ਜਲੰਧਰ— ਪੰਜਾਬ 'ਚ ਘੱਟ ਰਹੀ ਲੋਕਪ੍ਰਸਿੱਧੀ ਦੇ ਕਾਰਨ ਇਸ ਆਮ ਆਦਮੀ ਪਾਰਟੀ ਦੇ ਦੋਆਬਾ ਦੀਆਂ 69 ਸੀਟਾਂ ਚੋਂ ਸਿਰਫ 6 ਹੀ ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹਨ। ਇਸ 'ਚ ਹੁਸ਼ਿਆਰਪੁਰ ਦੇ 5 ਅਤੇ ਜਲੰਧਰ ਦਾ ਇਕ ਉਮੀਦਵਾਰ ਹੀ ਚੋਣ ਮੈਦਾਨ 'ਚ ਹੈ। ਉਥੇ ਹੀ 'ਆਪ' ਪਾਰਟੀ ਨੇ ਜ਼ਿਲਾ ਪ੍ਰੀਸ਼ਦ ਚੋਣਾਂ ਲਈ ਕਪੂਰਥਲਾ ਅਤੇ ਨਵਾਂਸ਼ਹਿਰ 'ਚ ਵੀ ਇਕ ਵੀ ਉਮੀਦਵਾਰ ਮੈਦਾਨ 'ਚ ਨਹੀਂ ਉਤਾਰ ਸਕੀ। ਹਾਲਾਂਕਿ ਦੋਆਬਾ 'ਚ ਬਲਾਕ ਸਮਿਤੀ ਚੋਣਾਂ ਲਈ ਪਾਰਟੀ ਨੇ 37 ਉਮੀਦਵਾਰ ਅਤੇ ਹੁਸ਼ਿਆਰਪੁਰ ਤੋਂ 27 ਉਤਾਰੇ ਗਏ ਹਨ। ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਪਹਿਲਾਂ ਹੀ ਆਪਣੇ ਸਮਰਥਕਾਂ ਨੂੰ ਐਲਾਨ ਕਰ ਚੁੱਕੇ ਹਨ ਕਿ ਉਹ ਕਿਸੇ ਵੀ ਉਮੀਦਵਾਰ ਨੂੰ ਮੈਦਾਨ 'ਚ ਨਹੀਂ ਉਤਾਰਣਗੇ। ਉਨ੍ਹਾਂ ਦੇ ਸਮਰਥਕ ਆਪਣੇ ਪਸੰਦ ਦੇ ਕਿਸੇ ਵੀ ਉਮੀਦਵਾਰ ਦਾ ਸਮਰਥਨ ਕਰ ਸਕਦੇ ਹਨ।
ਮਕਸੂਦਾਂ ਥਾਣੇ 'ਚ ਹੋਏ ਧਮਾਕਿਆਂ ਦੀ ਜਾਂਚ ਲਈ ਦਿੱਲੀ ਤੋਂ ਜਲੰਧਰ ਪਹੁੰਚੀ ਐੱਨ. ਐੱਸ. ਜੀ. ਦੀ ਟੀਮ (ਵੀਡੀਓ)
NEXT STORY