ਜਲੰਧਰ (ਖੁਰਾਣਾ)- ਨਵੇਂ ਸਾਲ ਦਾ ਸਵਾਗਤ ਕਰਨ ਦੇ ਮੰਤਵ ਨਾਲ ਸ਼ਨੀਵਾਰ ਸ਼ਹਿਰ ਦਾ ਸਭ ਤੋਂ ਵੱਡਾ ਈਵੈਂਟ ਜਿਮਖਾਨਾ ਕਲੱਬ ਦੇ ਲਾਅਨ ਵਿਚ ਕੀਤਾ ਗਿਆ। ਇਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿਚ ਜਿਮਖਾਨਾ ਕਲੱਬ ਮੈਂਬਰਾਂ ਦੇ ਪਰਿਵਾਰ ਇਕੱਠੇ ਹੋਏ ਅਤੇ ਉਨ੍ਹਾਂ ਮਿਲ ਕੇ ਨਵੇਂ ਸਾਲ ਦੇ ਜਸ਼ਨ ਮਨਾਏ।

ਕਲੱਬ ਪ੍ਰਧਾਨ ਅਤੇ ਡਿਵੀਜ਼ਨਲ ਕਮਿਸ਼ਨਰ ਮੈਡਮ ਗੁਰਪ੍ਰੀਤ ਕੌਰ ਸਪਰਾ ਦੇ ਨਿਰਦੇਸ਼ਾਂ ’ਤੇ ਸੈਕਟਰੀ ਸੰਦੀਪ ਬਹਿਲ ਕੁੱਕੀ ਅਤੇ ਉਨ੍ਹਾਂ ਦੀ ਟੀਮ ਨੇ ਇਸ ਸਬੰਧ ਵਿਚ ਸ਼ਾਨਦਾਰ ਆਯੋਜਨ ਕੀਤਾ। ਸੰਚਾਲਨ ਵਿਵਸਥਾ ਵਿਚ ਵਾਈਸ ਪ੍ਰੈਜ਼ੀਡੈਂਟ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਅਮਿਤ ਕੁਕਰੇਜਾ, ਜੁਆਇੰਟ ਸੈਕਟਰੀ ਸੌਰਭ ਖੁੱਲਰ ਅਤੇ ਖਜ਼ਾਨਚੀ ਮੇਜਰ ਕੋਛੜ ਨੇ ਭਰਪੂਰ ਯੋਗਦਾਨ ਪਾਇਆ।

ਇਸ ਦੌਰਾਨ ਐਗਜ਼ੀਕਿਊਟਿਵ ਟੀਮ ਵੱਲੋਂ ਪ੍ਰੋ. ਝਾਂਜੀ, ਸ਼ਾਲੀਨ ਜੋਸ਼ੀ, ਰਾਜੂ ਸਿੱਧੂ, ਨਿਤਿਨ ਬਹਿਲ, ਨਿਖਿਲ ਗੁਪਤਾ, ਸੀ. ਏ. ਰਾਜੀਵ ਬਾਂਸਲ, ਐਡਵੋਕੇਟ ਗੁਨਦੀਪ ਸਿੰਘ ਸੋਢੀ, ਹਰਪ੍ਰੀਤ ਸਿੰਘ ਗੋਲਡੀ, ਮਹਿੰਦਰ ਸਿੰਘ ਅਤੇ ਅਤੁਲ ਤਲਵਾੜ ਵੀ ਮੌਜੂਦ ਰਹੇ। ਪ੍ਰੋਗਰਾਮ ਦੌਰਾਨ ਕਲੱਬ ਮੈਂਬਰਾਂ ਦੇ ਖਾਣ-ਪੀਣ ਅਤੇ ਬੈਠਣ ਦੇ ਵਿਸ਼ਾਲ ਇੰਤਜ਼ਾਮ ਕੀਤੇ ਗਏ ਸਨ। ਦਿੱਲੀ ਤੋਂ ਆਏ ਲਾਈਵ ਬੈਂਡ ਦੇ ਕਲਾਕਾਰਾਂ ਨੇ ਨਵੇਂ-ਪੁਰਾਣੇ ਗੀਤ ਗਾ ਕੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ ਅਤੇ ਹਾਜ਼ਰੀਨ ਨੂੰ ਬੰਨ੍ਹੀ ਰੱਖਿਆ। ਡਾਂਸ ਗਰੁੱਪ ਦੀ ਪਰਫਾਰਮੈਂਸ ਵੀ ਜ਼ਬਰਦਸਤ ਰਹੀ। ਰਾਤ 12 ਵਜਦੇ ਹੀ ਸਾਰਿਆਂ ਨੇ ਇਕ-ਦੂਜੇ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਗੀਤ-ਸੰਗੀਤ ’ਤੇ ਡਾਂਸ ਕਰਕੇ ਖੁਸ਼ੀ ਮਨਾਈ।












ਵਿਦਿਆਰਥੀਆਂ ਲਈ ਬੇਹੱਦ ਖ਼ਾਸ ਹੋ ਸਕਦਾ ਹੈ 2023, ਹੋਵੇਗਾ ‘ਲੱਕੀ’
NEXT STORY