ਚੰਡੀਗੜ੍ਹ - ਇਸ ਵੇਲੇ ਦੇਸ਼ ਦੀ ਸਭ ਤੋਂ ਵੱਡੀ ਖ਼ਬਰ ਇਹ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਥੇ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਕ ਵੀਡੀਓ ਜਾਰੀ ਕਰ ਕਿਹਾ ਕਿ, ਇਕ ਅਜਿਹੇ ਲੀਡਰ ਅਤੇ ਆਮ ਇਨਸਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸਨੇ ਆਪਣਾ ਆਈ.ਏ.ਐਸ ਦਾ ਕਰੀਅਰ ਛੱਡ ਕੇ 75 ਸਾਲ ਦੀ ਰਾਜਨੀਤੀ ਵਿਚ ਇਕ ਨਵੀਂ ਮਿਸਾਲ ਕਾਇਮ ਕੀਤੀ। ਉਸ ਸ਼ਖਸ ਨੇ ਪਹਿਲੀ ਵਾਰ ਹਰ ਰਾਜਨੀਤਿਕ ਪਾਰਟੀ ਨੂੰ ਮਜ਼ਬੂਰ ਕੀਤਾ ਕਿ ਤੁਹਾਡਾ ਮੁੱਦਾ ਸਿੱਖਿਆ ਅਤੇ ਸਿਹਤ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ - ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਰਾਹੁਲ ਨੇ ਭਾਜਪਾ 'ਤੇ ਕੱਸਿਆ ਤੰਜ, ਕਿਹਾ- INDIA ਦੇਵੇਗਾ ਇਸ ਦਾ ਮੂੰਹਤੋੜ ਜਵਾਬ
ਹਰਜੋਤ ਬੈਂਸ ਨੇ ਕਿਹਾ ਕਿ ਅਰਵਿੰਦ ਕੇਰਜੀਵਾਲ ਤੋਂ ਪਹਿਲਾਂ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਇਹ ਏਜੰਡਾ ਸਿੱਖਿਆ ਅਤੇ ਸਿਹਤ ਨਹੀਂ ਸੀ। ਅੱਜ ਹਰ ਕੋਈ ਕਹਿੰਦਾ ਹੈ ਕਿ ਉਨ੍ਹਾਂ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਰਗਾ ਹੋਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੀ 10 ਸਾਲਾਂ ਵਿਚ ਦੋ ਸੂਬਿਆਂ ਵਿਚ ਸਰਕਾਰ ਹੈ। ਅੱਜ ਕੇਜਰੀਵਾਲ ਦੇ ਘਰ ਈਡੀ ਦੀ ਰੇਡ ਅਤੇ ਇੰਨੀ ਵੱਡੀ ਗਿਣਤੀ ਵਿਚ ਪੁਲਸ ਫੋਰਸ ਭਾਜਪਾ ਦੇ ਡਰ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਸੰਜੈ ਸਿੰਘ ਨੂੰ ਵੀ ਈਡੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਭਾਜਪਾ ਰਾਹੁਲ ਗਾਂਧੀ ਦੀ ਸਿਹਤ ਲਈ ਹਵਨ ਕਰਵਾਉਂਦੀ ਹੈ ਕਿਉਂਕਿ ਉਸ ਨੂੰ ਰਾਹੁਲ ਗਾਂਧੀ ਦੀ ਲੋੜ ਹੈ। ਭਾਜਪਾ ਨੂੰ ਪਤਾ ਹੈ ਕਿ ਜਦੋਂ ਤਕ ਰਾਹੁਲ ਗਾਂਧੀ ਹੈ ਉਦੋਂ ਤੱਕ ਉਹ ਸੱਤਾ ਵਿਚ ਹਨ ਉਨ੍ਹਾਂ ਨੂੰ ਕੋਈ ਡਰ ਨਹੀਂ। ਭਾਜਪਾ ਨੂੰ ਡਰ ਆਮ ਆਦਮੀ ਪਾਰਟੀ ਤੋਂ ਹੈ, ਅਰਵਿੰਦ ਕੇਜਰੀਵਾਲ ਤੋਂ ਹੈ, ਉਸ ਦੇ ਹਰ ਸਿਪਾਹੀ ਤੋਂ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਇਸ ਪਾਰਟੀ ਨੂੰ ਕੂਚਲ ਦਿੱਤਾ ਜਾਵੇ। ਹਰਜੋਤ ਬੈਂਸ ਨੇ ਕਿਹਾ ਕਿ ਕੋਈ ਵੀ ਜੇਲ੍ਹ ਆਮ ਆਦਮੀ ਪਾਰਟੀ ਦੀ ਖ਼ਤਮ ਨਹੀਂ ਕਰ ਸਕਦੀ, ਅਰਵਿੰਦ ਕੇਰਜੀਵਾਲ ਇਕ ਸੋਚ ਹੈ, ਜਿਸ ਨੂੰ ਕੋਈ ਦਬਾਅ ਨਹੀਂ ਸਕਦਾ।
ਇਹ ਵੀ ਪੜ੍ਹੋ - 'ਸੱਚਾਈ ਦੀ ਜਿੱਤ ਹੋਈ'...ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਜਪਾ ਆਗੂ ਮਨਜਿੰਦਰ ਸਿਰਸਾ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਜਰੀਵਾਲ ਦੇ ਘਰ ED ਦੀ ਛਾਪੇਮਾਰੀ ਤੋਂ ਬਾਅਦ CM ਮਾਨ ਦਾ ਵੱਡਾ ਬਿਆਨ, ਕਿਹਾ: 'ਭਾਜਪਾ ਕੇਜਰੀਵਾਲ ਦੀ ਸੋਚ ਨੂੰ....'
NEXT STORY