ਬਠਿੰਡਾ (ਵਰਮਾ)- ਪੰਜਾਬ ਵਿਚ ਨਸ਼ੇ ਦਾ ਕਹਿਰ ਕਿਸ ਕਦਰ ਹਾਵੀ ਹੈ ਇਸ ਦਾ ਤਾਜ਼ਾ ਮਿਸਾਲ ਅੱਜ ਬਠਿੰਡਾ ਦੇ ਪ੍ਰਤਾਪ ਨਗਰ ਵਿਚ ਦੇਖਣ ਨੂੰ ਮਿਲੀ। ਜਿੱਥੇ ਨਸ਼ੇ ਦੀ ਓਵਰਡੋਜ਼ ਲੈਣ ਨਾਲ ਪਤੀ-ਪਤਨੀ ਦੋਵਾਂ ਦੀ ਹਾਲਤ ਗੰਭੀਰ ਹੋ ਗਈ ਜਿਨ੍ਹਾਂ ਨੂੰ ਸਰਕਾਰੀ ਹਪਸਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਪ੍ਰਧਾਨ ਦੇ ਪੁੱਤਰ ਦੀ ਕੈਲੀਫੋਰਨੀਆ ਵਿਚ ਮੌਤ
ਇਸ ਸੰਬਧੀ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਪ੍ਰਤਾਪ ਨਗਰ ਗਲੀ ਨੰਬਰ 30 ਵਿਚ ਨਸ਼ੇ ਦੀ ਓਵਰਡੋਜ਼ ਨਾਲ ਪਤੀ-ਪਤਨੀ ਦੀ ਹਾਲਤ ਵਿਗੜ ਗਈ। ਸੂਚਨਾ ਮਿਲਣ ’ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਮਨੀ ਸ਼ਰਮਾ ਮੌਕੇ ’ਤੇ ਪਹੁੰਚੇ ਤਾਂ ਦੋਵੇਂ ਪਤੀ-ਪਤਨੀ ਗੰਭੀਰ ਹਾਲਤ ਵਿਚ ਪਏ ਹੋਏ ਸਨ। ਜਿਨ੍ਹਾਂ ਨੂੰ ਸੰਸਥਾ ਵਲੋਂ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦਕਿ ਕੁੜੀ ਦੀ ਹਾਲਤ ਸਥਿਰ ਹੈ। ਉਕਤ ਪਤੀ-ਪਤਨੀ ਦੀ ਪਹਿਚਾਣ ਗੁਰੀ (32) ਅਤੇ ਅੰਜਲੀ ਵਜੋਂ ਹੋਈ। ਈ.ਐੱਮ.ਓ ਡਾ.ਖੁਸ਼ਦੀਪ ਸਿੰਘ ਨੇ ਦੱਸਿਆ ਕਿ ਉਕਤ ਦੋਵਾਂ ਵਲੋਂ ਨਸ਼ਾ ਕੀਤਾ ਹੋਇਆ, ਜਿਸ ਦੀ ਓਵਰਡੋਜ਼ ਕਾਰਣ ਦੋਵਾਂ ਦੀ ਹਾਲਤ ਵਿਗ਼ੜ ਗਈ ਹੈ।
ਇਹ ਵੀ ਪੜ੍ਹੋ : 100 ਸਾਲਾ ਸਾਲੇਹਾਰ ਨਾਲ ਛੇੜਛਾੜ ਦੇ ਦੋਸ਼ ’ਚ ਬਜ਼ੁਰਗ ਦਾ ਕੱਢਿਆ ਜਲੂਸ, ਹੈਰਾਨ ਕਰੇਗਾ ਲੁਧਿਆਣੇ ਦਾ ਇਹ ਮਾਮਲਾ
ਪੰਜਾਬ ਦੀਆਂ ਮੰਡੀਆਂ 'ਚ ਜ਼ੋਰ-ਸ਼ੋਰ ਨਾਲ ਸ਼ੁਰੂ ਹੋਈ ਕਣਕ ਦੀ ਸਰਕਾਰੀ ਖ਼ਰੀਦ
NEXT STORY