ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) : ਭਤੀਜੇ ਵਲੋਂ ਚਾਚੀ ਨੂੰ ਘਰ 'ਚ ਇਕੱਲੀ ਦੇਖ ਕੇ ਉਸਦੀ ਇੱਜ਼ਤ ਲੁੱਟਣ ਦੀ ਨੀਅਤ ਨਾਲ ਕੱਪੜੇ ਪਾੜਨ 'ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਔਰਤ ਦੇ ਬਿਆਨਾਂ 'ਤੇ ਭਤੀਜੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਸੂਤਰਾਂ ਅਨੁਸਾਰ ਮਨਜੀਤ ਕੌਰ ਪਤਨੀ ਸੁਖਮੰਦਰ ਸਿੰਘ ਵਾਸੀ ਸੈਦੋਕੇ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਮੇਰਾ ਪਤੀ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਸ਼ਾਮ ਨੂੰ ਉਹ ਰੋਟੀ ਖਾ ਕੇ ਘਰੋਂ ਬਾਹਰ ਚਲਾ ਗਿਆ। ਰਾਤ ਕਰੀਬ 9 ਵਜੇ ਉਸ ਦੇ ਜੇਠ ਦਾ ਲੜਕਾ ਜਗਤਾਰ ਸਿੰਘ ਉਰਫ ਬੱਬੂ ਪੁੱਤਰ ਜੀਤ ਸਿੰਘ ਵਾਸੀ ਸੈਦੋਕੇ ਸਾਡੇ ਘਰ ਆਇਆ ਅਤੇ ਮੈਨੂੰ ਇਕੱਲੀ ਦੇਖ ਕੇ ਮੇਰੀ ਇੱਜ਼ਤ ਲੁੱਟਣ ਕੋਸ਼ਿਸ਼ ਕਰਦੇ ਹੋਏ ਕੱਪੜੇ ਉਤਾਰਨ ਲੱਗਾ। ਪੀੜਤਾ ਮੁਤਾਬਕ ਜਦੋਂ ਉਸ ਨੇ ਉਕਤ ਦਾ ਵਿਰੋਧ ਕੀਤਾ ਤਾਂ ਗੁੱਥਮਗੁੱਥਾ ਹੋਣ 'ਤੇ ਉਸ ਦੇ ਕੱਪੜੇ ਫਟ ਗਏ।
ਪੀੜਤਾ ਨੇ ਕਿਹਾ ਕਿ ਉਸ ਵਲੋਂ ਰੌਲਾ ਪਾਉਣ 'ਤੇ ਸੁਖਮੰਦਰ ਸਿੰਘ ਬਾਹਰੋਂ ਭੱਜ ਕੇ ਘਰ ਆ ਗਿਆ ਜਿਸ ਨੂੰ ਦੇਖ ਕੇ ਜਗਤਾਰ ਸਿੰਘ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਗਿਆ। ਸਵੇਰੇ ਮੇਰੇ ਪਤੀ ਨੇ ਵਲੋਂ ਮੈਨੂੰ ਇਲਾਜ ਲਈ ਸਰਕਾਰੀ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਦਾਖਲ ਕਰਵਾਇਆ ਗਿਆ। ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਦੋਸ਼ੀ ਭਤੀਜੇ ਖਿਲਾਫ ਮਾਮਲਾ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰੈੱਡ ਕਰਾਸ ਭਵਨ ਦੇ ਮੀਟਿੰਗ ਹਾਲ 'ਚ ਏ. ਸੀ. ਸ਼ਾਟ ਸਰਕਿਟ ਕਾਰਨ ਲੱਗੀ ਅੱਗ
NEXT STORY