ਚੰਡੀਗੜ੍ਹ- ਸੜਕੀ ਹਾਦਸਿਆਂ ਨੂੰ ਕਾਬੂ ਕਰਨ ਲਈ ਪੰਜਾਬ ਪੁਲਸ ਵੱਲੋਂ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ, ਜੋ ਰਾਤ ਸਮੇਂ ਸੜਕਾਂ 'ਤੇ ਗਸ਼ਤ ਕਰੇਗੀ ਅਤੇ ਆਉਣ-ਜਾਣ ਵਾਲੇ ਵਾਹਨਾਂ ਅਤੇ ਟ੍ਰੈਫਿਕ ਕੰਟਰੋਲ 'ਤੇ ਨਜ਼ਰ ਰੱਖੇਗੀ।
ਇਸ ਫੋਰਸ ਦੀ ਵਰਦੀ ਪੁਲਸ ਵਿਭਾਗ ਨਾਲੋਂ ਵੱਖ ਹੋਵੇਗੀ। ਇਸ ਨਵੀਂ ਵਰਦੀ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਡਿਜ਼ਾਇਨਿੰਗ (NIFD) ਨੇ ਡਿਜ਼ਾਈਨ ਕੀਤਾ ਹੈ। NIFD ਨੇ ਪੁਲਸ ਵਿਭਾਗ ਨੂੰ 6 ਡਿਜ਼ਾਇਨ ਦਿੱਤੇ ਸਨ, ਜਿਨ੍ਹਾਂ 'ਚੋਂ ਖਾਕੀ ਰੰਗ ਦੀ ਕਮੀਜ਼ ਅਤੇ ਸਲੇਟੀ ਰੰਗ ਦੀ ਪੈਂਟ ਨੂੰ ਚੁਣ ਲਿਆ ਗਿਆ ਹੈ।
ਇਹ ਵੀ ਪੜ੍ਹੋ- ਜਾਂਦਾ ਸਾਲ ਵਿਛਾ ਗਿਆ ਘਰ 'ਚ ਸੱਥਰ, ਇੱਕੋ ਪਰਿਵਾਰ ਦੇ 5 ਜੀਆਂ ਨੇ ਫਾਹਾ ਲੈ ਕੇ ਕੀਤੀ ਜੀਵਨਲੀਲਾ ਸਮਾਪਤ
ਇਸ ਵਰਦੀ 'ਚ ਕਮੀਜ਼ ਦੇ ਕਾਲਰ, ਬੈਜ ਤੇ ਸਲੀਵਜ਼ 'ਤੇ ਰਿਫਲੈਕਟਰ ਲਗਾਏ ਜਾਣਗੇ ਤਾਂ ਜੋ ਰਾਤ ਸਮੇਂ ਮੁਲਜ਼ਮਾਂ ਦੀ ਦੂਰੋਂ ਹੀ ਪਛਾਣ ਕੀਤੀ ਜਾ ਸਕੇ। ਪੁਲਸ ਵਿਭਾਗ ਨੇ ਦੱਸਿਆ ਕਿ ਜ਼ਿਆਦਾਤਰ ਸੜਕ ਹਾਦਸੇ ਸ਼ਾਮ 6 ਵਜੇ ਤੋਂ ਰਾਤ 9 ਵਜੇ ਵਿਚਕਾਰ ਵਾਪਰਦੇ ਹਨ। ਇਸੇ ਕਾਰਨ ਇਸ ਨਵੀਂ ਵਰਦੀ 'ਚ ਰਿਫਲੈਕਟਰ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਡਰੱਗ ਤੇ ਹਥਿਆਰ ਸਮੱਗਲਿੰਗ ਰੈਕੇਟ ਦਾ ਪਰਦਾਫਾਸ਼, 19 ਕਿੱਲੋ ਹੈਰੋਇਨ ਡਰੱਗ ਮਨੀ ਸਣੇ 2 ਗ੍ਰਿਫ਼ਤਾਰ
ਇਸ ਤੋਂ ਇਲਾਵਾ ਪੁਲਸ ਵਿਭਾਗ ਨੇ ਕਿਹਾ ਕਿ ਰਾਤ ਸਮੇਂ ਸੜਕਾ 'ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਰਾਤ ਸਮੇਂ ਸੜਕ ਹਾਦਸਿਆਂ ਨੂੰ ਘਟਾਇਆ ਜਾ ਸਕੇ ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਸਾਲ 2023 'ਚ BSF ਨੇ ਬਰਾਮਦ ਕੀਤੀ 442 ਕਿੱਲੋ ਹੈਰੋਇਨ, 3 ਘੁਸਪੈਠੀਆਂ ਨੂੰ ਕੀਤਾ ਢੇਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2023 ਦਾ ਆਖਰੀ ਦਿਨ ਰਿਹਾ ਸਭ ਤੋਂ ਠੰਡਾ, ਜਾਣੋ ਅਗਲੇ ਦਿਨਾਂ ਦਾ Weather Update
NEXT STORY