ਚੰਡੀਗੜ੍ਹ (ਵਿਜੇ) - ਗਰਮੀ ਸ਼ੁਰੂ ਹੁੰਦਿਆਂ ਹੀ ਇਕ ਵਾਰ ਫਿਰ ਚੰਡੀਗੜ੍ਹ ਪ੍ਰਸ਼ਾਸਨ ਸਾਹਮਣੇ ਸੁਖਨਾ ਝੀਲ ਦਾ ਪਾਣੀ ਪੱਧਰ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਹਾਲਾਂਕਿ ਪਾਣੀ ਦੇ ਪੱਧਰ ਨੂੰ ਘੱਟ ਕਰਨ ਵਿਚ ਖੁਦ ਪ੍ਰਬੰਧਕੀ ਅਧਿਕਾਰੀਆਂ ਦਾ ਵੀ ਹੱਥ ਹੈ। ਦਰਅਸਲ ਸੁਖਨਾ ਝੀਲ ਦੇ ਪਾਣੀ ਨਾਲ ਹੀ ਇਥੇ ਲਾਏ ਗਏ ਅਣਗਿਣਤ ਬੂਟਿਆਂ ਤੇ ਰੁੱਖਾਂ ਦੀ ਸਿੰਚਾਈ ਕੀਤੀ ਜਾ ਰਹੀ ਸੀ ਪਰ ਹੁਣ ਇਸ ਮਾਮਲੇ 'ਤੇ ਸੈਕਟਰੀ ਇੰਜੀਨੀਅਰਿੰਗ ਅਜੌਏ ਕੁਮਾਰ ਸਿਨਹਾ ਨੇ ਆਪਣੇ ਅਫਸਰਾਂ ਲਈ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਭਵਿੱਖ 'ਚ ਸੁਖਨਾ ਝੀਲ ਦੇ ਪਾਣੀ ਦੀ ਕਿਸੇ ਵੀ ਹੋਰ ਕੰਮ ਲਈ ਵਰਤੋਂ ਨਾ ਕੀਤੀ ਜਾਵੇ। ਦਰਅਸਲ ਹੁਣ ਤਕ ਤਾਂ ਇੰਜੀਨੀਅਰਿੰਗ ਵਿਭਾਗ ਦੇ ਹਾਰਟੀਕਲਚਰ ਵਿੰਗ ਵਲੋਂ ਸ਼ਰੇਆਮ ਝੀਲ ਦੇ ਪਾਣੀ ਦੀ ਵਰਤੋਂ ਇਥੇ ਲਾਏ ਬੂਟਿਆਂ ਤੇ ਰੁੱਖਾਂ ਲਈ ਕੀਤੀ ਜਾ ਰਹੀ ਸੀ। ਹਫਤੇ 'ਚ ਕਦੇ-ਕਦੇ ਤਾਂ ਤਿੰਨ ਵਾਰ ਝੀਲ ਵਿਚ ਬਣੇ ਸੁਸਾਈਡ ਪਵਾਇੰਟ 'ਤੇ ਮੋਟਰ ਲਾ ਕੇ ਪਾਣੀ ਖਿੱਚ ਕੇ ਬੂਟਿਆਂ ਵਿਚ ਪਾਇਆ ਜਾ ਰਿਹਾ ਸੀ। ਇਸ ਮੋਟਰ 'ਚ ਪਾਈਪਾਂ ਫਿੱਟ ਕਰਕੇ ਪਾਣੀ ਦੀ ਸਪਲਾਈ ਝੀਲ ਵਿਚ ਲਾਏ ਗਏ ਹਜ਼ਾਰਾਂ ਬੂਟਿਆਂ ਤਕ ਪਹੁੰਚਾਈ ਜਾ ਰਹੀ ਹੈ ਪਰ ਹੁਣ ਤਾਪਮਾਨ ਵਧਣ ਦੇ ਨਾਲ ਹੀ ਸੁਖਨਾ ਦੇ ਪਾਣੀ ਦਾ ਪੱਧਰ ਵੀ ਤੇਜ਼ੀ ਨਾਲ ਘੱਟ ਹੋਵੇਗਾ। ਅਜਿਹੇ 'ਚ ਪਹਿਲਾਂ ਹੀ ਅਧਿਕਾਰੀਆਂ ਨੇ ਇਸ ਸੰਕਟ ਬਾਰੇ ਅਫਸਰਾਂ ਨੂੰ ਸਾਫ ਤੌਰ 'ਤੇ ਵਾਰਨਿੰਗ ਦੇ ਦਿੱਤੀ ਹੈ।
ਡੇਢ ਘੰਟਾ ਕੱਢਿਆ ਜਾ ਰਿਹੈ ਪਾਣੀ
ਪੰਪ ਨਾਲ ਪਾਣੀ ਨਿਕਲਣ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਝੀਲ ਵਿਚੋਂ ਪਾਣੀ ਕੱਢਣ ਲਈ ਲਾਏ ਗਏ ਹਰ ਪਾਈਪ ਤਕ ਪਾਣੀ ਇਕ ਹੀ ਸਮੇਂ ਵਿਚ ਸੌਖ ਨਾਲ ਪਹੁੰਚ ਜਾਂਦਾ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਕ ਘੰਟੇ ਵਿਚ ਸੁਖਨਾ ਦੇ ਪਾਣੀ ਦਾ ਪੱਧਰ ਕਿੰਨਾ ਡਿਗ ਸਕਦਾ ਹੈ। ਅਜਿਹਾ ਨਹੀਂ ਹੈ ਕਿ ਝੀਲ 'ਚੋਂ ਮਹੀਨੇ ਵਿਚ ਇਕ ਵਾਰ ਪਾਣੀ ਨਿਕਲਦਾ ਹੋਵੇ। ਵਿਭਾਗ ਵਲੋਂ ਬੂਟਿਆਂ ਨੂੰ ਪਾਣੀ ਦੇਣ ਲਈ ਹਫਤੇ ਵਿਚ ਦੋ ਤੋਂ ਤਿੰਨ ਵਾਰ ਝੀਲ ਦਾ ਸਹਾਰਾ ਲਿਆ ਜਾਂਦਾ ਹੈ। ਇਕ ਸਮੇਂ ਵਿਚ ਲਗਭਗ ਇਕ ਤੋਂ ਡੇਢ ਘੰਟੇ ਤਕ ਪਾਣੀ ਕੱਢਿਆ ਜਾ ਰਿਹਾ ਹੈ।
ਛੇਤੀ ਲੱਗੇਗਾ ਸੀਵਰੇਜ ਟ੍ਰੀਟਮੈਂਟ ਪਲਾਂਟ
ਇੰਜੀਨੀਅਰਿੰਗ ਵਿਭਾਗ ਵਲੋਂ ਛੇਤੀ ਹੀ ਸੁਖਨਾ ਝੀਲ ਕੋਲ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸ. ਟੀ. ਪੀ.) ਲਾਉਣ ਦਾ ਪ੍ਰੋਸੈੱਸ ਸ਼ੁਰੂ ਕਰ ਦਿੱਤਾ ਜਾਵੇਗਾ। ਅਧਿਕਾਰੀਆਂ ਦੀ ਮੰਨੀਏ ਤਾਂ ਕਿਸ਼ਨਗੜ੍ਹ ਕੋਲ ਇਕ ਵਾਰ ਐੱਸ. ਟੀ. ਪੀ. ਲੱਗਣ ਤੋਂ ਬਾਅਦ ਕਦੇ ਵੀ ਸੁਖਨਾ ਝੀਲ ਵਿਚ ਪਾਣੀ ਦੀ ਕਮੀ ਨਹੀਂ ਰਹੇਗੀ। ਇਹੀ ਨਹੀਂ, ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਲੇਕ 'ਚ ਬਿਲਕੁਲ ਸਾਫ ਪਾਣੀ ਪਾਇਆ ਜਾਵੇਗਾ ਜਿਸ ਨਾਲ ਕਿ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਇਸ ਮਾਮਲੇ 'ਚ ਹਾਈ ਕੋਰਟ ਨੇ ਸਪੱਸ਼ਟ ਕੀਤਾ ਸੀ ਕਿ ਚੰਡੀਗੜ੍ਹ ਪ੍ਰਸ਼ਾਸਨ ਸੀਵਰੇਜ ਵਾਟਰ ਦੀ ਝੀਲ ਦੇ ਪਾਣੀ ਦੇ ਨਾਲ ਸਾਧਤਾ ਦੀ ਜਾਂਚ ਦੀ ਇਸ ਪ੍ਰਕਿਰਿਆ ਨੂੰ ਜਾਰੀ ਰੱਖ ਸਕਦਾ ਹੈ।
4 ਏਕੜ ਕਣਕ ਸੜ ਕੇ ਸੁਆਹ
NEXT STORY