ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਅਸਮਾਜਿਕ ਤੱਤਾਂ 'ਤੇ ਨਕੇਲ ਕੱਸਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਐੱਸ. ਐੱਸ. ਪੀ. ਜੇ. ਇਲਨਚੇਲਿਅਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਥਾਣਾ ਮਾਡਲ ਟਾਊਨ ਪੁਲਸ ਨੇ ਐਤਵਾਰ ਦੇਰ ਰਾਤ ਰੋਸ਼ਨ ਗਰਾਊਂਡ ਨੇੜੇ ਇਕ ਕਾਰ ਸਵਾਰ ਦੇ ਕੋਲੋਂ ਵੱਡੀ ਮਾਤਰਾ 'ਚ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ (30800 ਗੋਲੀਆਂ) ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਦੀ ਪਛਾਣ ਅਮਨਦੀਪ ਸਿੰਘ ਉਰਫ ਅਮਨ ਰਣਜੀਤ ਸਿੰਘ ਗਲੀ ਨੰਬਰ. 11 ਮੁਹੱਲਾ ਕਮਾਲਪੁਰ ਦੇ ਤੌਰ 'ਤੇ ਹੋਈ ਹੈ। ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਗ੍ਰਿ੍ਰਫਤਾਰ ਕਰ ਲਿਆ।
ਗੁਪਤ ਸੂਚਨਾ 'ਤੇ ਪੁਲਸ ਨੇ ਕੀਤੀ ਕਾਰਵਾਈ
ਥਾਣਾ ਮਾਡਲ ਟਾਊਨ ਪੁਲਸ ਮੁਤਾਬਕ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਰੋਸ਼ਨ ਗਰਾਊਂਡ ਨੇੜੇ ਟੀ-ਪੁਆਇੰਟ 'ਤੇ ਏ. ਐੱਸ. ਆਈ. ਚੰਚਲ ਸਿੰਘ, ਏ. ਐੱਸ. ਆਈ. ਨਾਨਕ ਸਿੰਘ ਅਤੇ ਏ. ਐੱਸ. ਆਈ. ਗੁਲਸ਼ਨ ਕੁਮਾਰ, ਹੈੱਡ ਕਾਂਸਟੇਬਲ ਓਂਕਾਰ ਸਿੰਘ ਅਤੇ ਮੋਹਨ ਚੰਦ 'ਤੇ ਆਧਾਰਿਤ ਟੀਮ ਨੇ ਐਤਵਾਰ ਦੇਰ ਰਾਤ ਨਾਕਾਬੰਦੀ ਲਗਾ ਰੱਖੀ ਸੀ। ਇਸ ਦੌਰਾਨ ਇਕ ਜ਼ੋਨ ਕਾਰ ਨੂੰ ਆਉਂਦੇ ਦੇਖ ਪੁਲਸ ਨੇ ਕਾਰ ਸਵਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਤੇਜ਼ੀ ਨਾਲ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਾਰ ਚਾਲਕ ਨੂੰ ਕਾਬੂ ਕਰਕੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ 'ਚੋਂ 55 ਡੱਬਿਆਂ 'ਚੋਂ 30800 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ।
ਕੀ ਕਹਿੰਦੇ ਹਨ ਐੱਸ. ਐੱਚ. ਓ. ਇੰਸਪੈਕਟਰ ਨਰਿੰਦਰ ਕੁਮਾਰ
ਇਸ ਸਬੰਧੀ ਜਦੋਂ ਮਾਡਲ ਟਾਊਨ ਦੇ ਐੱਸ. ਐੱਚ. ਓ. ਨਰਿੰਦਰ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਅਸਮਾਜਿਕ ਤੱਤਾਂ 'ਤੇ ਨਕੇਲ ਕੱਸਣ ਲਈ ਵਿੱਢੀ ਗਈ ਮੁਹਿੰਮ ਤਹਿਤ ਪੁਲਸ ਨੇ ਦੋਸ਼ੀ ਨੂੰ ਕਾਬੂ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਜਲਦੀ ਹੀ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰੇਗੀ। ਪੁਲਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਇਲਾਕੇ 'ਚ ਨਸ਼ੀਲੀਆਂ ਦਵਾਈਆਂ ਨੂੰ ਵੇਚਣ ਅਤੇ ਖਰੀਦਣ ਵਾਲੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇਗੀ।
ਕੇਂਦਰ ਸਰਕਾਰ ਸ੍ਰੀ ਰਾਮ ਮੰਦਰ ਦੀ ਉਸਾਰੀ ਜਲਦ ਕਰਵਾਏ : ਪਵਨ ਗੁਪਤਾ
NEXT STORY