ਤਰਨਤਾਰਨ (ਰਮਨ) - ਤਰਨਤਾਰਨ ਜ਼ਿਲ੍ਹੇ ਦੇ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਗੱਗੋਬੂਆ 'ਚ ਨਸ਼ਾ ਵੇਚਣ ਤੋਂ ਰੋਕਣ ’ਤੇ ਗੁਆਂਢੀਆਂ ਨੇ ਇਕ ਘਰ 'ਚ ਦਾਖਲ ਹੋ ਕੇ ਮਾਂ-ਪੁੱਤ ਨੂੰ ਨਿਰਵਸਤਰ ਕਰਕੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਕੁੱਟਮਾਰ ਕਰਨ ਤੋਂ ਬਾਅਦ ਨਸ਼ਾ ਵੇਚਣ ਵਾਲੇ ਲੋਕਾਂ ਨੇ ਉਨ੍ਹਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਨੌਜਵਾਨ ਮੁੰਡੇ ਨੂੰ ਚੌਰਾਹੇ 'ਚ ਲਿਜਾ ਕੇ ਨੰਗਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਥਾਣਾ ਚੱਬੇਵਾਲ ਦੀ ਪੁਲਸ ਨੇ ਪੀੜਤ ਜਨਾਨੀ ਦੇ ਬਿਆਨਾਂ ’ਤੇ 5 ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਕੁੱਲ 11 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ : ਪ੍ਰੈੱਸ ਕਾਨਫਰੰਸ ’ਚ ਪਾਰਟੀ ਵਰਕਰ ਦਾ ਵੱਜਿਆ ਮੋਬਾਇਲ ਤਾਂ ਭੜਕੇ ਸਿਮਰਨਜੀਤ ਮਾਨ ਨੇ ਕਿਹਾ-Get Out (ਵੀਡੀਓ)
ਮਿਲੀ ਜਾਣਕਾਰੀ ਅਨੁਸਾਰ ਰਣਜੀਤ ਕੌਰ ਪਤਨੀ ਬਾਜ ਸਿੰਘ ਵਾਸੀ ਪਿੰਡ ਗੱਗੋਬੂਆ ਨੇ ਥਾਣਾ ਚੱਬੇਵਾਲ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ 13 ਸਤੰਬਰ ਨੂੰ ਉਸ ਦੇ ਗੁਆਂਢ ’ਚ ਰਹਿੰਦੇ ਸਿਕੰਦਰ ਸਿੰਘ ਪੁੱਤਰ ਹਰੀਸਿੰਘ, ਪਵਿੱਤਰ ਸਿੰਘ ਪੁੱਤਰ ਪੰਜਾਬ ਸਿੰਘ, ਭੀਦਾ ਸਿੰਘ ਪੁੱਤਰ ਪੰਜਾਬ ਸਿੰਘ, ਮਹਿਕਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ, ਜਸ਼ਨਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਗੱਗੋਬੂਆ ਤੋਂ ਇਲਾਵਾ 6 ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਜ਼ਬਰਦਸਤੀ ਦਾਖ਼ਲ ਹੋ ਗਏ। ਹਥਿਆਰਾਂ ਲੈ ਕੇ ਆਏ ਮੁਲਜ਼ਮਾਂ ਨੇ ਘਰ ਵਿੱਚ ਮੌਜੂਦ ਪਰਿਵਾਰਕ ਮੈਂਬਰਾਂ ਨੂੰ ਗਾਲ੍ਹਾਂ ਕੱਢਦੇ ਹੋਏ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੇ ਰਣਜੀਤ ਕੌਰ ਦਾ ਦੁਪੱਟਾ ਲਾਹ ਕੇ ਉਸ ਨੂੰ ਧੱਕਾ ਮਾਰਿਆ ਅਤੇ ਬੇਇੱਜ਼ਤ ਕੀਤਾ। ਇਸ ਦੌਰਾਨ ਬਚਾਅ ਲਈ ਅੱਗੇ ਆਈ ਉਸ ਦੀ ਕੁੜੀ ਨੂੰ ਵੀ ਮੁਲਜ਼ਮਾਂ ਨੇ ਭਜਾ ਦਿੱਤਾ। ਮੁਲਾਜ਼ਮਾਂ ਨੇ ਘਰ ਵਿੱਚ ਪਏ ਸਾਰੇ ਸਾਮਾਨ ਨੂੰ ਅੱਗ ਲਗਾ ਦਿੱਤੀ।
ਪੜ੍ਹੋ ਇਹ ਵੀ ਖ਼ਬਰ : ਸਕੂਲ ਨੂੰ ‘ਸੀ-4 ਬੰਬ’ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਬੱਚਿਆਂ ਨੂੰ ਲੈ ਕੇ ਪੁਲਸ ਦਾ ਨਵਾਂ ਖ਼ੁਲਾਸਾ
ਰਣਜੀਤ ਕੌਰ ਨੇ ਦੱਸਿਆ ਕਿ ਕੁੱਟਮਾਰ ਕਰਨ ਤੋਂ ਬਾਅਦ ਹਮਲਾਵਰ ਉਸ ਦੇ ਮੁੰਡੇ ਗੁਰਪਾਲ ਸਿੰਘ ਨੂੰ ਘਰੋਂ ਧੂਹ ਕੇ ਪਿੰਡ ਦੇ ਚੌਰਾਹੇ ਵਿੱਚ ਲੈ ਆਏ, ਜਿਥੇ ਨਿਰਵਸਤਰ ਕਰਕੇ ਉਸਦੀ ਕੁੱਟਮਾਰ ਕਰ ਦਿੱਤੀ। ਹਮਲਾਵਰਾਂ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਜ਼ਖ਼ਮੀ ਹਾਲਤ ’ਚ ਉਸ ਦੇ ਪੁੱਤਰ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੀੜਤ ਪਰਿਵਾਰ ਨੇ ਕਿਹਾ ਕਿ ਉਹ ਉਕਤ ਲੋਕਾਂ ਨੂੰ ਨਸ਼ਾ ਵੇਚਣ ਤੋਂ ਰੋਕਦੇ ਸਨ, ਜਿਸ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਹੈ। ਪੁਲਸ ਨੇ ਰਣਜੀਤ ਕੌਰ ਦੇ ਬਿਆਨਾਂ ’ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਮੁਲਜ਼ਮਾਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ : ਗੈਂਗਸਟਰਾਂ ਤੇ ਸਿਆਸੀ ਆਗੂਆਂ ਦੇ ਗਠਜੋੜ ਦੀਆਂ ਫਾਈਲਾਂ ਬਣਨੀਆਂ ਸ਼ੁਰੂ, ਜਲਦ ਹੋ ਸਕਦੀ ਹੈ ਕਾਰਵਾਈ
ਨੋਟ- ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਲੰਧਰ 'ਚ ਵੱਡੀ ਵਾਰਦਾਤ, ਪੈਂਚਰ ਲਗਵਾਉਣ ਲਈ ਪੈਟਰੋਲ ਪੰਪ ਨੇੜੇ ਰੁਕਿਆ ਵਿਅਕਤੀ, ਗੱਡੀ 'ਚੋਂ ਉੱਡੀ 8 ਲੱਖ ਦੀ ਨਕਦੀ
NEXT STORY