ਲੁਧਿਆਣਾ (ਵਿੱਕੀ) : ਮੈਡੀਕਲ ਪ੍ਰਵੇਸ਼ ਪ੍ਰੀਖਿਆ ‘ਨੀਟ’ 7 ਮਈ ਨੂੰ ਦੇਸ਼ ਭਰ ’ਚ ਲਗਭਗ 500 ਸ਼ਹਿਰਾਂ ’ਚ ਆਯੋਜਿਤ ਹੋਵੇਗੀ। ਪ੍ਰੀਖਿਆ 2 ਵਜੇ ਤੋਂ ਸ਼ਾਮ 5.20 ਵਜੇ ਤੱਕ ਚੱਲੇਗੀ। ਐਂਟਰੀ ਅੱਧਾ ਘੰਟਾ ਪਹਿਲਾਂ ਤੱਕ ਮਤਲਬ 1.30 ਵਜੇ ਤੱਕ ਦਿੱਤੀ ਜਾਵੇਗੀ। 1.30 ਵਜੇ ਤੋਂ ਬਾਅਦ ਜੋ ਉਮੀਦਵਾਰ ਆਉਣਗੇ, ਉਨ੍ਹਾਂ ਨੂੰ ਪ੍ਰਵੇਸ਼ ਨਹੀਂ ਦਿੱਤਾ ਜਾਵੇਗਾ। ਪ੍ਰੀਖਿਆਰਥੀ ਪ੍ਰੀਖਿਆ ’ਚ ਲਿਖਣ ਦੇ ਲਈ ਨੀਲਾ ਜਾਂ ਕਾਲਾ ਬਾਲ ਪੁਆਇੰਟ ਪੈੱਨ ਹੀ ਲਿਆਉਣ। ‘ਨੀਟ’ ਪ੍ਰੀਖਿਆ ਜ਼ਰੀਏ ਵਿਦਿਆਰਥੀ ਦੇਸ਼ ਭਰ ਦੇ ਮੈਡੀਕਲ ਕਾਲਜਾਂ ’ਚ ਐੱਮ. ਬੀ. ਬੀ. ਐੱਸ., ਬੀ. ਐੱਸ. ਐੱਨ. ਐੱਲ., ਬੀ. ਯੂ. ਐੱਮ. ਐੱਸ ਅਤੇ ਬੀ. ਐੱਚ. ਐੱਮ. ਐੱਸ. ਸਮੇਤ ਵੱਖ-ਵੱਖ ਕੋਰਸਾਂ ’ਚ ਦਾਖ਼ਲਾ ਲੈ ਸਕਣਗੇ। ਨੈਸ਼ਨਲ ਟੈਸਟਿੰਗ ਏਜੰਸੀ ‘ਨੀਟ’ ਨੇ ਪ੍ਰੀਖਿਆ ਨੂੰ ਲੈ ਕੇ ਡਰੈੱਸ ਕੋਡ ਸਮੇਤ ਕੁੱਝ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਇਸ ਦੇ ਮੁਤਾਬਕ ਜੁੱਤੇ ਅਤੇ ਪੂਰੀ ਬਾਜੂ ਵਾਲੇ ਕੱਪੜੇ ਪਾ ਕੇ ਆਉਣ ਦੀ ਮਨਜ਼ੂਰੀ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਲੱਕੀ ਡਰਾਅ ਸਕੀਮਾਂ ਪਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਸਰਕਾਰ ਨੇ ਜਾਰੀ ਕਰ ਦਿੱਤੇ ਇਹ ਹੁਕਮ
ਸਿਰਫ ਮਹਿਲਾ ਸਟਾਫ਼ ਲਵੇਗਾ ਕੁੜੀਆਂ ਦੀ ਤਲਾਸ਼ੀ
ਨੈਸ਼ਨਲ ਟੈਸਟਿੰਗ ਏਜੰਸੀ ਨੇ ਗਾਈਡਲਾਈਨਜ਼ ਜਾਰੀ ਕੀਤੀ ਹੈ ਕਿ ਕੁੜੀਆਂ ਦੀ ਤਲਾਸ਼ੀ ਦੌਰਾਨ ਸੰਵੇਦਨਸ਼ੀਲਤਾ ਵਰਤੀ ਜਾਵੇ। ਇਸ ਸਬੰਧ ’ਚ ਐਗਜ਼ਾਮ ਸੈਂਟਰ ਦੇ ਸਟਾਫ਼ ਨੂੰ ਗਾਈਡਲਾਈਨਜ਼ ਜਾਰੀ ਕੀਤੀਆਂ ਜਾਣਗੀਆਂ। ਕੁੜੀਆਂ ਦੀ ਤਲਾਸ਼ੀ ਸਿਰਫ ਮਹਿਲਾ ਸਟਾਫ਼ ਵਲੋਂ ਲਈ ਜਾਵੇਗੀ। ‘ਨੀਟ’ 2023 ਦੇ ਇਨਫਰਮੇਸ਼ਨ ਬੁਲੇਟਿਨ ’ਚ ਐੱਨ. ਟੀ. ਏ. ਨੇ ਕਿਹਾ ਕਿ ਐੱਨ. ਟੀ. ਏ. ਪ੍ਰੀਖਿਆ ਪੂਰੀ ਨਿਰਪੱਖਤਾ ਅਤੇ ਪਾਰਦਰਸ਼ਤਾ ਦੇ ਨਾਲ ਆਯੋਜਿਤ ਕਰਨ ’ਚ ਵਿਸਵਾਸ਼ ਰੱਖਦੀ ਹੈ।
ਇਨ੍ਹਾਂ ਚੀਜ਼ਾਂ ਨੂੰ ਲਿਆਉਣ ਦੀ ਮਨਜ਼ੂਰੀ
ਉਮੀਦਵਾਰ ਆਪਣੇ ‘ਨੀਟ’ ਐਡਮਿਟ ਇਲਾਵਾ ਓਰੀਜਨਲ ਆਧਾਰ ਕਾਰਡ, ਪੈਨ ਕਾਰਡ, ਵੋਟਰ ਆਈ. ਡੀ. ਕਾਰਡ ਜਾਂ ਹੋਰ ਫੋਟੋ ਆਈ. ਡੀ. ਪਰੂਫ ਨਾਲ ਲਿਆਉਣਾ ਹੋਵੇਗਾ।
ਐਡਮਿਟ ਕਾਰਡ ’ਤੇ ਪਾਸਪੋਰਟ ਸਾਈਜ਼ ਫੋਟੋ ਲੱਗੀ ਹੋਵੇ।
ਅਟੈਂਡੈਂਸ ਸ਼ੀਟ ’ਤੇ ਚਿਪਕਾਉਣ ਲਈ ਇਕ ਪਾਸਪੋਰਟ ਸਫ਼ੈਦ ਬੈਕਰਾਊਂਡ ਵਾਲੀ ਫੋਟੋ।
ਐਡਮਿਟ ਕਾਰਡ ਦੇ ਨਾਲ ਡਾਊਨਲੋਡ ਕੀਤੇ ਪ੍ਰੋਫਾਰਮੇ ’ਚ ਪੋਸਟ ਕਾਰਡ ਸਾਈਜ਼ 4 ਗੁਣਾ ਦੀ ਫੋਟੋ ਲੱਗੀ ਹੋਵੇ।
ਸੈਨੀਟਾਈਜ਼ਰ, ਟਰਾਂਸਪੀਰੈਂਟ ਪਾਣੀ ਦੀ ਬੋਤਲ ਲਿਜਾਣ ਦੀ ਮਨਜ਼ੂਰੀ ਹੋਵੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਇਸ ਤਾਰੀਖ਼ ਤੱਕ ਡਰੋਨ ਉਡਾਉਣ 'ਤੇ ਪਾਬੰਦੀ, ਜਾਣੋ ਕੀ ਹੈ ਕਾਰਨ
ਇਨ੍ਹਾਂ ਚੀਜਾਂ ਦੀ ਸਖ਼ਤ ਮਨਾਹੀ
ਕਿਸੇ ਵੀ ਤਰ੍ਹਾਂ ਦੀ ਇਲੈਕਟ੍ਰਾਨਿਕ ਡਿਵਾਈਸ, ਮੋਬਾਇਲ, ਬਲੂਟੁੱਥ, ਮਾਈਕ੍ਰੋਫੋਨ, ਕੈਲਕੁਲੇਟਰ, ਘੜੀ
ਕੋਈ ਖਾਣ ਦੀ ਵਸਤੂ, ਜ਼ਿਊਲਰੀ
ਐੱਨ. ਟੀ. ਏ. ਨੇ ਜਾਰੀ ਕੀਤੀਆਂ ਗਾਈਡਲਾਈਨਜ਼
ਸਲੀਪਰ ਪਾ ਕੇ ਆਉਣਾ ਹੋਵੇਗਾ, ਮਹਿਲਾਵਾਂ ਘੱਟ ਹੀਲ ਵਾਲੀ ਸੈਂਡਲ ਪਾ ਕੇ ਆ ਸਕਦੀਆਂ ਹਨ।
ਪੂਰੀ ਬਾਂਹ ਵਾਲੇ ਕੱਪੜੇ ਨਹੀਂ ਪਾ ਸਕਦੇ।
ਜੇਕਰ ਕੋਈ ਉਮੀਦਵਾਰ ਕਲਚਰ ਡ੍ਰੈੱਸ ’ਚ ਆਉਂਦਾ ਹੈ ਤਾਂ ਤਲਾਸ਼ੀ ਲਈ 12 ਵਜੇ ਕੇਂਦਰ ’ ਤੇ ਪੁੱਜਣਾ ਹੋਵੇਗਾ।
ਜ਼ਿਊਲਰੀ, ਸਨ ਗਲਾਸ, ਘੜੀ, ਟੋਪੀ ਪਾ ਕੇ ਐਗਜ਼ਾਮ ਦੇਣ ਦੀ ਮਨਜ਼ੂਰੀ ਨਹੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੰਡੀਗੜ੍ਹ 'ਚ ਇਸ ਤਾਰੀਖ਼ ਤੱਕ ਡਰੋਨ ਉਡਾਉਣ 'ਤੇ ਪਾਬੰਦੀ, ਜਾਣੋ ਕੀ ਹੈ ਕਾਰਨ
NEXT STORY