ਅੰਮ੍ਰਿਤਸਰ (ਸੰਜੀਵ) - ਸਪਰਿੰਗ ਡੇਲ ਸਕੂਲ ਨੂੰ ‘ਸੀ-4 ਬੰਬ’ ਨਾਲ ਉਡਾਉਣ ਦੀ ਧਮਕੀ ਵਾਲੇ ਸੰਦੇਸ਼ ਵਾਇਰਲ ਕਰਨ ਵਾਲੇ ਦੋਵੇਂ ਮੋਬਾਇਲ ਫੋਨ ਕਮਿਸ਼ਨਰੇਟ ਪੁਲਸ ਨੇ ਕੁਝ ਘੰਟਿਆਂ ਵਿਚ ਬਰਾਮਦ ਕਰ ਲਏ ਹਨ। ਮੋਬਾਇਲ ਫੋਨ ਵਿਚ ਚੱਲ ਰਿਹਾ ਸਿਮ ਦਵਿੰਦਰ ਸਿੰਘ ਵਾਸੀ ਬਸੰਤ ਐਵੇਨਿਊ ਅਤੇ ਰੋਹਿਤ ਮਰਵਾਹਾ ਵਾਸੀ ਸੂਰਜ ਐਵੇਨਿਊ ਦੇ ਨਾਂ ’ਤੇ ਸੀ। ਪੁਲਸ ਨੇ ਦੋਵਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦਵਿੰਦਰ ਸਿੰਘ ਅਤੇ ਰੋਹਿਤ ਮਰਵਾਹਾ ਦੇ ਬੱਚੇ ਸਪਰਿੰਗ ਡੇਲ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਹਨ, ਜਿਨ੍ਹਾਂ ਨੇ ਸਕੂਲ ਵਿਚ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਇਹ ਮੈਸੇਜ ਵਾਇਰਲ ਕੀਤੇ ਸਨ।
ਪੜ੍ਹੋ ਇਹ ਵੀ ਖ਼ਬਰ : ਪ੍ਰੈੱਸ ਕਾਨਫਰੰਸ ’ਚ ਪਾਰਟੀ ਵਰਕਰ ਦਾ ਵੱਜਿਆ ਮੋਬਾਇਲ ਤਾਂ ਭੜਕੇ ਸਿਮਰਨਜੀਤ ਮਾਨ ਨੇ ਕਿਹਾ-Get Out (ਵੀਡੀਓ)
ਫਿਲਹਾਲ ਪੁਲਸ ਨੇ ਦੋਵਾਂ ਵਿਦਿਆਰਥੀਆਂ ਦੇ ਪਿਤਾ ਦਵਿੰਦਰ ਸਿੰਘ ਅਤੇ ਰੋਹਿਤ ਮਰਵਾਹਾ ਨੂੰ ਗ੍ਰਿਫ਼ਤਾਰ ਕਰ ਕੇ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ। ਇਹ ਖੁਲਾਸਾ ਡੀ.ਸੀ.ਪੀ. ਮੁਖਤਿਆਰ ਸਿੰਘ ਭੁੱਲਰ ਵਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਿਵੇਂ ਇਹ ਧਮਕੀ ਭਰੇ ਸੰਦੇਸ਼ ਵਾਇਰਲ ਹੋਏ, ਉਸੇ ਸਮੇਂ ਏ.ਸੀ.ਪੀ. ਨਾਰਥ ਵਰਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਪੁਲਸ ਪਾਰਟੀ ਤੇ ਸਾਈਬਰ ਕ੍ਰਾਈਮ ਸੈੱਲ ਸਰਗਰਮ ਹੋ ਗਏ ਅਤੇ ਕੁਝ ਘੰਟਿਆਂ ਵਿਚ ਪੂਰੇ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ।
ਪੜ੍ਹੋ ਇਹ ਵੀ ਖ਼ਬਰ : ਗੈਂਗਸਟਰਾਂ ਤੇ ਸਿਆਸੀ ਆਗੂਆਂ ਦੇ ਗਠਜੋੜ ਦੀਆਂ ਫਾਈਲਾਂ ਬਣਨੀਆਂ ਸ਼ੁਰੂ, ਜਲਦ ਹੋ ਸਕਦੀ ਹੈ ਕਾਰਵਾਈ
ਕੀ ਸੀ ਮੈਸੇਜ ?
ਵਾਇਰਲ ਹੋਏ ਮੈਸੇਜ ਵਿਚ ਸਾਫ਼ ਲਿਖਿਆ ਸੀ ਕਿ ਸਪਰਿੰਗ ਡੇਲਸ ਸਕੂਲ ਵਿਚ 16 ਸਤੰਬਰ 2022 ਨੂੰ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਹੋਵੇਗੀ, ਜਿਸ ਦੌਰਾਨ ਸੀ-4 ਬੰਬ ਨਾਲ ਸਕੂਲ ਨੂੰ ਉਡਾਇਆ ਜਾਵੇਗਾ, ਜੇਕਰ ਬਚਣਾ ਚਾਹੁੰਦੇ ਹੋ ਤਾ ਬਚ ਜਾਓ। ਮੈਸੇਜ ਵਾਇਰਲ ਹੋਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਅਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਕੁਝ ਹੀ ਦੇਰ ਵਿਚ ਸਾਰਾ ਮਾਮਲਾ ਸੁਲਝਾ ਲਿਆ। ਮੈਸੇਜ ਵਿਚ ਸੀ-4 ਬੰਬ ਨਾਲ ਉਡਾਉਣ ਦੀ ਧਮਕੀ ਦਾ ਆਈਡੀਆ ਪੱਬਜੀ ਗੇਮ ਤੋਂ ਲਿਆ ਗਿਆ ਸੀ। ਪੁਲਸ ਦਾ ਮੰਨਣਾ ਹੈ ਕਿ ਅੱਜ ਤੱਕ ਸੀ-4 ਬੰਬ ਕਿਤੇ ਬਰਾਮਦ ਨਹੀਂ ਹੋਇਆ ਹੈ, ਇਹ ਸਿਰਫ਼ ਗੇਮ ਵਿਚ ਚੱਲਦਾ ਹੈ। ਪੁਲਸ ਨੇ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਦੋਵਾਂ ਵਿਦਿਆਰਥੀਆਂ ਵਲੋਂ ਇੰਸਟਾਗ੍ਰਾਮ ’ਤੇ ਤਿੰਨ-ਤਿੰਨ ਫਰਜ਼ੀ ਖਾਤੇ ਬਣਾਏ ਗਏ ਹਨ, ਜੋ ਵੱਖ-ਵੱਖ ਨਾਵਾਂ ਹੇਠ ਚਲਾਏ ਜਾ ਰਹੇ ਹਨ। ਪੁਲਸ ਇਨ੍ਹਾਂ ਨੂੰ ਵੀ ਖੰਗਾਲ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਮਹਾਰਾਣੀ ਐਲਿਜ਼ਾਬੈਥ II ਨੇ 1997 'ਚ ਭਾਰਤ ਦੌਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਸੀ ਮੱਥਾ, ਵੇਖੋ ਵੀਡੀਓ
ਪੁਲਸ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ : ਏ.ਸੀ.ਪੀ
ਏ. ਸੀ. ਪੀ. ਉਤਰੀ ਵਰਿੰਦਰ ਸਿੰਘ ਖੋਸਾ ਦਾ ਕਹਿਣਾ ਹੈ ਕਿ 16 ਸਤੰਬਰ ਨੂੰ 10ਵੀਂ ਜਮਾਤ ਦਾ ਗਣਿਤ ਦਾ ਪੇਪਰ ਹੈ, ਜਿਸ ਤੋਂ ਬਚਣ ਲਈ ਬੱਚਿਆਂ ਵਲੋਂ ਇਹ ਧਮਕੀ ਭਰਿਆ ਸੰਦੇਸ਼ ਵਾਇਰਲ ਕੀਤਾ ਗਿਆ। ਵਿਦਿਆਰਥੀਆਂ ਵਲੋਂ ਇਸ ਤਰ੍ਹਾਂ ਦੇ ਧਮਕੀ ਭਰੇ ਮੈਸੇਜ ਵਾਇਰਲ ਕਰਨ ਵਾਲਿਆਂ ਖ਼ਿਲਾਫ਼ ਪੁਲਸ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ।
ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਅੱਜ SIT ਅੱਗੇ ਪੇਸ਼ ਹੋਣਗੇ ਸੁਖਬੀਰ ਬਾਦਲ
NEXT STORY