ਗੜ੍ਹਸ਼ੰਕਰ- ਮੌਸਮ ਦੀ ਖ਼ਰਾਬੀ ਨਾਲ ਕਿਸਾਨਾਂ ਦੀ ਫ਼ਸਲ ਦੇ ਹੋ ਰਹੇ ਨੁਕਸਾਨ ਦੇ ਮਸਲੇ 'ਤੇ ਕਿਸਾਨਾਂ ਅਤੇ ਪੰਜਾਬ ਦੀ ਆਰਥਿਕਤਾ ਲਈ ਦੁੱਖ਼ ਪ੍ਰਗਟ ਕਰਦੇ ਪੰਜਾਬ ਭਾਜਪਾ ਬੁਲਾਰਣ ਨਿਮਿਸ਼ਾ ਮਹਿਤਾ ਨੇ ਪੰਜਾਬ ਸਰਕਾਰ ਨੂੰ ਫ਼ਸਲ ਮੁਆਵਜ਼ਾ ਮੰਡੀਆਂ 'ਚ ਫ਼ਸਲ ਖ਼ਰੀਦ ਦੀ ਅਦਾਇਗੀ ਦੇ ਨਾਲ ਕਰਨ ਦੀ ਮੰਗ ਰੱਖੀ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿਚ ਆਉਂਦੇ ਸਾਰ ਇਹ ਐਲਾਨ ਕੀਤਾ ਗਿਆ ਸੀ ਕਿ ਫ਼ਸਲੀ ਖ਼ਰਾਬਾ ਹੋਣ 'ਤੇ ਸਰਕਾਰ ਪਹਿਲੇ ਕਿਸਾਨਾਂ ਨੂੰ ਮੁਆਵਜ਼ਾ ਦੇਵੇਗੀ ਅਤੇ ਫਿਰ ਗਿਰਦਾਵਰੀਆਂ ਕਰਵਾਏਗੀ ਪਰ ਸਰਕਾਰ ਬਣਨ ਮਗਰੋਂ ਹੁਣ ਦੂਜੀ ਵਾਰ ਫ਼ਸਲ ਨੁਕਸਾਨ ਦੀ ਚਪੇਟ ਵਿਚ ਆ ਚੁੱਕੀ ਹੈ ਅਤੇ ਸਰਕਾਰ ਵੱਲੋਂ ਹੁਣ ਤੱਕ ਸਿਰਫ਼ ਮੁਆਵਜ਼ੇ ਬਾਰੇ ਬਿਆਨ ਹੀ ਦਿੱਤੇ ਜਾ ਰਹੇ ਹਨ। ਇਸ ਵਾਰ ਵੀ ਮੁਆਵਜ਼ੇ ਵਿਚ ਵਾਧੇ ਦੇ ਐਲਾਨ ਦੇ ਬਾਵਜੂਦ ਸਰਕਾਰੀ ਮੁਲਾਜ਼ਮ ਫ਼ਸਲੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਅਜੇ ਤੱਕ ਪਿੰਡਾਂ ਵਿਚ ਨਹੀਂ ਪਹੁੰਚੇ। ਭਾਜਪਾ ਬੁਲਾਰਣ ਨਿਮਿਸ਼ਾ ਮਹਿਤਾ ਨੇ ਆਪਣੇ ਗੜ੍ਹਸ਼ੰਕਰ ਹਲਕੇ ਦੇ ਕਰੀਬ ਦਰਜਨ ਤੋਂ ਵਧੇਰੇ ਪਿੰਡਾਂ ਦਾ ਦੌਰਾ ਕਰਕੇ ਪਿੰਡ-ਪਿੰਡ ਨੁਕਸਾਨੀ ਫ਼ਸਲ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ : ‘ਅੰਨਦਾਤਾ’ ’ਤੇ ਕੁਦਰਤ ਦੀ ਮਾਰ, ਬੇਮੌਸਮੀ ਮੀਂਹ ਤੇ ਗੜਿਆਂ ਨਾਲ ਪੰਜਾਬ ’ਚ ਕਣਕ ਦੀ 20 ਫ਼ੀਸਦੀ ਫ਼ਸਲ ਖ਼ਰਾਬ
ਉਨ੍ਹਾਂ ਕਿਹਾ ਕਿ ਸਰਕਾਰ ਹੁਣ ਤੱਕ 2020 ਦੇ ਫ਼ਸਲੀ ਨੁਕਸਾਨ ਦੇ ਪੁਰਾਣੇ ਚੈੱਕ ਵੰਡ ਕੇ ਖ਼ਬਰਾਂ ਲਗਵਾ ਕੇ ਵਾਹ-ਵਾਹੀ ਬਟੋਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਭਾਜਪਾ ਆਗੂ ਨੇ ਕਿਹਾ ਕਿ ਗੜ੍ਹੇ ਮੀਂਹ ਅਤੇ ਹਨੇਰੀ ਨੇ ਕਿਸਾਨਾਂ ਦੇ ਸਮੂਚੇ ਪੰਜਾਬ ਵਿਚ ਬੁਰਾ ਹਾਲ ਕਰ ਦਿੱਤਾ ਹੈ, ਜਿਸ ਨਾਲ ਕਿਸਾਨਾਂ ਦੇ ਫ਼ਸਲ ਦੇ ਨਾਲ-ਨਾਲ ਰਹਿੰਦ-ਖੂੰਹਦ ਤੋਂ ਤਿਆਰ ਹੋਣ ਵਾਲੀ ਤੂੜੀ ਦਾ ਉਤਪਾਦਨ ਵੀ ਨਹੀਂ ਹੋ ਸਕੇਗਾ। ਜਿਸ ਨਾਲ ਦੁਧਾਰੂ ਪਸ਼ੂਆਂ ਦੀ ਖ਼ੁਰਾਕ ਹੋਰ ਮਹਿੰਗੀ ਹੋ ਜਾਵੇਗੀ। ਨਿਮਿਸ਼ਾ ਨੇ ਕਿਹਾ ਕਿ ਤੂੜੀ ਦਾ ਘੱਟ ਉਤਪਾਦਨ ਦੇ ਸਿੱਟੇ ਵਜੋਂ ਤੂੜੀ ਲਾਜ਼ਮੀ ਤੌਰ 'ਤੇ ਮਹਿੰਗੀ ਹੋ ਜਾਵੇਗੀ ਅਤੇ ਇਸ ਦੀ ਮਾਰ ਵੀ ਕਿਸਾਨਾਂ ਨੂੰ ਹੀ ਝਲਣੀ ਪਵੇਗੀ। ਇਸ ਲਈ ਦੁਵੱਲੇ ਨੁਕਸਾਨ ਝਲਣ ਵਾਲੇ ਕਿਸਾਨਾਂ ਨੂੰ ਮੁਆਵਜ਼ੇ ਲਈ ਸਾਲਾਂ ਬੰਧੀ ਇੰਤਜ਼ਾਰ ਕਰਵਾਉਣਾ ਉਨ੍ਹਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਵਾਲੀ ਗੱਲ ਹੋਵੇਗੀ।
ਅੱਗੇ ਬੋਲਦੇ ਹੋਏ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕਿਸਾਨਾਂ ਲਈ ਘੱਟੋ-ਘੱਟ ਪ੍ਰਤੀ ਏਕੜ 35 ਹਜ਼ਾਰ ਰੁਪਏ ਮੁਆਵਜ਼ਾ ਪੰਜਾਬ ਸਰਕਾਰ ਨੂੰ ਜਾਰੀ ਕਰਨਾ ਚਾਹੀਦਾ ਹੈ ਅਤੇ ਇਹ ਪੈਸਾ ਕਿਸਾਨਾਂ ਨੂੰ ਮੰਡੀਆਂ ਵਿਚ ਹੀ ਫ਼ਸਲ ਦੀ ਅਦਾਇਗੀ ਦੇ ਨਾਲ ਹੀ ਜਾਰੀ ਹੋਣਾ ਚਾਹੀਦਾ ਹੈ ਅਤੇ ਇਸ ਲਈ ਨੁਕਸਾਨ ਦੇ ਜਾਇਜ਼ੇ ਦੀ ਪ੍ਰਕਿਰਿਆ ਸਰਕਾਰ ਨੂੰ ਤੇਜ਼ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਪਿੰਡ 'ਚ ਪਪਲਪ੍ਰੀਤ ਨਾਲ ਨਜ਼ਰ ਆਇਆ ਅੰਮ੍ਰਿਤਪਾਲ, CCTV ਫੁਟੇਜ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਫ਼ਸਲ ਦੇ ਮੁਆਵਜ਼ੇ ਨੂੰ ਲੈ ਕੇ ਐਕਸ਼ਨ ’ਚ ਪੰਜਾਬ ਸਰਕਾਰ, ਮੁੱਖ ਮੰਤਰੀ ਨੇ ਜਾਰੀ ਕੀਤੇ ਵਿਸ਼ੇਸ਼ ਹੁਕਮ
NEXT STORY