ਲੁਧਿਆਣਾ (ਜ.ਬ.) : ਕੋਰੋਨਾ ਦੀ ਦੂਜੀ ਲਹਿਰ ਹੁਣ ਆਪਣੇ ਅੰਤ ਵੱਲ ਵਧ ਰਹੀ ਹੈ। ਜ਼ਿਲ੍ਹੇ ’ਚ ਠੀਕ ਹੋਣ ਉਪਰੰਤ 10 ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ, ਜਦੋਂਕਿ 14 ਐਕਟਿਵ ਮਰੀਜ਼ ਬਾਕੀ ਰਹਿ ਗਏ ਹਨ। ਇਨ੍ਹਾਂ ’ਚੋਂ 11 ਹੋਮ ਆਈਸੋਲੇਸ਼ਨ ’ਚ, ਜਦੋਂਕਿ 3 ਮਰੀਜ਼ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਮੌਜੂਦਾ ਸਮੇਂ ਵਿਚ ਹਸਪਤਾਲਾਂ ’ਚ ਕੋਈ ਵੀ ਮਰੀਜ਼ ਗੰਭੀਰ ਸਥਿਤੀ ’ਚ ਨਹੀਂ ਦੱਸਿਆ ਜਾਂਦਾ। ਸਿਹਤ ਅਧਿਕਾਰੀਆਂ ਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਕੋਰੋਨਾ ਦੇ ਕੇਸ ਪੂਰੀ ਤਰ੍ਹਾਂ ਖਤਮ ਹੋ ਜਾਣਗੇ। ਸਥਾਨਕ ਹਸਪਤਾਲਾਂ ’ਚ ਦੇ 4 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 3 ਜ਼ਿਲ੍ਹੇ ਦੇ, ਜਦੋਂਕਿ ਇਕ ਦੂਜੇ ਜ਼ਿਲ੍ਹੇ ਨਾਲ ਸਬੰਧਤ ਹੈ। ਜ਼ਿਲ੍ਹਾ ਐਪੀਡੇਮਿਓਲਾਜਿਸਟ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਮਹਾਨਗਰ ਵਿਚ 3 ਪਾਜ਼ੇਟਿਵ ਮਰੀਜ਼ਾਂ ਦੇ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 87,466 ਹੋ ਚੁੱਕੀ ਹੈ। ਇਨ੍ਹਾਂ ’ਚੋਂ 85,355 ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂਕਿ 2097 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਬਾਹਰੀ ਜ਼ਿਲਿਆਂ ਜਾਂ ਪ੍ਰਦੇਸ਼ਾਂ ਤੋਂ 11,658 ਪਾਜ਼ੇਟਿਵ ਮਰੀਜ਼ ਸਾਹਮਣੇ ਆਏ, ਇਨ੍ਹਾਂ ’ਚੋਂ 1049 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 2 ਮਰੀਜ਼ ਐਕਟਿਵ ਰਹਿ ਗਏ ਹਨ।
6393 ਸੈਂਪਲ ਜਾਂਚ ਲਈ ਭੇਜੇ
ਜ਼ਿਲ੍ਹੇ ’ਚ 6393 ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ’ਚੋਂ 5641 ਸੈਂਪਲ ਸਿਹਤ ਵਿਭਾਗ, ਜਦੋਂਕਿ 752 ਸੈਂਪਲ ਨਿੱਜੀ ਹਸਪਤਾਲਾਂ ਅਤੇ ਲੈਬਜ਼ ਵੱਲੋਂ ਲਏ ਗਏ। ਇਨ੍ਹਾਂ ਸੈਂਪਲਾਂ ਦੀ ਰਿਪੋਰਟ ਕੱਲ ਤੱਕ ਆ ਜਾਣ ਦੀ ਉਮੀਦ ਹੈ।
67278 ਵਿਅਕਤੀਆਂ ਨੂੰ ਲੱਗੀ ਵੈਕਸੀਨ
ਜ਼ਿਲ੍ਹੇ ’ਚ 67,278 ਵਿਅਕਤੀਆਂ ਨੂੰ ਕੋਰੋਨਾ ਦੀ ਵੈਕਸੀਨ ਲੱਗੀ ਹੈ। ਇਨ੍ਹਾਂ ’ਚੋਂ 63,899 ਵਿਅਕਤੀਆਂ ਨੇ ਸਿਹਤ ਵਿਭਾਗ ਵੱਲੋਂ ਲਗਾਏ ਗਏ ਕੈਂਪਾਂ ਵਿਚ ਜਾ ਕੇ ਵੈਕਸੀਨ ਦਾ ਟੀਕਾ ਲਗਵਾਇਆ, ਜਦੋਂਕਿ 1231 ਵਿਅਕਤੀਆਂ ਨੇ ਨਿੱਜੀ ਹਸਪਤਾਲਾਂ ਵਿਚ ਅਤੇ 2148 ਵਿਅਕਤੀਆਂ ਨੇ ਉਦਯੋਗਿਕ ਇਕਾਈਆਂ ’ਚ ਲੱਗੇ ਕੈਂਪਾਂ ਵਿਚ ਜਾ ਕੇ ਵੈਕਸੀਨ ਲਗਵਾਈ।
ਸੰਗਰੂਰ ’ਚ ਵੱਡੀ ਵਾਰਦਾਤ, ਪਤੀ ਨੇ ਕੁੱਟ-ਕੁੱਟ ਕਤਲ ਕੀਤੀ ਪਤਨੀ
NEXT STORY