ਲੁਧਿਆਣਾ (ਪੰਕਜ) : ਆਖਰਕਾਰ ਡੀ. ਸੀ. ਵਰਿੰਦਰ ਸ਼ਰਮਾ ਨੇ ਮਿੰਨੀ ਸਕੱਤਰੇਤ ’ਚ ਸਖਤੀ ਕਰਨ ਦਾ ਫੈਸਲਾ ਕਰਦੇ ਹੋਏ ਆਮ ਜਨਤਾ ਦੀ ਸਿੱਧਾ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਮੁਲਾਕਾਤ ’ਤੇ ਰੋਕ ਲਗਾ ਦਿੱਤੀ ਹੈ। ਸਕੱਤਰੇਤ ਦੇ ਐਂਟਰੀ ਪੁਆਇੰਟ ’ਤੇ ਜਨਤਾ ਨਾਲ ਸਬੰਧਤ ਸ਼ਿਕਾਇਤਾਂ ਲੈਣ ਲਈ ਬਾਕਾਇਦਾ ਸ਼ਿਕਾਇਤ ਬਾਕਸ ਲਗਾ ਦਿੱਤਾ ਗਿਆ ਹੈ, ਜਿੱਥੇ ਪਾਈ ਸ਼ਿਕਾਇਤ ਦਾ ਜਵਾਬ ਸ਼ਿਕਾਇਤ ਕਰਤਾ ਨੂੰ ਉਸ ਦੇ ਮੋਬਾਇਲ ਨੰਬਰ ’ਤੇ ਮੈਸੇਜ ਨਾਲ ਮਿਲੇਗਾ।
ਸਕੱਤਰੇਤ ’ਚ ਏ. ਡੀ. ਸੀ. ਅਤੇ ਉਸ ਦੇ ਡਰਾਈਵਰ ਦੇ ਕੋਰੋਨਾ ਦੀ ਲਪੇਟ ’ਚ ਆਉਣ ਨਾਲ ਡੀ. ਸੀ. ਸ਼ਰਮਾ ਨੇ ਸੋਮਵਾਰ ਨੂੰ ਦਫਤਰਾਂ ’ਚ ਸਿੱਧਾ ਐਂਟਰੀ ਨੂੰ ਬੰਦ ਕਰਦੇ ਹੋਏ ਸ਼ਿਕਾਇਤ ਬਾਕਸ ਲਗਾ ਕੇ ਸ਼ਿਕਾਇਤ ਕਰਤਾ ਨੂੰ ਉਸ ’ਚ ਆਪਣੀ ਸ਼ਿਕਾਇਤ ਪਾਉਣ ਦੀ ਪ੍ਰਕਿਰਿਆ ਸ਼ੁਰੂ ਕਰਦੇ ਹੋਏ ਸੁਵਿਧਾ ਸੈਂਟਰ ’ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦਾ ਨਿਯਮ ਤੈਅ ਕੀਤਾ ਹੈ ਤਾਂ ਕਿ ਜਿਨ੍ਹਾਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਮੋਢਿਆਂ ’ਤੇ ਇਸ ਮਹਾਮਾਰੀ ’ਚ ਲੋਕਾਂ ਦੀ ਸੇਵਾ ਕਰਨ ਦੀ ਸਿੱਧੀ ਜ਼ਿੰਮੇਵਾਰੀ ਹੈ, ਉਹ ਇਸ ਨਾਲ ਸੁਰੱਖਿਅਤ ਰਹਿ ਸਕਣ। ਡੀ. ਸੀ. ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਪ੍ਰਕਿਰਿਆ 'ਚ ਪ੍ਰਸ਼ਾਸਨ ਦਾ ਸਹਿਯੋਗ ਦੇਣ ਅਤੇ ਪ੍ਰਸ਼ਾਸਨ ਇਹ ਕੋਸ਼ਿਸ਼ ਕਰੇਗਾ ਕਿ ਲੋਕਾਂ ਨੂੰ ਇਸ ਨਾਲ ਕੋਈ ਪਰੇਸ਼ਾਨੀ ਨਾ ਹੋਵੇ।
ਸੜਕ 'ਤੇ ਖੜ੍ਹੇ ਟਰੱਕ ਦੇ ਪਿਛੋਂ ਟਕਰਾਉਣ ਕਾਰਨ ਮੋਟਰਸਾਇਕਲ ਚਾਲਕ ਦੀ ਮੌਤ
NEXT STORY