ਅੰਮ੍ਰਿਤਸਰ (ਬਿਊਰੋ) : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਪੰਜਾਬ ਨੂੰ ਮੁੜ ਖ਼ੁਸ਼ਹਾਲੀ ਤੇ ਤਰੱਕੀ ਦੀਆਂ ਲੀਹਾਂ ’ਤੇ ਲਿਆਉਣ ਲਈ ਚੰਗੇ ਸਿਆਸੀ ਹਕੀਮ ਦੀ ਜ਼ਰੂਰਤ ਹੈ, ਜੋ ਪੰਜਾਬ ਦਾ ਨਬਜ਼ ਨੂੰ ਪਛਾਣ ਸਕੇ ਅਤੇ ਇਸ ਦਾ ਸਹੀ ਇਲਾਜ ਕਰ ਸਕੇ। ਅਜਿਹੀ ਦਿਸ਼ਾਹੀਣ ਨਿਰਾਸ਼ਾਜਨਕ ਸਿਆਸੀ ਪ੍ਰਬੰਧ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਐੱਨ. ਡੀ. ਏ. ਵੱਲੋਂ ਪੰਜਾਬ ਲਈ ‘ਸਭ ਕਾ ਸਾਥ ਸਭ ਕਾ ਵਿਕਾਸ’ ਅਧੀਨ ਜਾਰੀ 11 ਸੂਤਰੀ ਸੰਕਲਪ ਪੰਜਾਬ ਦੇ ਲੋਕਾਂ ਲਈ ਇਕ ਆਸ ਦੀ ਕਿਰਨ ਲੈ ਕੇ ਆਈ ਹੈ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਤੋਂ ਵੱਡੀ ਖ਼ਬਰ: ਪਤੀ-ਪਤਨੀ ਨੇ ਪਾੜੇ ਗੁਟਕਾ ਸਾਹਿਬ ਦੇ ਅੰਗ
ਭਾਜਪਾ ਗਠਜੋੜ ਦਾ ਸਪੱਸ਼ਟ ਏਜੰਡਾ ਪੰਜਾਬ ਨੂੰ ਦਰਪੇਸ਼ ਹਰ ਚੁਨੌਤੀ ਵਿਚੋਂ ਰਾਜ ਨੂੰ ਕੱਢ ਕੇ ਵਿਕਾਸ ਦੀਆਂ ਬੁਲੰਦੀਆਂ ਤਕ ਦੁਬਾਰਾ ਲੈ ਕੇ ਜਾਣ ਦਾ ਹੈ। ਸੂਬੇ ਵਿਚ ਨਸ਼ਿਆਂ ਦੀ ਲਾਹਨਤ ਤੇ ਡਰੱਗ ਸਪਲਾਈ ਚੇਨ ਨੂੰ ਤੋੜਨ ਲਈ ਸਖ਼ਤ ਕਾਨੂੰਨ ਲਾਗੂ ਕਰਨ, ਵਿਸ਼ੇਸ਼ ਨਸ਼ਾ ਰੋਕਥਾਮ ਟਾਕਸ ਫੋਰਸ ਹਰੇਕ ਜ਼ਿਲ੍ਹੇ ਵਿਚ ਸਥਾਪਿਤ ਕਰਨ, ਨਸ਼ਿਆਂ ਦੇ ਮਾਮਲੇ ’ਚ ਫਾਸਟ ਟਰੈਕ ਅਦਾਲਤਾਂ ਸ਼ੁਰੂ ਕਰਨ, ਨਸ਼ਿਆਂ ਪ੍ਰਤੀ ਸੂਚਨਾ ਦੇਣ ਵਲ ਨੂੰ ਨਗਦ ਇਨਾਮ ਦੇਣ, ਇੱਥੋਂ ਤਕ ਚੋਣਾਂ ਲਈ ਡੋਪ ਟੈੱਸਟ ਲਾਜ਼ਮੀ ਕਰਨ ਦੀ ਬਾਤ ਪਾਈ ਗਈ ਹੈ। ਕਿਸਾਨੀ ਦਾ ਉਥਾਨ ਪੰਜਾਬ ਅਤੇ ਦੇਸ਼ ਦਾ ਉਥਾਨ ਹੈ ਪਰ ਪੰਜਾਬ ਦਾ ਕਿਸਾਨ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਰਜ਼ਾਈ ਹੋ ਕੇ ਖ਼ੁਦਕੁਸ਼ੀਆਂ ਕਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)
ਇਸ ਦੁਖਾਂਤ ਤੋਂ ਨਿਜ਼ਾਤ ਪਾਉਣ ਲਈ ਭਾਜਪਾ ਗਠਜੋੜ ਨੇ ਪੰਜ ਏਕੜ ਤਕ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ, ਬੇਜ਼ਮੀਨੇ ਕਿਸਾਨਾਂ ਨੂੰ 1 ਲੱਖ ਏਕੜ ਸ਼ਾਮਲਾਤ ਜ਼ਮੀਨ ਅਲਾਟ ਕਰਨ, ਫ਼ਸਲਾਂ ਲਈ ਐੱਮ. ਐੱਸ. ਪੀ. ਯਕੀਨੀ ਕਰਨ, ਫ਼ਸਲੀ ਵਿਭਿੰਨਤਾ ਲਈ ਸਾਲਾਨਾ 5 ਹਜ਼ਾਰ ਕਰੋੜ ਰੁਪਏ ਬਜਟ ’ਚ ਰੱਖਣ, 6 ਹਜ਼ਾਰ ਰੁਪਏ ਸਾਲਾ ਵਿੱਤੀ ਸਹਾਇਤਾ ਦੇਣ ਅਤੇ ਅਧੂਰੇ ਸਿੰਚਾਈ ਪ੍ਰਾਜੈਕਟ ਜਲਦ ਪੂਰੇ ਕਰਨ ਦਾ ਵਾਅਦਾ ਸ਼ਾਮਲ ਹੈ। ਇਸ ਪੱਖੋਂ ਭਾਜਪਾ ਗਠਜੋੜ ਦਾ ਦ੍ਰਿੜ੍ਹ ਨਿਸ਼ਚਾ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਲਈ ਜ਼ੀਰੋ ਸਹਿਣਸ਼ੀਲਤਾ ਨੂੰ ਤਰਜ਼ੀਹ ਦੇਣ ਵੱਲ ਹੈ।
ਪੜ੍ਹੋ ਇਹ ਵੀ ਖ਼ਬਰ - CM ਐਲਾਨ ਤੋਂ ਪਹਿਲਾਂ ਸਟੇਜ ਤੋਂ ਜਦੋਂ ਗੁੰਮ ਹੋਈ ਨਵਜੋਤ ਸਿੱਧੂ ਦੀ ਅੰਗੂਠੀ, ਰਾਹੁਲ ਗਾਂਧੀ ਨੇ ਲੱਭੀ (ਤਸਵੀਰਾਂ)
ਸਹੁਰਿਆਂ ਤੋਂ ਦੁਖ਼ੀ ਹੋਈ ਵਿਧਵਾ ਜਨਾਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਨਾਨਕੇ ਘਰ ਖ਼ੁਦ ਨੂੰ ਲਾਇਆ ਫ਼ਾਹਾ
NEXT STORY