ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਉਲੰਪਿਕ ਲਈ ਕੁਆਈਫਾਈ ਕਰਨ ਵਾਲੀ ਪੰਜਾਬ ਦੀ ਪਹਿਲੀ ਮੁੱਕੇਬਾਜ਼ ਸਿਮਰਜੀਤ ਕੌਰ ਨੂੰ ਇਸ ਵੱਡੀ ਪ੍ਰਾਪਤੀ ਦੇ ਲਈ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪਾਰਟੀ ਵਲੋਂ ਸਿਮਰਜੀਤ ਕੌਰ ਨੂੰ ਇਕ ਲੱਖ ਰੁਪਏ ਦਾ ਇਨਾਮ ਵੀ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਮੁੱਕੇਬਾਜ਼ ਸਿਮਰਜੀਤ ਕੌਰ ਅੱਜ ਆਪਣੇ ਪਰਿਵਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਵਿਸ਼ੇਸ਼ ਤੌਰ ’ਤੇ ਮਿਲਣ ਲਈ ਆਈ ਹੋਈ ਸੀ। ਮੁੱਕੇਬਾਜ਼ ਸਿਮਰਜੀਤ ਕੌਰ ਅਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿਮਰਜੀਤ ਦੀ ਬਾਕਸਿੰਗ ਦੀ ਖੇਡ ਚੁਣਨ ਦੀ ਦਲੇਰੀ ਅਤੇ ਬਹਾਦਰੀ ਪੰਜਾਬ ਦੀਆਂ ਬਾਕੀ ਕੁੜੀਆਂ ਨੂੰ ਵੀ ਇਸ ਖੇਡ ਵੱਲ ਪ੍ਰੇਰਿਤ ਕਰਨ ਦਾ ਕੰਮ ਕਰੇਗੀ।
ਦੂਜੇ ਪਾਸੇ ਉਲੰਪਿਕ ਲਈ ਕੁਆਈਫਾਈ ਕਰਨ ’ਤੇ ਉਨ੍ਹਾਂ ਨੇ ਸਿਮਰਨਜੀਤ ਕੌਰ ਦੇ ਪਰਿਵਾਰ ਨੂੰ ਵੀ ਮੁਬਾਰਕਬਾਦ ਦਿੱਤੀ, ਕਿਉਂਕਿ ਉਨ੍ਹਾਂ ਨੇ ਆਪਣੀ ਧੀ ਨੂੰ ਬਾਕਸਿੰਗ ਖੇਡਣ ਦੇ ਵਾਸਤੇ ਹੱਲਾਸ਼ੇਰੀ ਦਿੱਤੀ। ਉਨ੍ਹਾਂ ਨੇ ਸਿਮਰਨਜੀਤ ਦੇ ਬਾਰੇ ਬੋਲਦੇ ਹੋਏ ਕਿਹਾ ਕਿ ਪਿਤਾ ਦੇ ਦੇਹਾਂਤ ਦਾ ਵੱਡਾ ਸਦਮਾ ਲੱਗਣ ਦੇ ਬਾਵਜੂਦ ਵੀ ਇਹ ਦਲੇਰ ਕੁੜੀ ਆਪਣੇ ਟੀਚੇ ਪ੍ਰਤੀ ਦ੍ਰਿੜ ਰਹੀ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸਿਮਰਨਜੀਤ ਟੋਕਿਓ ਉਲੰਪਿਕ ਵਿਚ ਬਹੁਤ ਚੰਗਾ ਪ੍ਰਦਰਸ਼ਨ ਕਰੇਗੀ ਅਤੇ ਜਿੱਤ ਹਾਸਲ ਕਰਕੇ ਸੂਬੇ ਲਈ ਤਗਮੇਂ ਲਿਆਵੇਗੀ। ਉਨ੍ਹਾਂ ਕਿਹਾ ਕਿ ਟੋਕਿਓ ਉਲੰਪਿਕ ਲਈ ਟਿਕਟ ਕਟਾਉਣ ਤੋਂ ਇਲਾਵਾ ਸਿਮਰਨਜੀਤ ਏ.ਆਈ.ਬੀ.ਏ. ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਪੀਅਨਸ਼ਿਪ ਵਿਚ ਸੂਬੇ ਲਈ ਤਗਮੇ ਜਿੱਤ ਚੁੱਕੀ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਸਕੂਲਾਂ 'ਚ ਨਵੇਂ ਸੈਸ਼ਨ ਦੇ ਆਗਾਜ਼ ਅਤੇ ਰਿਜ਼ਲਟ 'ਤੇ ਲੱਗਾ ਕੋਰੋਨਾ ਦਾ ਗ੍ਰਹਿਣ
NEXT STORY