ਜਲੰਧਰ (ਵਰੁਣ)– ਆਪਣੀ ਕਲਾਇੰਟ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਆਰ.ਐੱਸ. ਗਲੋਬਲ ਟ੍ਰੈਵਲ ਏਜੰਸੀ ਦੇ ਮਾਲਕ ਸੁਖਚੈਨ ਸਿੰਘ ਰਾਹੀ ਤੋਂ ਥਾਣਾ ਨਵੀਂ ਬਾਰਾਦਰੀ ਵਿਚ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਥੇ ਹੀ ਮੰਗਲਵਾਰ ਨੂੰ ਪੀੜਤਾ ਦੇ ਮਾਣਯੋਗ ਅਦਾਲਤ ਵਿਚ 164 ਲੋਕਾਂ ਦੇ ਬਿਆਨ ਦਰਜ ਕਰਵਾਏ ਗਏ ਹਨ। ਪੀੜਤਾ ਦਾ ਮੈਡੀਕਲ ਵੀ ਹੋ ਚੁੱਕਾ ਹੈ। ਸੂਤਰਾਂ ਦੀ ਮੰਨੀਏ ਤਾਂ ਪੀੜਤਾ ਨੇ ਸੁਖਚੈਨ ਸਿੰਘ ਰਾਹੀ ਖ਼ਿਲਾਫ਼ ਬਿਆਨ ਦਰਜ ਕਰਵਾਏ ਹਨ।
ਦੂਜੇ ਪਾਸੇ ਇਸ ਮਾਮਲੇ ਵਿਚ ਰਾਜ਼ੀਨਾਮਾ ਕਰਵਾਉਣ ਲਈ ਚੰਡੀਗੜ੍ਹ ਦੀ ਫਰਾਡੀ ਏਜੰਟ ਔਰਤ ਨੇ ਵੀ ਦਸਤਕ ਦੇ ਦਿੱਤੀ ਹੈ। ਇਸ ਔਰਤ ਖ਼ਿਲਾਫ਼ ਫਰਾਡ ਦੇ ਕਈ ਕੇਸ ਦਰਜ ਹਨ। ਇਹ ਸੁਖਚੈਨ ਸਿੰਘ ਰਾਹੀ ਦੀ ਬੇਹੱਦ ਨਜ਼ਦੀਕੀ ਦੱਸੀ ਜਾ ਰਹੀ ਹੈ।
ਇਸ ਪ੍ਰੋਫੈਸ਼ਨਲ ਫਰਾਡੀ ਔਰਤ ਨੂੰ ਧੋਖਾਧੜੀ ਦੇ ਕੇਸ ਵਿਚ ਜੇਲ੍ਹ ਵੀ ਹੋਈ ਸੀ, ਜੋ ਹੁਣ ਕੁਝ ਆਗੂਆਂ ਦਾ ਮੋਢਾ ਵਰਤ ਕੇ ਜਬਰ-ਜ਼ਨਾਹ ਦੇ ਇਸ ਮਾਮਲੇ ਵਿਚ ਰਾਜ਼ੀਨਾਮਾ ਕਰਵਾਉਣ ਲਈ ਹੱਥ-ਪੈਰ ਮਾਰ ਰਹੀ ਹੈ। ਥਾਣਾ ਨਵੀਂ ਬਾਰਾਦਰੀ ਦੀ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ ਰਾਹੀ ਦਾ ਮੋਬਾਈਲ ਉਨ੍ਹਾਂ ਦੇ ਕਬਜ਼ੇ ਵਿਚ ਹੈ। ਉਸ ਦੀ ਵਟਸਐਪ ਚੈਟਿੰਗ ਚੈੱਕ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਸ ਨੇ ਵ੍ਹਟਸਐਪ ਅਤੇ ਨਾਰਮਲ ਕਾਲ ਦੀ ਕਾਲਿੰਗ ਡਿਟੇਲ ਵੀ ਕਢਵਾਈ ਹੈ ਤਾਂ ਕਿ ਇਨ੍ਹਾਂ ਦਸਤਾਵੇਜ਼ਾਂ ਨੂੰ ਸਬੂਤ ਦੇ ਆਧਾਰ ’ਤੇ ਵਰਤਿਆ ਜਾ ਸਕੇ।
ਇਹ ਵੀ ਪੜ੍ਹੋ- ਇੰਸਟਾਗ੍ਰਾਮ 'ਤੇ ਪਹਿਲਾਂ ਕੁੜੀ ਨਾਲ ਕੀਤੀ ਦੋਸਤੀ, ਫ਼ਿਰ ਉਸ ਨੂੰ IELTS ਦੇ ਬਹਾਨੇ ਸੱਦ ਕੇ ਰੋਲ਼'ਤੀ ਪੱਤ
ਐੱਸ.ਐੱਚ.ਓ. ਕਮਲਜੀਤ ਸਿੰਘ ਨੇ ਕਿਹਾ ਕਿ ਬੁੱਧਵਾਰ ਨੂੰ ਸੁਖਚੈਨ ਸਿੰਘ ਰਾਹੀ ਦਾ ਰਿਮਾਂਡ ਖ਼ਤਮ ਹੋ ਰਿਹਾ ਹੈ, ਜਿਸ ਨੂੰ ਦੁਬਾਰਾ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਪੁਲਸ ਨੇ ਇਹ ਵੀ ਕਲੀਅਰ ਕੀਤਾ ਕਿ ਉਸ ’ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ। ਪੁਲਸ ਆਪਣੀ ਕਾਰਵਾਈ ਕਰ ਰਹੀ ਹੈ ਅਤੇ ਪੀੜਤਾ ਨੂੰ ਇਨਸਾਫ਼ ਦਿਵਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਪੀੜਤ ਲੜਕੀ ਨੇ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਯੂਰਪ ਦੇਸ਼ ਜਾਣ ਲਈ ਉਸ ਨੇ ਰਣਜੀਤ ਨਗਰ ਸਥਿਤ ਆਰ.ਐੱਸ. ਗਲੋਬਲ ਟ੍ਰੈਵਲ ਏਜੰਸੀ ਨਾਲ ਸੰਪਰਕ ਕੀਤਾ ਸੀ। ਪੀੜਤਾ ਦਾ ਦੋਸ਼ ਹੈ ਕਿ ਜਦੋਂ ਉਹ 20 ਅਗਸਤ ਨੂੰ ਉਨ੍ਹਾਂ ਦੇ ਆਫਿਸ ਵਿਚ ਗਈ ਤਾਂ ਉਥੇ ਉਸ ਨੂੰ ਮਾਲਕ ਸੁਖਚੈਨ ਸਿੰਘ ਰਾਹੀ ਮਿਲਿਆ, ਜਿਸਨੇ ਉਸ ਨੂੰ ਸਿੰਗਾਪੁਰ ਭੇਜਣ ਲਈ 5.75 ਲੱਖ ਰੁਪਏ ਵਿਚ ਡੀਲ ਕਰ ਕੇ ਜਲਦ ਰਿਸਪਾਂਸ ਦੇਣ ਦੀ ਗੱਲ ਕਹੀ।
ਪੀੜਤਾ ਦਾ ਦੋਸ਼ ਹੈ ਕਿ ਜਦੋਂ ਉਹ ਆਪਣੇ ਪੀ.ਜੀ. ਵਿਚ ਗਈ ਤਾਂ ਕੁਝ ਸਮੇਂ ਬਾਅਦ ਸੁਖਚੈਨ ਸਿੰਘ ਨੇ ਉਸ ਨੂੰ ਬਾਇਓਡਾਟਾ ਵਟਸਐਪ ਕਰਨ ਨੂੰ ਕਿਹਾ ਅਤੇ 30 ਅਗਸਤ ਨੂੰ ਬੀ.ਐੱਸ.ਐੱਫ. ਚੌਕ 'ਚ ਸਥਿਤ ਇਕ ਹੋਟਲ ਵਿਚ ਹੋਣ ਵਾਲੇ ਸੈਮੀਨਾਰ ਵਿਚ ਸ਼ਾਮਲ ਹੋਣ ਦੀ ਗੱਲ ਕਹੀ। ਪੀੜਤਾ ਦਾ ਦੋਸ਼ ਸੀ ਕਿ ਜਦੋਂ ਉਹ ਹੋਟਲ ਪੁੱਜੀ ਤਾਂ ਹੋਟਲ ਦਾ ਕਰਮਚਾਰੀ ਉਸ ਨੂੰ ਦੂਜੀ ਮੰਜ਼ਿਲ ’ਤੇ ਕਮਰਾ ਨੰਬਰ 203 ਵਿਚ ਛੱਡ ਗਿਆ। ਕਮਰੇ ਵਿਚ ਕੋਈ ਨਹੀਂ ਸੀ ਪਰ ਉਥੇ ਖਾਣ-ਪੀਣ ਦਾ ਸਾਮਾਨ ਰੱਖਿਆ ਹੋਇਆ ਸੀ।
ਇਹ ਵੀ ਪੜ੍ਹੋ- ਪਿਓ ਨੂੰ ਮਾਰੀ ਸੀ ਚਪੇੜ, ਬੇਇੱਜ਼ਤੀ ਦਾ ਬਦਲਾ ਲੈਣ ਗਏ ਪੁੱਤ ਦੇ 'ਥੱਪੜ' ਨੇ ਲੈ ਲਈ ਬਜ਼ੁਰਗ ਦੀ ਜਾਨ
ਪੀੜਤ ਲੜਕੀ ਨੇ ਇਹ ਵੀ ਦੋਸ਼ ਲਾਏ ਸਨ ਕਿ ਕੁਝ ਸਮੇਂ ਬਾਅਦ ਜਦੋਂ ਰਾਹੀ ਕਮਰੇ ਵਿਚ ਆਇਆ ਤਾਂ ਸੈਮੀਨਾਰ ਬਾਰੇ ਪੁੱਛਣ ’ਤੇ ਉਸ ਨੇ ਹੋਰ ਸਟੂਡੈਂਟਸ ਦੇ ਆ ਜਾਣ ਦਾ ਬਹਾਨਾ ਬਣਾਇਆ, ਜਿਸ ਤੋਂ ਬਾਅਦ ਉਸ ’ਤੇ ਦੋਸ਼ ਲੱਗੇ ਕਿ ਰਾਹੀ ਨੇ ਪੀੜਤਾ ਨੂੰ ਨਸ਼ੇ ਵਾਲੀ ਕੋਲਡ ਡ੍ਰਿੰਕ ਪਿਆ ਕੇ ਬੇਹੋਸ਼ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।
ਰਾਤ ਨੂੰ ਰਾਹੀ ਆਪਣੀ ਗੱਡੀ ਵਿਚ ਪੀੜਤਾ ਨੂੰ ਉਸ ਦੇ ਪੀ.ਜੀ. ਛੱਡ ਆਇਆ, ਜਿਸ ਤੋਂ ਬਾਅਦ ਪੀੜਤਾ ਨੇ ਸੁਸਾਈਡ ਨੋਟ ਲਿਖ ਕੇ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਜਿਉਂ ਹੀ ਮਾਮਲਾ ਪੁਲਸ ਦੇ ਧਿਆਨ ਵਿਚ ਆਇਆ ਤਾਂ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਸੁਖਚੈਨ ਸਿੰਘ ਰਾਹੀ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ- ਦਾਜ ਦੀ ਬਲੀ ਚੜ੍ਹੀ ਔਰਤ, ਅਦਾਲਤ ਨੇ ਪਤੀ ਤੇ ਨਣਾਨ ਨੂੰ ਸੁਣਾਈ ਜੁਰਮਾਨਾ ਤੇ ਉਮਰਕੈਦ ਦੀ ਸਜ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸੰਗਤ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ
NEXT STORY