ਜਲੰਧਰ (ਸ਼ੋਰੀ)- ਸੜਕਾਂ 'ਤੇ ਰੇਹੜੀਆਂ ਲਾ ਕੇ ਟਰੈਫਿਕ ਜਾਮ ਕਰਨ ਵਾਲੇ ਰੇਹੜੀ-ਫੜ੍ਹੀ ਵਾਲਿਆਂ ਖ਼ਿਲਾਫ਼ ਮੁੜ ਸਖ਼ਤ ਕਾਰਵਾਈ ਕੀਤੀ ਗਈ ਹੈ। ਬੀਤੇ ਦਿਨ ਬਸਤੀ ਅੱਡਾ ਤੋਂ ਸ਼੍ਰੀ ਰਾਮ ਚੌਂਕ (ਕੰਪਨੀ ਬਾਗ ਚੌਂਕ) ਤੱਕ ਟਰੈਫਿਕ ਪੁਲਸ ਨੇ ਪੂਰੀ ਸਖ਼ਤੀ ਵਿਖਾਈ। ਸਬ-ਇੰਸਪੈਕਟਰ ਅਤੇ ਜ਼ੋਨ ਇੰਚਾਰਜ ਸਤਨਾਮ ਸਿੰਘ, ਏ. ਐੱਸ. ਆਈ. ਲਖਵੀਰ ਸਿੰਘ, ਏ. ਐੱਸ. ਆਈ. ਜਗਰੂਪ ਸਿੰਘ, ਹੈੱਡ ਕਾਂਸਟੇਬਲ ਸੁਰਿੰਦਰ ਸਿੰਘ ਨੇ ਪੁਲਸ ਟੀਮ ਨਾਲ ਨਾਜਾਇਜ਼ ਤੌਰ ’ਤੇ ਰੇਹੜੀਆਂ ਲਾਉਣ ਵਾਲਿਆਂ ਨੂੰ ਧਾਰਾ 144 ਦੇ ਚਿਤਾਵਨੀ ਨੋਟਿਸ ਜਾਰੀ ਕੀਤੇ।
ਉਕਤ ਨੋਟਿਸ ਕਈ ਰੇਹੜੀਆਂ ਵਾਲਿਆਂ ਨੂੰ ਦਿੱਤੇ ਗਏ ਪਰ ਇਸ ਦੌਰਾਨ ਰੇਹੜੀ ਵਾਲਿਆਂ ਨੇ ਪੁਲਸ ਨੂੰ ਪ੍ਰਭਾਵਸ਼ਾਲੀ ਲੋਕਾਂ ਨਾਲ ਫੋਨ 'ਤੇ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਕਿਸੇ ਨਾਲ ਵੀ ਗੱਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਆਪਣਾ ਕੰਮ ਕੀਤਾ। ਦੱਸਣਯੋਗ ਹੈ ਕਿ ਉਕਤ ਸੜਕ ਸਿਵਲ ਹਸਪਤਾਲ ਵੱਲ ਆਉਂਦੀ ਹੈ। ਦੁਕਾਨਦਾਰਾਂ ਵੱਲੋਂ ਦੋਪਹੀਆ ਵਾਹਨਾਂ ਅਤੇ ਕਾਰਾਂ ਸਮੇਤ ਗਾਹਕਾਂ ਦੇ ਵਾਹਨਾਂ ਕਾਰਨ ਸੜਕ ’ਤੇ ਜਾਮ ਲੱਗਦਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਹਾਦਸਾ, ਦੋ ਕਾਰਾਂ ਦੀ ਹੋਈ ਭਿਆਨਕ ਟੱਕਰ 'ਚ ਉੱਡੇ ਗੱਡੀਆਂ ਦੇ ਪਰਖੱਚੇ
ਕਈ ਵਾਰ ਟਰੈਫਿਕ ਜਾਮ ਕਾਰਨ ਐਂਬੂਲੈਂਸਾਂ ਵੀ ਫਸ ਜਾਂਦੀਆਂ ਹਨ, ਜਿਸ ਕਾਰਨ ਗੰਭੀਰ ਮਰੀਜ਼ ਦੀ ਜਾਨ ਵੀ ਖ਼ਤਰੇ ’ਚ ਪੈ ਸਕਦੀ ਹੈ। ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਸੜਕ ’ਤੇ ਨਾਜਾਇਜ਼ ਪਾਰਕਿੰਗ ਕਰਨ ਵਾਲੇ ਵਾਹਨ ਚਾਲਕਾਂ ਨੂੰ ਦੋ ਵਾਰ ਧਾਰਾ 144 ਦਾ ਨੋਟਿਸ ਦਿੱਤਾ ਜਾਵੇਗਾ। ਇਸ ਤੋਂ ਬਾਅਦ ਵੀ ਜੇਕਰ ਉਕਤ ਰੇਹੜੀ ਚਾਲਕ ਆਪਣੀ ਕਾਰਵਾਈ ਤੋਂ ਗੁਰੇਜ਼ ਨਹੀਂ ਕਰਦਾ ਤਾਂ ਉਸ ਵਿਰੁੱਧ ਸਬੰਧਤ ਥਾਣੇ ’ਚ ਧਾਰਾ 188 ਤਹਿਤ ਕੇਸ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਕਾਰ 'ਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਨੌਜਵਾਨ 'ਤੇ ਚਲਾਈਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ 'ਚ ਵੱਡੀ ਵਾਰਦਾਤ! ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
NEXT STORY