ਜਲੰਧਰ (ਬਿਊਰੋ)— ਜੀ.ਆਰ.ਪੀ. ਪੁਲਸ ਨੇ ਪਾਕਿਸਤਾਨ ਤੋਂ ਆਈ ਖਾਲੀ ਗੱਡੀ 'ਚੋਂ ਚੈਕਿੰਗ ਦੌਰਾਨ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਜੀ.ਆਰ.ਪੀ. ਥਾਣਾ ਦੇ ਇੰਚਾਰਜ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਬੀਤੀ ਦੇਰ ਰਾਤ ਰੇਲਵੇ ਯਾਰਡ ਲਾਈਨ ਨੌ ਨੰਬਰ ਰੇਲਵੇ ਸਟੇਸ਼ਨ ਜਲੰਧਰ 'ਚ ਜਿਵੇਂ ਹੀ ਪਾਕਿਸਤਾਨ ਤੋਂ ਖਾਲੀ ਮਾਲ ਗੱਡੀ ਪਹੁੰਚੀ ਤਾਂ ਕਰਮਚਾਰੀ ਉਸ ਦੇ ਡਿੱਬੇ ਅਤੇ ਬਰੇਕ ਨੂੰ ਚੈੱਕ ਕਰਨ ਲੱਗੇ। ਚੈਕਿੰਗ ਦੌਰਾਨ ਕਰਮਚਾਰੀਆਂ ਨੇ ਬਰੇਕ ਦੀ ਇਕ ਪਾਈਪ 'ਚ ਰਬੜ ਦੀ ਇਕ ਫਲੈਕਸੀਬਲ ਪਾਈਪ ਦੇਖੀ। ਸ਼ੱਕ ਹੋਣ 'ਤੇ ਕਰਮਚਾਰੀਆਂ ਨੇ ਖੇਤਰ ਆਫਿਸਰ ਸੁਰੇਂਦਰ ਕੁਮਾਰ ਡੀ.ਐੱਸ.ਪੀ. ਜੀ.ਆਰ.ਪੀ. ਜਲੰਧਰ ਨੂੰ ਸੂਚਿਤ ਕੀਤਾ। ਜਿਸ ਦੇ ਬਾਅਦ ਇੰਸਪੈਕਟਰ ਧਰਮਿੰਦਰ ਕਲਿਆਣ ਨੇ ਆਪਣੀ ਟੀਮ ਸਮੇਤ ਉਕਤ ਪਾਈਪ ਨੂੰ ਖੋਲ ਕੇ ਜਾਂਚ ਕੀਤੀ ਤਾਂ ਉਸ 'ਚੋਂ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹ ਟਰੇਨ ਸਿੱਧੀ ਪਾਕਿਸਤਾਨ ਤੋਂ ਆ ਰਹੀ ਸੀ। ਜੀ.ਆਰ.ਪੀ. ਨੇ ਅਣਜਾਣ ਦੋਸ਼ੀਆਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ 'ਭਾਜਪਾ' ਕਰ ਸਕਦੀ ਹੈ ਵੱਡਾ ਬਦਲਾਅ!
NEXT STORY