ਚੰਡੀਗੜ੍ਹ (ਵਿਜੇ) - ਸ਼ਹਿਰ ਵਿਚ ਵਧ ਰਹੇ ਆਵਾਜ਼ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ ਹੁਣ ਚੰਡੀਗੜ੍ਹ ਪਾਲਿਊਸ਼ਨ ਕੰਟ੍ਰੋਲ ਕਮੇਟੀ (ਸੀ. ਪੀ. ਸੀ. ਸੀ.) ਵਲੋਂ ਛੇਤੀ ਹੀ ਪਾਲਿਸੀ ਤਿਆਰ ਕੀਤੀ ਜਾਵੇਗੀ, ਜਿਸ ਮੁਤਾਬਕ ਸ਼ਹਿਰ ਦੀਆਂ ਸੜਕਾਂ 'ਤੇ ਵਾਹਨਾਂ ਵਿਚ ਧੜੱਲੇ ਨਾਲ ਵਰਤੇ ਜਾ ਰਹੇ ਪ੍ਰੈਸ਼ਰ ਹਾਰਨਾਂ ਤੇ ਆਵਾਜ਼ ਵਾਲੇ ਸਾਇਲੈਂਸਰਾਂ 'ਤੇ ਨਕੇਲ ਕੱਸੀ ਜਾਵੇਗੀ। ਹੁਣ ਤਕ ਚੰਡੀਗੜ੍ਹ ਪੁਲਸ ਵਲੋਂ ਸਾਇਲੈਂਸਰਾਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਸੀ ਪਰ ਹੁਣ ਸੀ. ਪੀ. ਸੀ. ਸੀ. ਨੇ ਵੀ ਲੋਕਾਂ ਦੇ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਇਸ ਤਰ੍ਹਾਂ ਦੇ ਪ੍ਰੈਸ਼ਰ ਹਾਰਨਾਂ ਤੇ ਸਾਇਲੈਂਸਰਾਂ ਖਿਲਾਫ ਮੁਹਿੰਮ ਚਲਾਉਣ ਦੀ ਤਿਆਰੀ ਕਰ ਲਈ ਹੈ। ਸੀ. ਪੀ. ਸੀ. ਸੀ. ਵਲੋਂ ਪਾਲਿਸੀ ਬਣਾਉਣ ਤੋਂ ਪਹਿਲਾਂ ਸ਼ਹਿਰ ਦੇ ਲੋਕਾਂ ਤੋਂ ਇਸ ਬਾਰੇ ਸੁਝਾਅ ਤੇ ਉਨ੍ਹਾਂ ਦੇ ਇਤਰਾਜ਼ ਮੰਗੇ ਜਾ ਰਹੇ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਰੈਜ਼ੀਡੈਂਟਸ ਤੋਂ ਪੁੱਛਿਆ ਗਿਆ ਹੈ ਕਿ ਕਿਉਂ ਨਾ ਸ਼ਹਿਰ ਵਿਚ ਇਹੋ ਜਿਹੇ ਪ੍ਰੈਸ਼ਰ ਹਾਰਨ, ਸਲੰਸਰ ਤੇ ਵੱਧ ਆਵਾਜ਼ ਵਾਲੇ ਪਟਾਕਿਆਂ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਜਾਵੇ? ਇਸ ਲਈ ਲੋਕਾਂ ਨੂੰ ਆਪਣੇ ਸੁਝਾਅ ਤੇ ਇਤਰਾਜ਼ ਦੇਣ ਲਈ 30 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਸਾਰੇ ਸੁਝਾਵਾਂ 'ਤੇ ਸਹਿਮਤੀ ਬਣਾਉਣ ਤੋਂ ਬਾਅਦ ਪਾਲਿਸੀ ਨੋਟੀਫਾਈ ਕਰ ਦਿੱਤੀ ਜਾਵੇਗੀ।
ਲੋਕਾਂ ਨੇ ਦੱਸਿਆ ਸਮੇਂ ਦੀ ਲੋੜ
ਰੈਜ਼ੀਡੈਂਟਸ ਨੂੰ ਸੀ. ਪੀ. ਸੀ. ਸੀ. ਕੋਲ ਹੁਣ ਸੁਝਾਅ ਭੇਜੇ ਜਾ ਰਹੇ ਹਨ। ਐਡਵੋਕੇਟ ਅਜੇ ਜੱਗਾ ਵਲੋਂ ਜਮ੍ਹਾ ਕਰਵਾਏ ਗਏ ਸੁਝਾਅ ਵਿਚ ਇਸ ਨੂੰ ਮੌਜੂਦਾ ਸਮੇਂ ਦੀ ਜ਼ਰੂਰਤ ਦੱਸਿਆ ਗਿਆ ਹੈ। ਜੱਗਾ ਨੇ ਦੱਸਿਆ ਕਿ ਸੀਨੀਅਰ ਸਿਟੀਜ਼ਨਜ਼ ਤੇ ਮਰੀਜ਼ਾਂ ਵਲੋਂ ਕਈ ਵਾਰੀ ਇਸ ਮਾਮਲੇ ਨੂੰ ਚੁੱਕਿਆ ਗਿਆ ਹੈ ਕਿ ਪ੍ਰੈਸ਼ਰ ਹਾਰਨ ਤੇ ਵੱਧ ਆਵਾਜ਼ ਵਾਲੇ ਸਾਇਲੈਂਸਰਾਂ 'ਤੇ ਰੋਕ ਲਾਉਣੀ ਚਾਹੀਦੀ ਹੈ। ਹਾਲਾਂਕਿ ਸੀ. ਪੀ. ਸੀ. ਸੀ. ਵਲੋਂ ਜਾਰੀ ਕੀਤੇ ਗਏ ਪਬਲਿਕ ਨੋਟਿਸ ਵਿਚ ਕੰਸਟ੍ਰਕਸ਼ਨ ਨਾਲ ਪੈਦਾ ਹੋਣ ਵਾਲੀ ਆਵਾਜ਼ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਕੰਸਟ੍ਰਕਸ਼ਨ ਦੇ ਕੰਮ ਵਿਚ ਏਅਰ ਕੰਪ੍ਰੈਸ਼ਰ, ਬੁਲਡੋਜ਼ਰ, ਲੋਡਰਜ਼ ਤੇ ਡੰਪ ਟਰੱਕਾਂ ਦੇ ਨਾਲ-ਨਾਲ ਕਈ ਵਾਰ ਇਹੋ ਜਿਹੀ ਮਸ਼ੀਨਰੀ ਸ਼ਾਮਲ ਹੁੰਦੀ ਹੈ, ਜੋ ਆਵਾਜ਼ ਪ੍ਰਦੂਸ਼ਣ ਪੈਦਾ ਕਰਦੀ ਹੈ। ਇਸ ਲਈ ਪਾਲਿਸੀ ਵਿਚ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਅਰਬਨ ਏਰੀਆ ਵਿਚ ਕੰਸਟ੍ਰਕਸ਼ਨ ਕਾਰਨ ਹੋਣ ਵਾਲੇ ਆਵਾਜ਼ ਪ੍ਰਦੂਸ਼ਣ 'ਤੇ ਵੀ ਕੰਟਰੋਲ ਰੱਖਿਆ ਜਾਵੇ।
ਬੱਸ ਨੇ ਆਂਗਣਵਾੜੀ ਵਰਕਰਾਂ ਦੀ ਗੱਡੀ ਨੂੰ ਮਾਰੀ ਟੱਕਰ
NEXT STORY