ਜਲੰਧਰ (ਪੁਨੀਤ)-ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਬਿਜਲੀ ਨਾਲ ਸਬੰਧਤ 2 ਵਾਅਦੇ ਕੀਤੇ ਸਨ, ਜਿਸ ’ਚ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਨਾਲ-ਨਾਲ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਦਾਅਵਾ ਕੀਤਾ ਗਿਆ ਸੀ ਪਰ ਇਨ੍ਹਾਂ ਦਾਅਵਿਆਂ ਦੇ ਉਲਟ ਪੇਂਡੂ ਇਲਾਕਿਆਂ ’ਚ 3 ਤੋਂ 5 ਘੰਟੇ ਦਾ ਪਾਵਰ ਕੱਟ ਲਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸ਼ਹਿਰੀ ਖਪਤਕਾਰਾਂ ’ਤੇ ਵੀ ਬਿਜਲੀ ਕੱਟਾਂ ਦੀ ਤਲਵਾਰ ਲਟਕ ਚੁੱਕੀ ਹੈ। ਇਸ ਸਮੇਂ ਜੋ ਹਾਲਾਤ ਹਨ, ਵਿਚ ਜੇਕਰ ਜਲਦ ਤੋਂ ਜਲਦ ਸੁਧਾਰ ਨਾ ਹੋਇਆ ਤਾਂ ਡਿਮਾਂਡ ਸਿਖਰ ’ਤੇ ਪਹੁੰਚਣ ਦੀ ਸੂਰਤ ਵਿਚ ਪਾਵਰ ਕੱਟ ਲੱਗਣੇ ਸ਼ੁਰੂ ਹੋ ਜਾਣਗੇ। ਕੱਟ ਲੱਗਣ ਦੇ 2 ਮੁੱਖ ਕਾਰਨ ਹਨ। ਸਭ ਤੋਂ ਵੱਡਾ ਕਾਰਨ ਕੋਲੇ ਦੇ ਸੰਕਟ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਉਥੇ ਹੀ ਦੂਜੀ ਦਿੱਕਤ ਇਹ ਹੈ ਕਿ ਕੇਂਦਰੀ ਪੂਲ ਤੋਂ ਬਿਜਲੀ ਲੈਣ ਲਈ ਲਾਈਨਾਂ ਦੀ ਸਮਰੱਥਾ ਅਜੇ ਵਧ ਨਹੀਂ ਸਕੀ ਹੈ ਅਤੇ ਉਸ ’ਤੇ ਕੰਮ ਚੱਲ ਰਿਹਾ ਹੈ, ਜੋ ਨਿਰਧਾਰਿਤ ਸਮੇਂ ਤੋਂ ਪਿੱਛੇ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਵਿਰੋਧੀ ਧਿਰ ਦੇ ਨੇਤਾ ਦੀ ਚੋਣ ’ਤੇ ਸੁਖਪਾਲ ਖਹਿਰਾ ਦਾ ਵੱਡਾ ਬਿਆਨ
ਥਰਮਲ ਪਲਾਂਟਾਂ ਦੀ ਗੱਲ ਕਰੀੲੇ ਤਾਂ 2 ਪ੍ਰਾੲੀਵੇਟ ਥਰਮਲ ਪਲਾਂਟਾਂ ਕੋਲ ਸਿਰਫ 1 ਦਿਨ ਦਾ ਕੋਲਾ ਬਾਕੀ ਬਚਿਆ ਹੈ ਅਤੇ ਟਰੇਨਾਂ ਜ਼ਰੀਏ ਆਉਣ ਵਾਲੀ ਸਪਲਾਈ ਵਿਚ ਰੁਕਾਵਟ ਪੈਣ ’ਤੇ ਵੀ ਉਕਤ ਥਰਮਲ ਪਲਾਂਟ ਬੰਦ ਹੋ ਜਾਣਗੇ ਅਤੇ ਇਸ ਦੀ ਮਾਰ ਘਰੇਲੂ ਖਪਤਕਾਰਾਂ ਦੇ ਨਾਲ-ਨਾਲ ਇੰਡਸਟਰੀ ਨੂੰ ਵੀ ਪਵੇਗੀ। ਆਲਮ ਇਹ ਹੈ ਕਿ ਪ੍ਰਾਈਵੇਟ ਥਰਮਲ ਪਲਾਂਟ ਨਿਯਮਾਂ ਮੁਤਾਬਕ ਕੋਲੇ ਦਾ ਸਟਾਕ ਨਹੀਂ ਕਰ ਰਹੇ, ਸਗੋਂ ਸੈਂਟਰਲ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਵੀ ਥਰਮਲ ਪਲਾਂਟ ਕੋਲੇ ਦੀਆਂ ਖਾਨਾਂ ਤੋਂ 1000 ਕਿਲੋਮੀਟਰ ਤੋਂ ਜ਼ਿਆਦਾ ਦੂਰੀ ’ਤੇ ਸਥਿਤ ਹਨ, ੳੁਸ ਲਈ ਘੱਟ ਤੋਂ ਘੱਟ 30 ਦਿਨ ਦਾ ਸਟਾਕ ਰੱਖਣਾ ਜ਼ਰੂਰੀ ਹੈ। ਪੰਜਾਬ ਵਿਚ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਥਰਮਲ ਪਲਾਂਟ ਤਲਵੰਡੀ ਸਾਬੋ ਵਿਚ ਹੈ, ਜਿਸ ਦੀ ਜਨਰੇਸ਼ਨ ਪਾਵਰ 1980 ਮੈਗਾਵਾਟ ਹੈ।
ਇਹ ਵੀ ਪੜ੍ਹੋ : ਅਮਿਤ ਸ਼ਾਹ ਦੇ ਬਿਆਨ ਨੇ ਪੰਜਾਬ ’ਚ ਭਖ਼ਾਈ ਸਿਆਸਤ, ਚੰਡੀਗੜ੍ਹ ਮੁੱਦੇ ’ਤੇ ਰਾਸ਼ਟਰਪਤੀ ਨੂੰ ਮਿਲੇਗਾ ਅਕਾਲੀ ਦਲ
ਅੰਤਿਮ ਬਣੀ ਰਿਪੋਰਟ ਮੁਤਾਬਕ ਇਸ ਪਲਾਂਟ ਕੋਲ 1 ਦਿਨ ਤੋਂ ਘੱਟ ਦਾ ਕੋਲਾ ਬਚਿਆ ਹੈ। ਬੀਤੇ ਦਿਨੀਂ ਇਸ ਪਲਾਂਟ ਨੇ 19816 ਮੀਟ੍ਰਿਕ ਟਨ ਕੋਲਾ ਰਿਸੀਵ ਕੀਤਾ, ਜਦਕਿ ਇਸ ਦੀ ਖਪਤ 20,731 ਮੀਟ੍ਰਿਕ ਟਨ ਹੈ। ਐਤਵਾਰ ਨੂੰ 13000 ਮੀਟ੍ਰਿਕ ਟਨ ਕੋਲਾ ਬਾਕੀ ਰਹਿ ਗਿਆ ਸੀ। ਇਸੇ ਤਰ੍ਹਾਂ ਪ੍ਰਾਈਵੇਟ ਕੰਪਨੀ ਵੱਲੋਂ ਚਲਾਏ ਜਾ ਰਹੇ 540 ਮੈਗਾਵਾਟ ਕਪੈਸਿਟੀ ਵਾਲੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਕੋਲ ਵੀ ਸਿਰਫ 1 ਦਿਨ ਦਾ ਕੋਲਾ ਬਾਕੀ ਹੈ। ਇਸ ਦਾ ਸਿਰਫ 1 ਯੂਨਿਟ ਚੱਲ ਰਿਹਾ ਹੈ, ਜਿਸ ਨੂੰ ਅੱਧੀ ਕਪੈਸਟੀ ’ਤੇ ਚਲਾਇਆ ਜਾ ਰਿਹਾ ਹੈ। ਉਥੇ ਹੀ 1400 ਮੈਗਾਵਾਟ ਦੇ ਪ੍ਰਾਈਵੇਟ ਐੱਨ. ਪੀ. ਐੱਲ. ਰਾਜਪੁਰਾ (ਨਾਭਾ ਪਾਵਰ) ’ਚ 8 ਦਿਨ ਦਾ ਕੋਲਾ ਰਹਿ ਗਿਆ ਹੈ।
ਸੂਤਰ ਦੱਸਦੇ ਹਨ ਕਿ ਪ੍ਰਾਈਵੇਟ ਕੰਪਨੀਆਂ ਵੱਲੋਂ ਪੰਜਾਬ ’ਚ ਚਲਾਏ ਜਾ ਰਹੇ ਤਿੰਨੋਂ ਥਰਮਲ ਪਲਾਂਟ ਹਦਾਇਤਾਂ ਮੁਤਾਬਕ ਕੋਲਾ ਨਹੀਂ ਰੱਖ ਰਹੇ। ਪੰਜਾਬ ’ਚ ਟਰੇਨਾਂ ਬੰਦ ਹੋਣਾ ਕੋਈ ਵੱਡੀ ਗੱਲ ਨਹੀਂ। ਬੀਤੇ ਿਦਨੀਂ ਕਿਸਾਨਾਂ ਨੇ ਰੇਲਵੇ ਟਰੈਕ ਰੋਕ ਦਿੱਤਾ ਸੀ, ਜਿਸ ਨਾਲ ਅੰਮ੍ਰਿਤਸਰ ਰੂਟ ਪ੍ਰਭਾਵਿਤ ਹੋਇਆ ਸੀ। ਇਸੇ ਤਰ੍ਹਾਂ ਜੇਕਰ ਰੇਲਵੇ ਦੇ ਰਸਤੇ ’ਚ ਕੋਈ ਰੁਕਾਵਟ ਆਉਂਦੀ ਹੈ ਤਾਂ ਹਾਲਾਤ ਖ਼ਰਾਬ ਹੋ ਜਾਣਗੇ ਅਤੇ ਕੋਲਾ ਨਾ ਪਹੁੰਚਣ ਨਾਲ ਥਰਮਲ ਪਲਾਂਟ ਬੰਦ ਹੋਣ ਨਾਲ ਹਾਹਾਕਾਰ ਮਚ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਵਾਲੇ ਸਮੇਂ ’ਚ ਕੀ ਰੋਡਮੈਪ ਤਿਆਰ ਕਰਦੀ ਹੈ ਤਾਂ ਜੋ ਖਪਤਕਾਰਾਂ ਨੂੰ ਿਨਰਵਿਘਨ ਸਪਲਾਈ ਮਿਲ ਸਕੇ ਅਤੇ ਜਨਤਾ ਨਾਲ ਕੀਤਾ ਵਾਅਦਾ ਪਾਰਟੀ ਪੂਰਾ ਕਰ ਸਕੇ।
ਇਹ ਵੀ ਪੜ੍ਹੋ : ਅਮਿਤ ਸ਼ਾਹ ਦਾ ਵੱਡਾ ਐਲਾਨ, ਚੰਡੀਗੜ੍ਹ ’ਚ ਹੁਣ ਕੇਂਦਰੀ ਸਰਵਿਸ ਨਿਯਮ ਹੋਣਗੇ ਲਾਗੂ (ਵੀਡੀਓ)
ਸਰਕਾਰੀ ਪਲਾਂਟਾਂ ਕੋਲ 15-16 ਦਿਨਾਂ ਦਾ ਕੋਲਾ
ਉਥੇ ਹੀ ਸਰਕਾਰ ਵੱਲੋਂ ਚਲਾਏ ਜਾ ਰਹੇ 500 ਮੈਗਾਵਾਟ ਦੇ ਲਹਿਰਾ ਥਰਮਲ ਦੇ ਚਾਰੋਂ ਯੂਨਿਟ ਚੱਲ ਰਹੇ ਹਨ। ਇਸ ਕੋਲ 16 ਦਿਨਾਂ ਤੋਂ ਜ਼ਿਆਦਾ ਦਾ ਕੋਲਾ ਸਟਾਕ ਦੇ ਰੂਪ ’ਚ ਹੈ। ਸਰਕਾਰੀ ਪਲਾਂਟ 840 ਮੈਗਾਵਾਟ ਰੋਪੜ ਦੇ ਚਾਰ ਯੂਨਿਟਾਂ ’ਚੋਂ 3 ਚੱਲ ਰਹੇ ਹਨ ਅਤੇ ਇਸ ਕੋਲ 15 ਦਿਨਾਂ ਦਾ ਕੋਲੇ ਦਾ ਸਟਾਕ ਹੈ। ਹੁਣ ਸੋਚਣ ਵਾਲੀ ਗੱਲ ਹੈ ਕਿ ਸਰਕਾਰੀ ਥਰਮਲ ਪਲਾਂਟ ਜੇਕਰ 15-16 ਦਿਨਾਂ ਦਾ ਕੋਲਾ ਸਟਾਕ ਕਰ ਸਕਦੇ ਹਨ ਤਾਂ ਪ੍ਰਾੲੀਵੇਟ ਅਜਿਹਾ ਕਿਉਂ ਨਹੀਂ ਕਰ ਰਹੇ। ਸਰਕਾਰ ਨੇ ਪੰਜਾਬ ਵਿਚ ਨਿਰਵਿਘਨ ਬਿਜਲੀ ਸਪਲਾਈ ਦਾ ਵਾਅਦਾ ਨਿਭਾਉਣਾ ਹੈ ਤਾਂ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਦਿਸ਼ਾ-ਨਿਰਦੇਸ਼ ਦੇਣੇ ਹੋਣਗੇ।
1980 ਮੈਗਾਵਾਟ ਦੇ ਤਿੰਨੋਂ ਯੂਨਿਟ ਬੰਦ ਹੋਣ ਨਾਲ ਲੱਗੇ ਸਨ ਲੰਮੇ ਕੱਟ
1980 ਮੈਗਾਵਾਟ ਦਾ ਤਲਵੰਡੀ ਸਾਬੋ ਥਰਮਲ ਪਲਾਂਟ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਪਲਾਂਟ ਹੈ। ਿਪਛਲੀ ਵਾਰ ਇਸ ਦੇ ਯੂਨਿਟਾਂ ’ਚ ਦਿੱਕਤ ਆਉਣ ’ਤੇ ਤਿੰਨੋਂ ਯੂਨਿਟ ਬੰਦ ਹੋ ਗਏ ਸਨ, ਜਿਸ ਤੋਂ ਬਾਅਦ ਪੰਜਾਬ ’ਚ ਵੱਡੇ ਪੱਧਰ ’ਤੇ ਪਾਵਰ ਕੱਟ ਲੱਗੇ ਸਨ। ਸਾਲ 2017 ਵਿਚ ਤਲਵੰਡੀ ਸਾਬੋ ਥਰਮਲ ਦੀਆਂ ਸੇਵਾਵਾਂ ਵਿਚ ਕੋਤਾਹੀ ਕਾਰਨ ਰੈਗੂਲੇਟਰੀ ਕਮਿਸ਼ਨ ਨੇ ਜੁਰਮਾਨਾ ਵੀ ਕੀਤਾ ਸੀ ਪਰ ਇਸ ਦੇ ਬਾਵਜੂਦ ਇਸ ਪਲਾਂਟ ਨੇ ਕੋਲੇ ਦਾ ਸਟਾਕ ਨਹੀਂ ਕੀਤਾ। ਪੰਜਾਬ ਇਸ ਸਮੇਂ 1980 ਮੈਗਾਵਾਟ ਵਾਲੇ ਪਲਾਂਟ ’ਤੇ ਜ਼ਿਆਦਾ ਨਿਰਭਰ ਕਰਦਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਕੇਂਦਰੀ ਸਰਵਿਸਿਜ਼ ਨਿਯਮ ਲਾਗੂ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਖਪਾਲ ਖਹਿਰਾ ਨੇ ਪ੍ਰਗਟਾਇਆ ਵਿਰੋਧ
ਮੋਗਾ-ਅੰਮ੍ਰਿਤਸਰ ਰੋਡ 'ਤੇ ਅੱਜ ਵੀ 'ਸਾਡਾ ਚੰਨੀ, ਸਾਡਾ CM' ਦਾ ਲੱਗਾ ਬੋਰਡ
NEXT STORY