਹਾਂ ਨੂੰ ਮਾਸਕਟ ਤੋਂ ਆਉਣ ’ਤੇ ਰੈਲਮਜਾਰਾ ਦੇ ਰਿਆਤ ਬਾਹਰਾ ਕੈਂਪਸ ਵਿਖੇ ਏਕਾਂਤਵਾਸ ਕੀਤਾ ਗਿਆ ਸੀ, ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ, ਜਦਕਿ ਫ੍ਰੈਂਡਜ਼ ਕਾਲੋਨੀ ਵਿਖੇ ਪਾਜ਼ੇਟਿਵ ਪਾਏ ਗਏ ਵਿਅਕਤੀ ਇਸੇ ਮੁਹੱਲੇ ਦੇ ਪਹਿਲਾਂ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੇ ਸੰਪਰਕ ’ਚ ਆਏ ਦੱਸੇ ਜਾ ਰਹੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤਕ ਨਵਾਂਸ਼ਹਿਰ ਵਿਖੇ 253 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ’ਚ 2 ਵਿਅਕਤੀਆਂ ਦੀ ਮੌਤ ਹੋਈ ਹੈ, 153 ਸਿਹਤਯਾਬ ਹੋ ਚੁੱਕੇ ਹਨ, ਜਦਕਿ 98 ਐਕਟਿਵ ਮਰੀਜ਼ ਹਨ। ਉਨ੍ਹਾਂ ਦੱਸਿਆ ਕਿ ਅੱਜ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਆਈਸੋਲੇਸ਼ਨ ਸੈਂਟਰ ਵਿਖੇ ਇਲਾਜ ਲਈ ਭੇਜਿਆ ਗਿਆ ਹੈ। ਹੁਣ ਤੱਕ 318 ਸੈਂਪਲਾਂ ਰਿਪੋਰਟ ਅਵੇਟਿਡ ਹੈ, ਜਦਕਿ 134 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ।
ਮੋਗਾ ਜ਼ਿਲੇ 'ਚ ਕੋਰੋਨਾ ਦੇ 16 ਨਵੇਂ ਕੇਸਾਂ ਦੀ ਹੋਈ ਪੁਸ਼ਟੀ
NEXT STORY