ਲੁਧਿਆਣਾ (ਸੇਠੀ) : ਸੈਂਟ੍ਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ.ਬੀ.ਆਈ.) ਵੱਲੋਂ ਬੀਤੇ ਦਿਨ ਐੱਸ.ਈ.ਐੱਲ. ਟੈਕਸਟਾਈਲ ਲਿਮਟਿਡ ਦੇ ਡਾਇਰੈਕਟਰ ਨੀਰਜ ਸਲੂਜਾ ਨੂੰ ਏਜੰਸੀ ਨੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਸ਼ਨੀਵਾਰ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਲੂਜਾ ਨੂੰ 5 ਦਿਨ ਦੀ ਸੀ.ਬੀ.ਆਈ. ਹਿਰਾਸਤ ਵਿਚ ਭੇਜ ਦਿੱਤਾ। ਸਲੂਜਾ ਅਤੇ ਹੋਰਨਾਂ ਖਿਲਾਫ਼ 1530.99 ਕਰੋੜ ਬੈਂਕ ਧੋਖਾਦੇਹੀ ਦੇ ਮਾਮਲਾ ਵਿਚ ਸੀ.ਬੀ.ਆਈ. ਨੇ ਦਿੱਲੀ ਦਫ਼ਤਰ ਤਲਬ ਕੀਤਾ ਸੀ, ਜਿਸ ਉਪਰੰਤ ਸੀ.ਬੀ.ਆਈ. ਨੇ ਕੱਲ੍ਹ ਦੁਪਹਿਰ ਇਹ ਦਾਅਵਾ ਕਰਦਿਆਂ ਗ੍ਰਿਫ਼ਤਾਰ ਕੀਤਾ ਕਿ ਉਹ ਪੁੱਛਗਿੱਛ ਵਿਚ ਟਾਲਮਟੋਲ ਕਰ ਰਿਹਾ ਸੀ।
ਇਹ ਵੀ ਪੜ੍ਹੋ : ਫਾਜ਼ਿਲਕਾ ਦੇ ਸਰਹੱਦੀ ਇਲਾਕੇ ਚ ਦਿਖਾਈ ਦਿੱਤੀ ਡਰੋਨ, BSF ਨੇ ਕੀਤੀ ਫਾਇਰਿੰਗ
ਇਸ ਰਿਮਾਂਡ ਤੋਂ ਨੀਰਜ ਸਲੂਜਾ ਨਾਲ ਜੁੜੇ ਨਜ਼ਦੀਕੀਆਂ ਦੀਆਂ ਮੁਸ਼ਕਿਲਾਂ ਵਧਦੀਆ ਦਿਖਾਈ ਦੇਣ ਲੱਗੀਆਂ ਹਨ। ਬੈਂਕਾਂ ਦੇ ਕਰੋੜਾਂ ਰੁਪਏ ਦਾ ਗਬਨ ਤਕਰੀਬਨ 2009 ਤੋਂ ਅੰਜਾਮ ਦਿੱਤਾ ਗਿਆ ਸੀ, ਜਿਸ ਦੀਆਂ ਹੁਣ ਪਰਤਾਂ ਜਲਦ ਖੁੱਲ੍ਹ ਸਕਦੀਆਂ ਹਨ। ਸੂਤਰਾਂ ਮੁਤਾਬਕ ਪਹਿਲਾਂ ਤਾਂ ਮਾਰਕੀਟ ’ਚ ਅਫਵਾਹ ਇਹ ਵੀ ਸੀ ਕਿ ਇਸ ਪੂਰੇ ਮਾਮਲੇ ਵਿਚ ਉਪਰ ਤੱਕ ਸੈਟਿੰਗ ਹੋ ਗਈ ਹੈ ਪਰ ਹੁਣ ਇਸ ਮਾਮਲੇ ਵਿਚ ਸੀ.ਬੀ.ਆਈ. ਵੱਲੋਂ ਅਚਾਨਕ ਨੀਰਜ ਸਲੂਜਾ ਦੀ ਗ੍ਰਿਫ਼ਤਾਰੀ ਨੇ ਕਈਆਂ ਦੇ ਭੁਲੇਖੇ ਦੂਰ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਮਿਜ਼ੋਰਮ 'ਚ ਪੈਟਰੋਲ ਟੈਂਕਰ ਨੂੰ ਅੱਗ ਲੱਗਣ ਤੋਂ ਬਾਅਦ ਧਮਾਕਾ, 4 ਦੀ ਮੌਤ, 18 ਜ਼ਖਮੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਫਾਜ਼ਿਲਕਾ ਦੇ ਸਰਹੱਦੀ ਇਲਾਕੇ 'ਚ ਦਿਖਾਈ ਦਿੱਤੀ ਡਰੋਨ, BSF ਨੇ ਕੀਤੀ ਫਾਇਰਿੰਗ
NEXT STORY