ਨਵੀਂ ਦਿੱਲੀ- ਰਾਸ਼ਟਰ ਮੰਡਲ ਖੇਡਾਂ ਦੇ ਸਾਬਕਾ ਸੋਨ ਤਮਗਾ ਜੇਤੂ ਮੁੱਕੇਬਾਜ਼ ਅਤੇ ਝੱਜਰ ਪੁਲਸ ’ਚ ਸਹਾਇਕ ਕਮਿਸ਼ਨਰ ਅਖਿਲ ਕੁਮਾਰ ਨੇ ਝੱਜਰ ਦੇ ਜਵਾਹਰਲਾਲ ਬਾਗ ਸਟੇਡੀਅਮ ’ਚ ਗੱਲਬਾਤ ’ਚ ਉਭਰਦੇ ਹੋਏ ਖਿਡਾਰੀਆਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਨਸ਼ੀਲੀਆਂ ਦਵਾਈਆਂ ਦੇ ਖਤਰੇ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ। ਬੀਜਿੰਗ ਓਲੰਪਿਕ 2008 ਦੇ ਕੁਆਰਟਰ ਫਾਈਨਲ ’ਚ ਪਹੁੰਚਣ ਵਾਲੇ 43 ਸਾਲਾ ਅਖਿਲ ਨੇ 2006 ’ਚ ਰਾਸ਼ਟਰ ਮੰਡਲ ਖੇਡਾਂ ਦਾ ਸੋਨ ਤਮਗਾ ਜਿੱਤਿਆ ਸੀ। ਉਸ ਨੇ ਸ਼ੁੱਕਰਵਾਰ ਨੂੰ 100 ਤੋਂ ਜ਼ਿਆਦਾ ਖਿਡਾਰੀਆਂ ਨਾਲ ਗੱਲਬਾਤ ਕੀਤੀ, ਜਿਸ ’ਚ ਮੁੱਕੇਬਾਜ਼ ਵੀ ਸ਼ਾਮਿਲ ਸਨ। ਅਖਿਲ ਨੇ ਕਿਹਾ, ‘‘ਬਤੌਰ ਖਿਡਾਰੀ ਅਤੇ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਦੇ ਪੈਨਲ ਦੇ ਮੈਂਬਰ ਹੋਣ ਦੇ ਨਾਤੇ ਮੈਂ ਇਸ ਦੇ ਖਤਰੇ ਨੂੰ ਸਮਝਦਾ ਹਾਂ। ਇਸ ਲਈ ਮੈਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਸ ਤੋਂ ਕਿਵੇਂ ਦੂਰ ਰਹੋ। ਮੈਂ ਉਨ੍ਹਾਂ ਨੂੰ ਕਿਹਾ ਕਿ ਨਿਯਮਿਤ ਰੂਪ ਨਾਲ ਹੋਣ ਵਾਲੇ ਮੈਡੀਕਲ ਚੈੱਕਅਪ ਦੌਰਾਨ ਵੀ ਉਨ੍ਹਾਂ ਨੂੰ ਡਾਕਟਰ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਐਥਲੀਟ ਹਨ ਤਾਂਕਿ ਉਹ ਉਨ੍ਹਾਂ ਨੂੰ ਪਾਬੰਦੀਸ਼ੁਦਾ ਦਵਾਈਆਂ ਨਾ ਲਿਖੇ। ‘‘ਉਸ ਨੇ ਕਿਹਾ, ‘ਪਾਬੰਦੀਸ਼ੁਦਾ ਪਦਾਰਥਾਂ ’ਚ ਫਸੇ ਨੌਜਵਾਨ ਸਿਰਫ ਆਪਣਾ ਕੈਰੀਅਰ ਹੀ ਬਰਬਾਦ ਨਹੀਂ ਕਰ ਰਹੇ, ਸਗੋਂ ਉਹ ਆਪਣੇ ਮਾਤਾ-ਪਿਤਾ ਦੀਆਂ ਉਮੀਦਾਂ ਨੂੰ ਵੀ ਖਤਮ ਕਰ ਰਹੇ ਹਨ। ਇਸ ਦੇ ਸੇਵਨ ਨਾਲ ਕਿਸੇ ਦਾ ਵੀ ਫਾਇਦਾ ਨਹੀਂ ਹੋਇਆ ਹੈ, ਇਸ ਨਾਲ ਸਿਰਫ ਪਤਨ ਹੀ ਹੁੰਦਾ ਹੈ।’’ ਅਖਿਲ ਨੇ ਕਿਹਾ, ‘‘ਨਸ਼ੀਲੇ ਪਦਾਰਥ ਦੇ ਸੇਵਨ ਦੀ ਲਤ ਨਾਲ ਨੌਜਵਾਨ ਖੁਦ ਨੂੰ ਨਹੀਂ ਸਗੋਂ ਆਪਣੇ ਪਰਿਵਾਰ ਨੂੰ ਵੀ ਬਰਬਾਦ ਕਰ ਰਹੇ ਹਨ।’’
ਪਿੱਠ ’ਚ ਥੋੜ੍ਹੀ ਜਕੜਨ ਕਾਰਨ ‘ਇੰਪੈਕਟ ਸਬ’ ਦੇ ਤੌਰ ’ਤੇ ਖੇਡੇ ਰੋਹਿਤ ਸ਼ਰਮਾ- ਚਾਵਲਾ
NEXT STORY