ਚੰਡੀਗੜ੍ਹ,(ਭੁੱਲਰ) : ਪੰਜਾਬ ਰਾਜ 'ਚ ਚੋਣ ਜ਼ਾਬਤਾ ਲਾਗੂ ਉਪਰੰਤ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਲਈ ਦਫ਼ਤਰ ਮੁੱਖ ਚੋਣ ਅਫਸਰ ਪੰਜਾਬ ਵਲੋਂ ਕੀਤੀ ਜਾ ਰਹੀ ਆਵਾਜ਼ ਪ੍ਰਦੂਸ਼ਣ ਸਬੰਧੀ ਨਿਗਰਾਨੀ ਦੌਰਾਨ ਪੰਜਾਬ ਰਾਜ ਦੇ ਵੱਖ-ਵੱਖ ਡਿਪਟੀ ਕਮਿਸ਼ਨਰਾਂ ਨੂੰ ਨਿਯਮਾਂ ਅਨੁਸਾਰ 42 ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ ਰਾਜ 'ਚ ਆਦਰਸ਼ ਚੋਣ ਜ਼ਾਬਤੇ ਦੌਰਾਨ ਆਵਾਜ਼
ਪ੍ਰਦੂਸ਼ਣ (ਰੈਗੁਲੈਸ਼ਨ ਅਤੇ ਕੰਟਰੋਲ) ਰੂਲ 2000 ਨੂੰ ਇੰਨ-ਬਿੰਨ ਲਾਗੂ ਕਰਨ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਆਵਾਜ਼ ਪ੍ਰਦੂਸ਼ਣ ਸਬੰਧੀ ਪੰਜਾਬ ਰਾਜ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 42 ਥਾਵਾਂ 'ਤੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਤੈਅ ਸੀਮਾ ਤੋਂ ਵੱਧ ਡੈਸੀਬਲ 'ਚ ਸਾਊਂਡ ਸਿਸਟਮ ਵਰਤਣ ਅਤੇ ਮਿੱਥੇ ਸਮੇਂ ਤੋਂ ਬਾਅਦ ਸਾਊਂਡ ਸਿਸਟਮ ਵਰਤਣ ਦੇ ਹਨ। ਡਾ. ਰਾਜੂ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ 'ਚ 3, ਗੁਰਦਾਸਪੁਰ 1, ਕਪੂਰਥਲਾ 1, ਜਲੰਧਰ 4, ਹੁਸ਼ਿਆਰਪੁਰ 2, ਸ਼ਹੀਦ ਭਗਤ ਸਿੰਘ ਨਗਰ 1, ਰੂਪਨਗਰ 1, ਐਸ.ਏ.ਐਸ. ਨਗਰ 1, ਫਤਿਹਗੜ੍ਹ ਸਾਹਿਬ 3, ਲੁਧਿਆਣਾ 4, ਮੋਗਾ 4, ਫਰੀਦਕੋਟ 3, ਬਠਿੰਡਾ 5, ਮਾਨਸਾ 2, ਸੰਗਰੂਰ 2, ਬਰਨਾਲਾ 2 ਅਤੇ ਪਟਿਆਲਾ ਜ਼ਿਲ੍ਹੇ 'ਚ 2 ਨੋਟਿਸ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਅੰਮ੍ਰਿਤਸਰ : ਜ਼ਿਲਾ ਸਿਹਤ ਅਧਿਕਾਰੀ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ
NEXT STORY