ਲੁਧਿਆਣਾ (ਰਾਜ) : ਹੁਣ ਪੁਲਸ ਸੋਸ਼ਲ ਨੈੱਟਵਰਕਿੰਗ ਨੂੰ ਪੰਜਾਬ ਦੀ ਜਨਤਾ ਨੂੰ ਜਾਗਰੂਕ ਕਰਨ ਲਈ ਇਸਤੇਮਾਲ ਕਰੇਗੀ ਕਿਉਂਕਿ ਪੁਲਸ ਮੰਨਦੀ ਹੈ ਕਿ ਸੋਸ਼ਲ ਨੈੱਟਵਰਕਿੰਗ ਰਾਹੀਂ ਲੋਕਾਂ ਤੱਕ ਕਈ ਝੂਠੀਆਂ ਸੂਚਨਾਵਾਂ ਪੁੱਜ ਜਾਂਦੀਆਂ ਹਨ। ਉਨ੍ਹਾਂ ਨੂੰ ਕਈ ਵਾਰ ਸੱਚ ਨਹੀਂ ਪਤਾ ਲੱਗਦਾ। ਇਸ ਲਈ ਹੁਣ ਪੁਲਸ ਵੱਲੋਂ ਬਰਾਡਕਾਸਟ ਗਰੁੱਪ ਤਿਆਰ ਕਰਕੇ ਉਸ ਰਾਹੀਂ ਲੋਕਾਂ ਨੂੰ ਮੈਸਜ ਭੇਜ ਕੇ ਪੁਲਸ ਦੇ ਚੰਗੇ ਕੰਮਾਂ ਤੋਂ ਜਾਣੂ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਹੋਰ ਸਖ਼ਤ ਹੋਵੇਗੀ ਕਾਨੂੰਨ-ਵਿਵਸਥਾ, ਡੀ. ਜੀ. ਪੀ. ਨੇ ਉੱਚ ਪੁਲਸ ਅਧਿਕਾਰੀਆਂ ਨੂੰ ਅਲਾਟ ਕੀਤੇ ਜ਼ਿਲ੍ਹੇ
ਲੁਧਿਆਣਾ ਪੁਲਸ ਨੇ ਵੱਖ-ਵੱਖ ਬਰਾਡਕਾਸਟ ਗਰੁੱਪ ਬਣਾ ਕੇ ਇਸਦੀ ਸ਼ੁਰੂਆਤ ਕਰ ਦਿੱਤੀ ਹੈ। ਦਰਅਸਲ ਪੰਜਾਬ ਪੁਲਸ ਨੇ ਸੋਸ਼ਲ ਨੈੱਟਵਰਕਿੰਗ ਸਾਈਟਾਂ ’ਤੇ ਚੱਲ ਰਹੀਆਂ ਝੂਠੀਆਂ ਅਫ਼ਵਾਹਾਂ ਨਾਲ ਨਜਿੱਠਣ ਲਈ ਵਟਸਐਪ ਗਰੁੱਪ ਬਣਾਏ ਹਨ, ਜਿਸ ਵਿਚ ਸੋਸ਼ਲ ਨੈੱਟਵਰਕ ਰਾਹੀਂ ਲੋਕਾਂ ਦੇ ਚੰਗੇ ਕਾਰਜਾਂ ਬਾਰੇ ਜਾਣਕਾਰੀ ਫੈਲਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਪੁਲਸ ਨੇ ਸੂਬੇ ਭਰ ਦੇ 300 ਥਾਣਿਆਂ ਦੇ ਐੱਸ. ਐੱਚ. ਓ. ਨੂੰ ਮੋਬਾਇਲ ਨੰਬਰ ਮੁਹੱਈਆ ਕਰਵਾਏ ਹਨ ਅਤੇ ਉਨ੍ਹਾਂ ਤੋਂ ਆਪਣੇ ਆਪਣੇ ਇਲਾਕਿਆਂ ਦੇ 250 ਤੋਂ ਜ਼ਿਆਦਾ ਲੋਕਾਂ ਦਾ ਇਕ ਬਰਾਡਕਾਸਟ ਗਰੁੱਪ ਬਣਾ ਕੇ ਉਸ ਵਿਚ ਪੁਲਸ ਦੇ ਚੰਗੇ ਕਾਰਜਾਂ ਅਤੇ ਤੱਥਾਂ ਨੂੰ ਜਨਤਕ ਕਰਨ ਨੂੰ ਕਿਹਾ ਹੈ ਤਾਂ ਕਿ ਇਹ ਲੋਕਾਂ ਤੱਕ ਪੁੱਜ ਸਕੇ।
ਇਹ ਵੀ ਪੜ੍ਹੋ : ਕਿਸਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਲਾਭ ਲੈਣ ਲਈ ਸਿਰਫ਼ ਦੋ ਦਿਨ ਬਾਕੀ
ਇਕ ਪੋਸਟ ਘੱਟ ਤੋਂ ਘੱਟ 75 ਹਜ਼ਾਰ ਲੋਕਾਂ ਤੱਕ ਪੁੱਜੇਗੀ
ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਕਿਉਂਕਿ ਸੋਸ਼ਲ ਨੈੱਟਵਰਕਿੰਗ ਸਾਈਟਾਂ ’ਤੇ ਝੂਠੀਆਂ ਅਫਵਾਹਾਂ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਸੋਸ਼ਲ ਨੈੱਟਵਰਕਿੰਗ 'ਤੇ ਚੰਗੇ ਕੰਮ ਸਾਂਝੇ ਕਰਨ ਦੇ ਚੰਗੇ ਨਤੀਜੇ ਮਿਲ ਰਹੇ ਹਨ। ਲੋਕਾਂ ਨੂੰ ਜਾਣਕਾਰੀ ਦੇਣ ਲਈ ਉਹ ਆਪਣੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ ਨੂੰ ਅਪਡੇਟ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ : 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਦਰਮਿਆਨ ਸੀ. ਬੀ. ਐੱਸ. ਈ. ਦਾ ਸਕੂਲਾਂ ਨੂੰ ਨਵਾਂ ਫ਼ਰਮਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੁਧਿਆਣਾ 'ਚ ਖੜ੍ਹੀ ਕਾਰ ਨੂੰ ਅਚਾਨਕ ਲੱਗੀ ਅੱਗ, ਹੋਏ ਕਈ ਧਮਾਕੇ
NEXT STORY