ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਮੁੱਚੇ ਜ਼ਿਲ੍ਹੇ ਅੰਦਰ ਦਿੱਤੇ ਗਏ ਬਲੈਕਆਊਟ ਦੇ ਆਦੇਸ਼ ਅਨੁਸਾਰ ਟਾਂਡਾ ਵਿੱਚ ਇੱਕ ਵਾਰ ਫਿਰ ਬਲੈਕਆਊਟ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਪਿੰਡਾਂ ਦੇ ਗੁਰੂ ਘਰਾਂ ਵਿੱਚੋਂ ਹੋਈ ਅਨਾਊਂਸਮੈਂਟ ਵਿੱਚ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਤ 9 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਘਰਾਂ ਦੀਆਂ ਇਨਵੈਟਰਾਂ ਦੀਆਂ ਸਟਰੀਟ ਲਾਈਟਾਂ, ਸੀ.ਸੀ ਟੀ.ਵੀ ਕੈਮਰੇ ਦੀਆਂ ਲਾਈਟਾਂ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ ਜੋ ਕਿ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਟੋਲ ਬੈਰੀਅਰ ਨੂੰ 5 ਦਿਨਾਂ ਵਿਚ ਹਟਾਉਣ ਦੇ ਹੁਕਮ
ਪ੍ਰਸ਼ਾਸਨ ਵੱਲੋਂ ਇਹ ਆਦੇਸ਼ ਇੰਡੀਅਨ ਏਅਰਫੋਰਸ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਿੱਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਵੀ ਕਲੀਅਰ ਕੀਤਾ ਹੈ ਕਿ ਘਬਰਾਉਣ ਜਾਂ ਡਰਨ ਦੀ ਲੋੜ ਨਹੀਂ ਹੈ ਸਿਰਫ ਜਾਗਰੂਕ ਰਹਿਣ ਦੀ ਲੋੜ ਹੈ। ਗੁਰੂ ਘਰਾਂ ਵਿੱਚੋਂ ਅਨਾਊਂਸਮੈਂਟ ਹੋਣ ਉਪਰੰਤ ਟਾਂਡੇ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਹੋ ਗਿਆ। ਪੀ.ਐੱਸ.ਪੀ.ਸੀ.ਐੱਲ ਵਿਭਾਗ ਵੱਲੋਂ ਤੁਰੰਤ ਹੀ ਲਾਈਟ ਬੰਦ ਕਰ ਦਿੱਤੀ ਗਈ ਅਤੇ ਸਾਰੇ ਪਾਸੇ ਹਨੇਰਾ ਛਾ ਗਿਆ। ਲੋਕਾਂ ਵੱਲੋਂ ਇਨਵੈਟਰ ਅਤੇ ਹੋਰ ਟੈਕਨਾਲੋਜੀ 'ਤੇ ਚੱਲਣ ਵਾਲੀਆਂ ਲਾਈਟਾਂ ਵੀ ਤੁਰੰਤ ਬੰਦ ਕਰ ਦਿੱਤੀਆਂ ਗਈਆਂ ਹਨ। ਜੇਕਰ ਗੱਲ ਕਰੀਏ ਤਾਂ ਲੋਕਾਂ ਵਿੱਚ ਜੰਗ ਦੇ ਮਾਹੌਲ ਨੂੰ ਲੈ ਕੇ ਦਹਿਸ਼ਤ ਤੇ ਡਰ ਵਾਲਾ ਮਾਹੌਲ ਵੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਪਾਕਿ ਹਮਲਾ: ਪੰਜਾਬ ਦੇ ਸਾਰੇ ਸਕੂਲ-ਕਾਲਜ 3 ਦਿਨਾਂ ਲਈ ਬੰਦ
NEXT STORY