ਨਾਭਾ (ਰਾਹੁਲ ਖੁਰਾਣਾ) - ਪੰਜਾਬ ਅੰਦਰ ਮਜ਼ਦੂਰਾਂ ਦੀ ਸੁਰੱਖਿਆ ਵਿੱਚ ਕੁਤਾਹੀ ਵਰਤਣ ਨੂੰ ਲੈ ਕੇ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਹਨ। ਇਸ ਤਰ੍ਹਾਂ ਦਾ ਹੀ ਹਾਦਸਾ ਵਾਪਰਿਆ ਨਾਭਾ ਬਲਾਕ ਦੇ ਪਿੰਡ ਕੱਲਹੇ ਮਾਜਰੇ ਦੇ ਨਜ਼ਦੀਕ ਰੇਲਵੇ ਟਰੈਕ 'ਤੇ। ਨਰੇਗਾ ਵਿੱਚ ਕੰਮ ਕਰਦੀ 60 ਸਾਲਾ ਬਜ਼ੁਰਗ ਹਰਬੰਸ ਕੌਰ ਦੇ ਲਈ ਕਾਲ ਬਣ ਕੇ ਆਈ ਰੇਲ ਗੱਡੀ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ।
ਮ੍ਰਿਤਕ ਹਰਬੰਸ ਕੌਰ ਨਾਭਾ ਬਲਾਕ ਦੇ ਪਿੰਡ ਕੱਲਹੇ ਮਾਜਰੇ ਦੀ ਹੀ ਰਹਿਣ ਵਾਲੀ ਸੀ। ਮ੍ਰਿਤਕ ਰੇਲਵੇ ਟ੍ਰੈਕ ਤੇ ਘਾਹ ਪੁੱਟਣ ਦਾ ਕੰਮ ਕਰ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਅਚਾਨਕ ਦੋਵੇਂ ਸਾਈਡਾਂ ਤੋਂ (ਅੱਪ ਅਤੇ ਡਾਊਨ) ਟ੍ਰੇਨ ਆਉਣ ਦੇ ਕਾਰਨ ਬਜ਼ੁਰਗ ਹਰਬੰਸ ਕੌਰ ਅਚਾਨਕ ਘਬਰਾ ਗਈ ਅਤੇ ਜਦੋਂ ਰੇਲ ਟ੍ਰੈਕ ਟੱਪਣ ਲੱਗੀ ਤਾਂ ਟ੍ਰੇਨ ਦੀ ਚਪੇਟ ਵਿੱਚ ਆ ਗਈ ਅਤੇ ਉਸ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦਾ ਪਰਿਵਾਰ ਮਾਲੀ ਮਦਦ ਦੀ ਲਈ ਗੁਹਾਰ ਲਗਾ ਰਿਹਾ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਨਗਰ ਨਿਗਮ ਨੇ ਦਰਜਨਾਂ ਅਸਥਾਈ ਕਬਜ਼ੇ ਹਟਾਏ
NEXT STORY