ਨਾਭਾ (ਜੈਨ) : ਇੱਥੇ ਇਕ ਵਿਅਕਤੀ ਨਾਲ ਆਨਲਾਈਨ ਇਕ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪਿੰਡ ਖੋਖ ਦੇ ਸੰਤੋਖ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਫੇਸਬੁੱਕ ’ਤੇ ਇਕ ਵਿਅਕਤੀ ਨੇ ਸੰਦੀਪ ਸਿੰਘ ਦੀ ਆਈ. ਡੀ. ’ਤੇ ਟਰੈਕਟਰ ਦਾ ਇਸ਼ਤਿਹਾਰ ਪਾਇਆ ਹੋਇਆ ਸੀ, ਜਿਸ ਦੀ ਖਰੀਦ ਲਈ ਉਸ ਨੇ ਫੋਨ ਕੀਤਾ ਅਤੇ ਟਰੈਕਟਰ ਦੀ ਕੀਮਤ 2 ਲੱਖ, 20 ਹਜ਼ਾਰ ਰੁਪਏ ਤੈਅ ਹੋ ਗਈ।
ਸ਼ਿਕਾਇਤਕਰਤਾ ਨੂੰ ਸੰਦੀਪ ਦੀ ਆਈ. ਡੀ. ਵਾਲੇ ਨੇ ਆਪਣਾ ਆਧਾਰ ਕਾਰਡ ਅਤੇ ਆਰ. ਸੀ. ਭੇਜ ਦਿੱਤੀ। ਟਰੈਕਟਰ ਦੇਣ ਦਾ ਝਾਂਸਾ ਦੇ ਕੇ ਉਕਤ ਵਿਅਕਤੀ ਨੇ ਇਕ ਲੱਖ, 5 ਹਜ਼ਾਰ 999 ਰੁਪਏ ਆਪਣੇ ਖਾਤਿਆਂ 'ਚ ਪੁਆ ਲਏ ਗਏ। ਇਸ ਤੋਂ ਬਾਅਦ ਸ਼ਿਕਾਇਤ ਕਰਤਾ ਨੂੰ ਨਾ ਹੀ ਟਰੈਕਟਰ ਦਿੱਤਾ ਗਿਆ ਤੇ ਨਾ ਹੀ ਪੈਸੇ ਵਾਪਸ ਦਿੱਤੇ, ਜਿਸ ਤੋਂ ਬਾਅਦ ਥਾਣਾ ਸਦਰ ਪੁਲਸ ਨੇ ਤਿੰਨ ਵਿਅਕਤੀਆਂ ਮਨਪਾਲ (ਅਲੀਗੜ੍ਹ), ਰਣਜੀਤ ਕੁਮਾਰ (ਮਥੁਰਾ) ਤੇ ਪਾਹੀ (ਬਿਹਾਰ) ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸੇਖਾ ਕਲਾਂ ਦੀ ਸਹਿਕਾਰੀ ਸਭਾ ਦੇ ਆਮ ਇਜਲਾਸ ਨੂੰ ਲੈ ਕੇ ਅਕਾਲੀ ਦਲ, 'ਆਪ' ਤੇ ਕਿਸਾਨਾਂ ਨੇ ਲਾਇਆ ਧਰਨਾ
NEXT STORY