ਸੰਗਰੂਰ,(ਸਿੰਗਲਾ) : ਕੋਵਿਡ-19 ਦੇ ਚੱਲਦੇ ਐਨ. ਆਰ. ਆਈਜ਼. ਨੂੰ ਆਉਣ ਵਾਲੀਆਂ ਦਿੱਕਤਾਂ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਮੱਦਦ ਲਈ ਅੱਗੇ ਆਏ ਹਨ। ਉਨ੍ਹਾਂ ਕਿਹਾ ਕਿ ਜੋ ਵੀ ਐਨ. ਆਰ. ਆਈ ਵੀਰ ਕਿਸੇ ਵੀ ਥਾਂ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆਂ ਆਦਿ ਤੋਂ ਇਲਾਵਾ ਵਿਦੇਸ਼ਾ ਤੋਂ ਪੰਜਾਬ ਆਏ ਹਨ, ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਉਹ ਮੇਰੇ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ ਤਾਂ ਜੋ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਮਲੇਸ਼ੀਆਂ 'ਚ ਫਸੇ ਕੁਝ ਨੌਜਵਾਨਾਂ ਦੀ ਵਤਨ ਵਾਪਸੀ ਹੋ ਚੁੱਕੀ ਹੈ ਅਤੇ ਜੋ ਬਾਕੀ ਰਹਿੰਦੇ ਹਨ, ਉਹ ਸਭ ਸੁਰੱਖਿਅਤ ਹੋਣ ਕਰਕੇ ਲਾਕਡਾਊਨ ਹੱਟ ਜਾਣ ਤੋਂ ਤੁਰੰਤ ਬਾਅਦ ਵਤਨ ਵਾਪਸ ਆ ਜਾਣਗੇ।
ਢੀਂਡਸਾ ਨੇ ਕਿਹਾ ਕਿ ਉਹ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਰੱਖ ਰਹੇ ਹਨ ਤਾਂ ਜੋ ਕਿਸੇ ਵੀ ਐਨ. ਆਰ. ਆਈ ਤੇ ਹੋਰ ਇਧਰ-ਉਧਰ ਫਸੇ ਲੋਕਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਐਨ. ਆਰ. ਆਈ ਭਰਾ ਜਦੋਂ ਉਹ ਵੀ ਵਿਦੇਸ਼ਾ 'ਚ ਜਾਂਦੇ ਹਨ ਤਾਂ ਉਨ੍ਹਾਂ ਦਾ ਬਹੁਤ ਖਿਆਲ ਰੱਖਦੇ ਹਨ, ਸੋ ਹੁਣ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਕਿਸੇ ਵੀ ਐਨ. ਆਰ. ਆਈ. ਨੂੰ ਕੋਈ ਸਮੱਸਿਆ ਨਾ ਆਉਣ ਦੇਈਏ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਕੋਲੋਂ ਜਿੰਨਾਂ ਵੀ ਆਪਣੇ ਪੱਧਰ 'ਤੇ ਹੋਵੇਗਾ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਯਤਨ ਕਰਨਗੇ। ਜੇਕਰ ਕੋਈ ਹੋਰ ਗੰਭੀਰ ਮਸਲਾ ਹੋਵੇਗਾ ਤਾਂ ਉਹ ਵਿਦੇਸ਼ ਮੰਤਰਾਲਾ ਨਾਲ ਵੀ ਸੰਪਰਕ ਕਰਨਗੇ ਤੇ ਐਨ. ਆਰ. ਆਈ ਸਮੇਤ ਸਭ ਲੋਕਾਂ ਦੀ ਮਦਦ ਕੀਤੀ ਜਾਵੇਗੀ। ਢੀਂਡਸਾ ਨੇ ਆਪਣਾ ਅਤੇ ਆਪਣੇ ਓ. ਐਸ. ਡੀ ਜਸਵਿੰਦਰ ਸਿੰਘ ਖਾਲਸਾ ਦਾ ਨੰਬਰ ਵੀ ਲੋਕਾਂ ਨੂੰ ਜਨਤਕ ਕਰਦੇ ਹੋਏ ਕਿਹਾ ਕਿ ਉਹ ਆਪਣੀ ਸਮੱਸਿਆ ਵਟਸਐਪ 'ਤੇ ਮੈਸਜ ਕਰਕੇ ਜਾਂ ਫੋਨ ਰਾਹੀ ਦੱਸ ਸਕਦੇ ਹਨ।
ਕੋਰੋਨਾ ਸੰਕਟ : ਪਰਿਵਾਰ ਦੇ ਇਕ ਮੈਂਬਰ ਦੀ ਗਲਤੀ ਪੈ ਸਕਦੀ ਹੈ ਸਾਰੇ ਟੱਬਰ 'ਤੇ ਭਾਰੀ
NEXT STORY