ਜਲੰਧਰ— ਹੁਣ ਬੇਨਾਮੀ ਜਾਇਦਾਦਾਂ ਬਣਾਉਣ ਅਤੇ ਧੋਖੇ ਨਾਲ ਜ਼ਮੀਨਾਂ 'ਤੇ ਕਬਜ਼ਾ ਕਰਨ ਵਾਲਿਆਂ ਦੀ ਸ਼ਾਮਤ ਆਉਣ ਵਾਲੀ ਹੈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਰਜਿਸਟਰੀਆਂ ਕਰਨ ਲਈ ਇਕ ਨਵਾਂ ਸਾਫਟਵੇਅਰ ਤਿਆਰ ਕਰਕੇ ਦਿੱਤਾ ਹੈ। ਜਿਸ ਨਾਲ ਉਨ੍ਹਾਂ ਲੋਕਾਂ ਦੀ ਮੁਸੀਬਤ ਵਧਣ ਜਾ ਰਹੀ ਹੈ, ਜਿਹੜੇ ਬੇਨਾਮੀ ਜਾਇਦਾਦ ਦੀ ਖਰੀਦੋ-ਫਰੋਖਤ ਅਤੇ ਧੋਖੇ ਨਾਲ ਜ਼ਮੀਨਾਂ 'ਤੇ ਕਬਜ਼ੇ ਕਰਕੇ ਬੈਠੇ ਹਨ। ਪੰਜਾਬ 'ਚ ਜਲਦ ਹੀ ਰਜਿਸਟਰੀ ਲਈ ਆਧਾਰ ਕਾਰਡ ਜ਼ਰੂਰੀ ਹੋ ਜਾਵੇਗਾ ਅਤੇ ਇਸ ਦੇ ਬਿਨਾਂ ਜਾਇਦਾਦ ਤੁਹਾਡੇ ਨਾਮ 'ਤੇ ਨਹੀਂ ਚੜ੍ਹੇਗੀ।
ਇਨ੍ਹਾਂ ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ
ਇਸ ਦੀ ਸ਼ੁਰੂਆਤ ਆਦਮਪੁਰ ਅਤੇ ਮੋਗਾ ਤੋਂ ਹੋਣ ਜਾ ਰਹੀ ਹੈ। ਆਧਾਰ ਨੰਬਰ ਨਾਲ ਜਾਇਦਾਦਾਂ ਲਿੰਕ ਹੋਣ 'ਤੇ ਹਰ ਵਿਅਕਤੀ ਦੇ ਨਾਮ 'ਤੇ ਕਿੰਨੀ ਜਾਇਦਾਦ ਹੈ, ਉਸ ਦੀ ਜਾਣਕਾਰੀ ਸਰਕਾਰ ਨੂੰ ਮਿਲੇਗੀ। ਆਧਾਰ ਕਾਰਡ ਪੈਨ ਨੰਬਰ ਨਾਲ ਜੋੜਨਾ ਵੀ ਜ਼ਰੂਰੀ ਕੀਤਾ ਗਿਆ ਹੈ, ਅਜਿਹੇ 'ਚ ਸਰਕਾਰ ਨੂੰ ਇਹ ਵੀ ਪਤਾ ਲੱਗੇਗਾ ਕਿ ਕੌਣ ਕਿੰਨਾ ਟੈਕਸ ਲੁਕਾ ਰਿਹਾ ਹੈ ਅਤੇ ਕਿੱਥੇ ਹੇਰਾਫੇਰੀ ਕੀਤੀ ਜਾ ਰਹੀ ਹੈ। ਰਾਸ਼ਟਰੀ ਸੂਚਨਾ ਕੇਂਦਰ ਦੇ ਇੰਜੀਨੀਅਰ ਸਾਫਟਵੇਅਰ ਨੂੰ ਫਾਈਨਲ ਟੈਸਟਿੰਗ ਲਈ ਚੈਕ ਕਰ ਰਹੇ ਹਨ। ਇਸ ਤੋਂ ਬਾਅਦ ਇਹ ਸਾਫਟਵੇਅਰ ਪੰਜਾਬ ਸਰਕਾਰ ਕੋਲ ਫਾਈਨਲ ਮਨਜ਼ੂਰੀ ਲਈ ਭੇਜਿਆ ਜਾਵੇਗਾ। ਸਾਫਵੇਅਰ ਸੂਬੇ ਦੀਆਂ ਦੋ ਤਹਿਸੀਲਾਂ 'ਚ ਲਾਂਚ ਹੋਵੇਗਾ। ਇਸ 'ਚ ਜਲੰਧਰ ਦੀ ਆਦਮਪੁਰ ਸਬ ਤਹਿਸੀਲ ਅਤੇ ਮੋਗਾ ਦੀ ਤਹਿਸੀਲ ਸ਼ਾਮਲ ਹਨ। ਤਿੰਨ ਮਹੀਨਿਆਂ ਤਕ ਸਾਫਟਵੇਅਰ ਨੂੰ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਚਲਾਇਆ ਜਾਵੇਗਾ। ਇਸ ਤੋਂ ਬਾਅਦ ਪੂਰੇ ਸੂਬੇ ਦੀਆਂ ਤਹਿਸੀਲਾਂ 'ਚ ਇਸ ਨੂੰ ਲਾਂਚ ਕਰ ਦਿੱਤਾ ਜਾਵੇਗਾ। ਐੱਨ. ਆਰ. ਆਈਜ਼. ਨੂੰ ਜਾਇਦਾਦ ਰਜਿਸਟਰੇਸ਼ਨ ਲਈ ਆਧਾਰ ਕਾਰਡ ਤੋਂ ਛੋਟ ਦੇਣ ਦੀ ਗੱਲ ਚੱਲ ਰਹੀ ਹੈ ਪਰ ਅਜੇ ਤਕ ਇਸ 'ਤੇ ਕੋਈ ਫੈਸਲਾ ਨਹੀਂ ਹੋਇਆ। ਇਸ ਸਾਫਟਵੇਅਰ ਨਾਲ ਆਧਾਰ ਕਾਰਡ ਜ਼ਰੀਏ ਰਜਿਸਟਰੀ ਕਰਾਉਣੀ ਆਸਾਨ ਹੋ ਜਾਵੇਗੀ।

ਬੇਨਾਮੀ ਜਾਇਦਾਦ 'ਤੇ ਵਾਰ, ਨਹੀਂ ਬਚੇਗਾ ਕੋਈ ਰਾਹ!
ਬੇਨਾਮੀ ਜਾਇਦਾਦ 'ਤੇ ਸਰਕਾਰ ਦਾ ਇਹ ਵੱਡਾ ਹਮਲਾ ਹੋਵੇਗਾ। ਸਰਕਾਰ ਦਾ ਮੰਨਣਾ ਹੈ ਕਿ ਕਾਲੇ ਧਨ ਦੀ ਸਭ ਤੋਂ ਵੱਧ ਵਰਤੋਂ ਜ਼ਮੀਨ ਖਰੀਦੋ-ਫਰੋਖਤ 'ਚ ਹੁੰਦੀ ਹੈ। ਸਰਕਾਰ ਕਾਲੇ ਧਨ ਲਈ ਕੋਈ ਵੀ ਜਗ੍ਹਾ ਨਹੀਂ ਛੱਡਣਾ ਚਾਹੁੰਦੀ, ਇਸੇ ਲਈ ਕੋਈ ਵੀ ਵਿਅਕਤੀ ਇਕ ਦਿਨ 'ਚ 2 ਲੱਖ ਰੁਪਏ ਜਾਂ ਇਸ ਤੋਂ ਵੱਧ ਦਾ ਲੈਣ-ਦੇਣ ਨਕਦ ਨਹੀਂ ਕਰ ਸਕਦਾ। ਇਸੇ ਤਰ੍ਹਾਂ ਅਚੱਲ ਜਾਇਦਾਦ ਦੇ ਟਰਾਂਸਫਰ ਲਈ ਇਕ ਦਿਨ 'ਚ 20,000 ਰੁਪਏ ਜਾਂ ਇਸ ਤੋਂ ਵੱਧ ਨਕਦ ਲੈਣ-ਦੇਣ ਅਤੇ ਕਾਰੋਬਾਰ ਜਾਂ ਪੇਸ਼ੇਵਰ ਸੰਬੰਧੀ ਖਰਚਿਆਂ ਲਈ ਇਕ ਦਿਨ 'ਚ 10,000 ਰੁਪਏ ਤੋਂ ਵੱਧ ਦੇ ਨਕਦ ਭੁਗਤਾਨ 'ਤੇ ਵੀ ਰੋਕ ਲਾਈ ਗਈ ਹੈ। ਇਨ੍ਹਾਂ ਨਿਯਮਾਂ ਦਾ ਉਲੰਘਣ ਕਰਨ 'ਤੇ 100 ਫੀਸਦੀ ਜੁਰਮਾਨਾ ਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ 2 ਲੱਖ ਰੁਪਏ ਜਾਂ ਇਸ ਤੋਂ ਵੱਧ ਦੇ ਨਕਦ ਲੈਣ-ਦੇਣ 'ਤੇ ਰੋਕ 1 ਅਪ੍ਰੈਲ 2017 ਤੋਂ ਲਾਈ ਗਈ ਹੈ।
ਚੰਡੀਗੜ੍ਹ ਦੀ ਸ਼ਾਨ 'ਸੁਖਨਾ ਝੀਲ' ਇਸ ਵਾਰ ਬਾਰਸ਼ ਦੇ ਪਾਣੀ ਨਾਲ ਭਰੀ, ਇੰਝ ਨਿਕਲੇਗਾ ਪੱਕਾ ਹੱਲ
NEXT STORY