ਚੰਡੀਗੜ੍ਹ (ਸੁਸ਼ੀਲ) : ਦੋ ਕਰੋੜ ਦੀ ਰੰਗਦਾਰੀ ਨਾ ਦੇਣ ’ਤੇ ਵਿਦੇਸ਼ ਬੈਠੇ ਗੈਗਸਟਰ ਗੋਲਡੀ ਬਰਾੜ ਨੇ ਬਿਜ਼ਨੈੱਸਮੈਨ ਕੁਲਦੀਪ ਦੀ ਸੈਕਟਰ-5 ਸਥਿਤ ਕੋਠੀ ’ਤੇ ਫਾਈਰਿੰਗ ਕਰਵਾਈ ਸੀ। ਚੰਡੀਗੜ੍ਹ ਪੁਲਸ ਨੇ ਗੋਰਖਪੁਰ ਤੋਂ ਫੜੇ ਗਏ ਗੁਰਗੇ ਬਨੂੜ ਕਾਲੋਨੀ ਨਿਵਾਸੀ ਅੰਮ੍ਰਿਤਪਾਲ ਸਿੰਘ ਉਰਫ ਗੁੱਜਰ, ਬਨੂੜ ਅਬਰਾਵਾਂ ’ਚ ਦੇਵੀਨਗਰ ਨਿਵਾਸੀ ਕਮਲਪ੍ਰੀਤ ਸਿੰਘ ਅਤੇ ਡੇਰਾਬਸੀ ਨਿਵਾਸੀ ਪ੍ਰੇਮ ਸਿੰਘ ਨੂੰ ਚੰਡੀਗੜ੍ਹ ਲਿਆ ਕੇ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਉਥੇ ਹੀ ਪੁਲਸ ਮਾਮਲੇ ’ਚ ਹਥਿਆਰ ਅਤੇ ਲੁਕਣ ਦੀ ਜਗ੍ਹਾ ਮੁਹੱਈਆ ਕਰਵਾਉਣ ਵਾਲੇ ਕਾਸ਼ੀ ਉਰਫ ਸ਼ੁਭਮ ਗਿੱਲ ਤੋਂ ਸਾਮਾਨ ਰਿਕਵਰ ਕਰਨ ’ਚ ਲੱਗੀ ਹੋਈ ਹੈ। ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਦੱਸਿਆ ਕਿ ਸੈਕਟਰ-5 ਨਿਵਾਸੀ ਬਿਜ਼ਨੈੱਸਮੈਨ ਦੀ ਕੋਠੀ ’ਤੇ ਫਾਈਰਿੰਗ ਮਾਮਲੇ ’ਚ ਗੈਂਗਸਟਰ ਗੋਲਡੀ ਬਰਾੜ ਦੇ ਗੁਰਗੇ ਨੂੰ ਫੜ੍ਹਨ ਲਈ ਸੈਕਟਰ-3 ਥਾਣਾ ਪੁਲਸ, ਆਪ੍ਰੇਸ਼ਨ ਸੈੱਲ ਇੰਚਾਰਜ ਸ਼ੇਰ ਸਿੰਘ ਅਤੇ ਡ੍ਰਿਸਟ੍ਰਿਕ ਕ੍ਰਾਈਮ ਸੈੱਲ ਦੀ ਟੀਮ ਬਣਾਈ ਸੀ। ਪੁਲਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਕਾਸ਼ੀ ਸਿੰਘ ਉਰਫ ਹੈਰੀ ਅਤੇ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਗੁਰਵਿੰਦਰ ਸਿੰਘ ਦੀ ਨਿਸ਼ਾਨਦੇਹੀ ’ਤੇ 28 ਜਨਵਰੀ ਨੂੰ ਰਾਜਪੁਰਾ ਨਿਵਾਸੀ ਕਾਸ਼ੀ ਸਿੰਘ ਉਰਫ ਹੈਰੀ ਨੂੰ ਫੜ੍ਹਿਆ ਸੀ। ਮੁਲਜ਼ਮਾਂ ਨੇ ਗੋਲੀ ਚਲਾਉਣ ਵਾਲੇ ਅੰਮ੍ਰਿਤਪਾਲ ਸਿੰਘ ਅਤੇ ਕਮਲਪ੍ਰੀਤ ਸਿੰਘ ਨੂੰ ਬਨੂੜ ’ਚ ਰਹਿਣ ਲਈ ਜਗ੍ਹਾ ਦਿੱਤੀ ਸੀ। ਇਸ ਤੋਂ ਬਾਅਦ ਪੁਲਸ ਨੇ ਬਨੂੜ ਨਿਵਾਸੀ ਸ਼ੁਭਮ ਕੁਮਾਰ ਉਰਫ਼ ਗਿਰੀ ਨੂੰ ਫੜਿਆ ਸੀ। ਉਸਨੇ ਦੱਸਿਆ ਸੀ ਕਿ ਮੁਲਜ਼ਮ ਅੰਮ੍ਰਿਤਪਾਲ ਅਤੇ ਕਮਲਪ੍ਰੀਤ ਸਿੰਘ ਵਲੋਂ ਫਾਈਰਿੰਗ ਤੋਂ ਬਾਅਦ ਉਸਨੇ ਪਿਸਤੌਲ ਆਪਣੇ ਕੋਲ ਰੱਖਿਆ ਸੀ।
ਇਹ ਵੀ ਪੜ੍ਹੋ : ਕਿਸਾਨ ਦਾ ਇਕਲੌਤਾ ਪੁੱਤਰ ਚੜ੍ਹਿਆ ਨਸ਼ਿਆਂ ਦੀ ਭੇਟ, ਸਤਲੁਜ ਦਰਿਆ ਕਿਨਾਰਿਓਂ ਮਿਲੀ ਲਾਸ਼
4 ਫਰਵਰੀ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਪਾਲ ਸਿੰਘ ਅਤੇ ਕਮਲਪ੍ਰੀਤ ਸਿੰਘ ਆਪਣੇ ਤੀਸਰੇ ਸਾਥੀ ਨਾਲ ਬਿਹਾਰ ’ਚ ਲੁਕੇ ਹੋਏ ਹਨ। ਚੰਡੀਗੜ੍ਹ ਪੁਲਸ ਦੇ ਆਪ੍ਰੇਸ਼ਨ ਸੈੱਲ, ਜ਼ਿਲ੍ਹਾ ਕ੍ਰਾਈਮ ਸੈੱਲ ਅਤੇ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫਾਰਸ ਨੇ ਜੁਆਇੰਟ ਆਪ੍ਰੇਸ਼ਨ ਕਰ ਕੇ ਬਨੂੜ ਕਾਲੋਨੀ ਨਿਵਾਸੀ ਅੰਮ੍ਰਿਤਪਾਲ ਸਿੰਘ ਉਰਫ਼ ਗੁੱਜਰ, ਬਨੂੜ ਦੇ ਅਬਰਾਵਾਂ ਵਿਚ ਦੇਵੀਨਗਰ ਨਿਵਾਸੀ ਕਮਲਪ੍ਰੀਤ ਸਿੰਘ ਅਤੇ ਡੇਰਾਬਸੀ ਨਿਵਾਸੀ ਪ੍ਰੇਮ ਸਿੰਘ ਨੂੰ ਗੋਰਖਪੁਰ ਦੇ ਰੇਲਵੇ ਸਟੇਸ਼ਨ ਕੋਲੋਂ ਗ੍ਰਿਫ਼ਤਾਰ ਕੀਤਾ ਸੀ।
ਨੇਪਾਲ ਭੱਜਣ ਦੀ ਫਿਰਾਕ ’ਚ ਸਨ ਗੁਰਗੇ
ਪੁੱਛਗਿੱਛ ਤੋਂ ਸਾਹਮਣੇ ਆਇਆ ਕਿ ਕੋਠੀ ’ਚ ਫਾਈਰਿੰਗ ਕਰਨ ਵਾਲੇ ਗੁਰਗੇ ਪੁਲਸ ਤੋਂ ਬਚਣ ਲਈ ਨੇਪਾਲ ਭੱਜਣ ਦੀ ਫਿਰਾਕ ’ਚ ਸਨ। ਨੇਪਾਲ ਤਕ ਪਹੁੰਚਣ ਦਾ ਸਾਰਾ ਇੰਤਜ਼ਾਮ ਗੋਲਡੀ ਬਰਾੜ ਕਰ ਰਿਹਾ ਸੀ। ਜਾਂਚ ’ਚ ਸਾਹਮਣੇ ਆਇਆ ਕਿ ਪ੍ਰੇਮਪਾਲ ਹੀ ਅੰਮ੍ਰਿਤਪਾਲ ਸਿੰਘ ਅਤੇ ਕਮਲਪ੍ਰੀਤ ਸਿੰਘ ਨੂੰ ਚੰਡੀਗੜ੍ਹ ਤੋਂ ਬਿਹਾਰ ਤਕ ਲੈ ਕੇ ਗਿਆ ਸੀ। ਮੁਲਜ਼ਮ ਬਿਹਾਰ ਤੋਂ ਸਿੱਧਾ ਨੇਪਾਲ ਜਾਣ ਦੀ ਫਿਰਾਕ ’ਚ ਸਨ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਕਿਸਾਨ ਦਾ ਇਕਲੌਤਾ ਪੁੱਤਰ ਚੜ੍ਹਿਆ ਨਸ਼ਿਆਂ ਦੀ ਭੇਟ, ਸਤਲੁਜ ਦਰਿਆ ਕਿਨਾਰਿਓਂ ਮਿਲੀ ਲਾਸ਼
NEXT STORY