ਚੰਡੀਗੜ੍ਹ (ਲਲਨ)-ਆਈ. ਸੀ. ਸੀ. ਚੈਂਪੀਅਨ ਟ੍ਰਾਫੀ ਦੇ ਫਾਈਨਲ ਮੁਕਾਬਲੇ 'ਚ ਪਾਕਿਸਤਾਨ ਵਲੋਂ ਭਾਰਤ ਨੂੰ 180 ਦੌੜਾਂ ਨਾਲ ਹਰਾਉਣ ਕਾਰਨ ਜਿਥੇ ਲੰਡਨ 'ਚ ਭਾਰਤੀ ਕ੍ਰਿਕਟ ਪ੍ਰਸ਼ੰਸਕ ਉਦਾਸ ਹੋਏ, ਉਥੇ ਹੀ ਇਸ ਦੀ ਉਦਾਸੀ ਸ਼ਹਿਰ ਦੇ ਕ੍ਰਿਕਟ ਪ੍ਰੇਮੀਆਂ ਦੇ ਚਿਹਰਿਆਂ 'ਤੇ ਵੀ ਦੇਖੀ ਗਈ। ਹਾਲਾਂਕਿ ਮੈਚ ਦਾ ਆਨੰਦ ਮਾਣਨ ਲਈ ਸ਼ਹਿਰ ਦੇ ਕਈ ਹੋਟਲਾਂ 'ਚ ਤਿਆਰੀਆਂ ਕੀਤੀਆਂ ਗਈਆਂ।
ਮੈਚ ਸ਼ੁਰੂ ਹੋਣ ਦੌਰਾਨ ਹੋਟਲਾਂ ਤੇ ਪ੍ਰੈੱਸ ਕਲੱਬ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ ਇਕੱਠੀ ਹੋ ਗਈ ਪਰ ਜਦੋਂ ਪਾਕਿਸਤਾਨ ਵਲੋਂ ਭਾਰਤ ਅੱਗੇ 339 ਦੌੜਾਂ ਦਾ ਟੀਚਾ ਰੱਖਿਆ ਗਿਆ, ਤਾਂ ਵੀ ਸ਼ਹਿਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੇ ਚਿਹਰੇ ਖਿੜੇ ਹੋਏ ਸਨ। ਬੱਲੇਬਾਜ਼ੀ ਦੌਰਾਨ ਜਿਸ ਤਰ੍ਹਾਂ ਭਾਰਤੀ ਬੱਲੇਬਾਜ਼ ਇਕ-ਇਕ ਕਰਕੇ ਡਿਗਦੇ ਗਏ, ਸ਼ਹਿਰ ਦੇ ਹੋਟਲਾਂ 'ਚ ਲੱਗੀਆਂ ਵੱਡੀਆਂ ਸਕਰੀਨਾਂ ਸਾਹਮਣਿਓਂ ਦਰਸ਼ਕ ਵੀ ਗਾਇਬ ਹੁੰਦੇ ਗਏ।
ਇੰਟਰਨੈਸ਼ਨਲ ਯੋਗ ਦਿਵਸ ਰਿਹਰਸਲ 'ਚ ਪ੍ਰਸ਼ਾਸਨ ਦੇ ਪ੍ਰਬੰਧਾਂ ਤੋਂ ਨਾਖੁਸ਼ ਦਿਖੇ ਲੋਕ, ਸੁਵਿਧਾਵਾਂ ਤੋਂ ਵਾਂਝੇ ਇਵੈਂਟ
NEXT STORY