ਬਠਿੰਡਾ, (ਜ.ਬ.)- ਕਿਸਾਨਾਂ ਵੱਲੋਂ ਸਬਜ਼ੀਆਂ ਤੇ ਦੁੱਧ ਦੀ ਸਪਲਾਈ ਠੱਪ ਕਰਨ ਦੇ ਕਾਰਨ ਮਹਾਨਗਰ 'ਚ ਦੁੱਧ ਦੀ ਕਿੱਲਤ ਵਧ ਗਈ ਹੈ ਜਦਕਿ ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ। ਗ੍ਰਾਮੀਣ ਖੇਤਰਾਂ ਤੋਂ ਦੁੱਧ ਲੈ ਕੇ ਪਹੁੰਚਣ ਵਾਲੇ ਜ਼ਿਆਦਾਤਰ ਦੋਧੀਆਂ ਨੇ ਕਿਸੇ ਵਿਵਾਦ ਵਿਚ ਫਸਣ ਤੇ ਨੁਕਸਾਨ ਕਰਵਾਉਣ ਤੋਂ ਕਿਨਾਰਾ ਕਰਦਿਆਂ ਦੁੱਧ ਦੀ ਸਪਲਾਈ ਖੁਦ ਹੀ ਰੋਕ ਦਿੱਤੀ ਹੈ। ਇਹੀਂ ਨਹੀਂ ਬਾਹਰ ਤੋਂ ਆਉਣ ਵਾਲੇ ਪੈਕੇਟ ਬੰਦ ਦੁੱਧ ਦੀ ਸਪਲਾਈ ਵੀ ਕਾਫੀ ਘੱਟ ਹੋ ਗਈ, ਜਿਸ ਕਾਰਨ ਮਹਾਨਗਰ ਵਾਸੀਆਂ ਨੂੰ ਦੁੱਧ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਸੰਗਠਨਾਂ ਦੇ ਵਰਕਰਾਂ ਵੱਲੋਂ ਜ਼ਿਲੇ ਦੇ ਚਾਰੇ ਪਾਸਿਓਂ ਨਾਕਾਬੰਦੀ ਕਰ ਕੇ ਸਬਜ਼ੀਆਂ ਤੇ ਦੁੱਧ ਨੂੰ ਰੋਕਿਆ ਜਾ ਰਿਹਾ ਹੈ, ਜਿਸ ਕਰਨ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਹੈ।
ਰਾਮਪੁਰਾ ਫੂਲ, (ਰਜਨੀਸ਼, ਤਰਸੇਮ)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਸਮੇਤ ਕੁਝ ਹੋਰ ਸੰਗਠਨਾਂ ਵੱਲੋਂ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਦਿੱਤੇ ਗਏ 10 ਦਿਨਾਂ ਬੰਦ ਦੇ ਸੱਦੇ ਨੂੰ ਲੈ ਕੇ ਅੱਜ ਸ਼ਹਿਰ 'ਚ ਮਾਹੌਲ ਉਸ ਵੇਲੇ ਤਨਾਣਪੂਰਵਕ ਹੋ ਗਿਆ ਜਦੋਂ ਦੋਧੀ ਯੂਨੀਅਨ ਸਮੇਤ ਸਬਜ਼ੀ ਉਤਪਾਦਕਾਂ, ਵਿਕਰੇਤਾਵਾਂ ਅਤੇ ਹਲਵਾਈ ਯੂਨੀਅਨ ਨੇ ਇਕੱਠੇ ਹੋ ਕੇ ਕਿਸਾਨ ਯੂਨੀਅਨ ਦੇ ਨਾਂ 'ਤੇ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ਼ ਰੋਸ ਮਾਰਚ ਕਰਦਿਆਂ ਧਰਨਾ ਲਾ ਦਿੱਤਾ।
ਲੋਕ ਤਾਜ਼ੀਆਂ ਸਬਜ਼ੀਆਂ, ਫਲਾਂ ਤੇ ਦੁੱਧ ਨੂੰ ਤਰਸੇ
NEXT STORY