ਭਵਾਨੀਗੜ੍ਹ (ਵਿਕਾਸ) : ਤਾਲਾਬੰਦੀ ਦੇ ਬਾਵਜੂਦ ਭਵਾਨੀਗੜ੍ਹ 'ਚ ਕੋਰੋਨਾ ਮਹਾਮਾਰੀ ਲਗਾਤਾਰ ਤੇਜੀ ਨਾਲ ਪੈਰ ਪਸਾਰ ਰਹੀ ਹੈ, ਜਿਸ ਕਰਕੇ ਬਲਾਕ 'ਚ ਕੋਰੋਨਾ ਦੇ ਮਰੀਜ਼ ਦਿਨੋਂ-ਦਿਨ ਵੱਧ ਰਹੇ ਹਨ। ਬਲਾਕ ਭਵਾਨੀਗੜ੍ਹ 'ਚ ਅੱਜ ਕੋਰੋਨਾ ਦੇ ਚਿੰਤਾ ਵਧਾਉਣ ਵਾਲੇ ਅੰਕੜੇ ਸਾਹਮਣੇ ਆਏ। ਇਹ ਪਹਿਲੀ ਵਾਰ ਹੈ ਕਿ ਸ਼ੁੱਕਰਵਾਰ ਨੂੰ ਭਵਾਨੀਗੜ੍ਹ ਬਲਾਕ 'ਚ ਇੱਕ ਹੀ ਦਿਨ ਦੇ ਅੰਦਰ 45 ਕੋਰੋਨਾ ਦੇ ਪਾਜ਼ੇਟਿਵ ਮਰੀਜ਼ ਮਿਲੇ ਹੋਣ। ਹਾਲਾਂਕਿ ਰਾਹਤ ਦੀ ਗੱਲ ਇਹ ਵੀ ਮੰਨੀ ਜਾ ਸਕਦੀ ਹੈ ਕਿ ਅੱਜ ਮੌਤ ਦਾ ਅੰਕੜਾ ਸਿਫ਼ਰ ਰਿਹਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਮੀਡਿਆ ਬੁਲੇਟਿਨ ਵਿੱਚ ਭਵਾਨੀਗੜ੍ਹ ਬਲਾਕ ਦੇ ਅੰਦਰ ਅੱਜ 45 ਲੋਕਾਂ ਦੇ ਕੋਰੋਨਾ ਨਾਲ ਪੀੜ੍ਹਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਹੁਣ ਅਜਿਹੇ 'ਚ ਬਲਾਕ ਅੰਦਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਵੱਧ ਕੇ 651 'ਤੇ ਪਹੁੰਚ ਗਿਆ ਹੈ। ਜਿਨ੍ਹਾਂ 'ਚੋਂ 479 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂਕਿ 38 ਲੋਕ ਅਪਣੀਆਂ ਕੀਮਤੀ ਜਾਨਾਂ ਕੋਰੋਨਾ ਦੀ ਵਜ੍ਹਾ ਨਾਲ ਗਵਾ ਚੁੱਕੇ ਹਨ ਅਤੇ ਅਜੇ ਵੀ 134 ਕੇਸ ਐਕਟਿਵ ਚੱਲ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦਰਮਿਆਨ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਬਾਜ਼ਾਰਾਂ 'ਚ ਹੋ ਰਿਹਾ ਜਿਆਦਾ ਭੀੜ ਭੜੱਕਾ !
ਬਲਾਕ ’ਚ ਕੋਰੋਨਾ ਦੇ ਇੱਕ ਹੀ ਦਿਨ ਵਿੱਚ ਇਨ੍ਹੇ ਜ਼ਿਆਦਾ ਪਾਜ਼ੇਟਿਵ ਕੇਸਾਂ ਦਾ ਸਾਹਮਣੇ ਆਉਣਾ ਆਮ ਲੋਕਾਂ ਦੇ ਨਾਲ ਪ੍ਰਸ਼ਾਸਨ ਦੇ ਲਈ ਵੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਜੇਕਰ ਬਾਜ਼ਾਰਾਂ ਦੀ ਗੱਲ ਕੀਤੀ ਜਾਵੇ ਤਾਂ ਦੇਖਿਆ ਜਾ ਸਕਦਾ ਹੈ ਕਿ ਹਾਲੇ ਵੀ ਕੋਰੋਨਾ ਸਾਵਧਾਨੀਆਂ ਵਰਤਣ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਦਿਖਾਈ ਦੇ ਰਹੀ ਹੈ। ਤਾਲਾਬੰਦੀ 'ਚ ਵੀ ਲੋਕ ਆਮ ਦਿਨਾਂ ਵਾਂਗ ਬਾਜ਼ਾਰਾਂ 'ਚ ਘੁੰਮਦੇ ਦੇਖੇ ਜਾ ਸਕਦੇ ਹਨ। ਸ਼ੁੱਕਰਵਾਰ ਨੂੰ ਵੀ ਸ਼ਹਿਰ ਦੇ ਬਾਜ਼ਾਰਾਂ 'ਚ ਆਮ ਦਿਨਾਂ ਨਾਲੋਂ ਜ਼ਿਆਦਾ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਇਸ ਦੌਰਾਨ ਲੋਕ ਸਮਾਜਕ ਦੂਰੀ ਦਾ ਤਾਂ ਰਤੀ ਭਰ ਵੀ ਖਿਆਲ ਨਹੀਂ ਰੱਖ ਰਹੇ, ਜਿਸਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਪ੍ਰਸ਼ਾਸਨ ਨੂੰ ਤੁਰੰਤ ਗੰਭੀਰਤਾ ਦਿਖਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਕਾਰਨ ਹਾਲਾਤ ਹੋਏ ਬਦ ਤੋਂ ਬਦਤਰ, 186 ਦੀ ਮੌਤ; ਦਵਾਈਆਂ ਦੀ ਕਾਲਾਬਾਜ਼ਾਰੀ ਨੇ ਵਧਾਈ ਚਿੰਤਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪੰਜਾਬ 'ਚ ਆਫ਼ਤ ਦੀ ਘੜੀ ਦੌਰਾਨ 'ਕੋਰੋਨਾ ਸੈਂਟਰਾਂ ਨੂੰ ਲੈ ਕੇ 'ਅਕਾਲੀ ਦਲ ਦਾ ਵੱਡਾ ਬਿਆਨ
NEXT STORY