ਫਾਜ਼ਿਲਕਾ (ਲੀਲਾਧਰ) : ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਲ-ਨਾਲ ਜੈਪੁਰ ਦੇ ਸਾਂਸਦ ਰਾਮ ਚਰਨ ਬੋਹਰਾ ਅਤੇ ਵਿਪਰ ਫਾਊਂਡੇਸ਼ਨ ਪੰਜਾਬ ਦੀਆਂ ਕੋਸ਼ਿਸ਼ਾਂ ਨਾਲ ਜੈਪੁਰ ਵਾਸੀ 60 ਵਰ੍ਹਿਆਂ ਦੇ ਗਜਾਨੰਦ ਸ਼ਰਮਾ ਪਾਕਿਸਤਾਨੀ ਦੀ ਕੋਰਟ ਲਖਪਤ ਜੇਲ ਤੋਂ 36 ਵਰ੍ਹਿਆਂ ਦੀ ਸਖਤ ਸਜ਼ਾ ਭੁਗਤਣ ਤੋਂ ਬਾਅਦ ਭਾਰਤ ਦੇ ਆਜ਼ਾਦੀ ਦਿਵਸ ਤੋਂ ਪਹਿਲਾ ਰਿਹਾਅ ਹੋਏ। ਵਾਘਾ ਬਾਰਡਰ ਤੋਂ ਰਿਹਾਅ ਹੋਣ ਤੋਂ ਬਾਅਦ ਆਪਣੇ ਪਿੰਡ ਜਾਂਦੇ ਸਮੇਂ ਕੁਝ ਸਮਾਂ ਫਾਜ਼ਿਲਕਾ ਰੁਕੇ। ਵਿਪਰ ਫਾਊਂਡੇਸ਼ਨ ਵੱਲੋਂ ਭਗਵਾਨ ਪਰਸ਼ੂਰਾਮ ਮੰਦਰ ਵਿਚ ਮੱਥਾ ਟੇਕਣ ਤੋਂ ਬਾਅਦ ਗਜਾਨੰਦ ਨੂੰ ਸਨਮਾਨਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਜਾਨਦ ਨੇ ਦੱਸਿਆ ਕਿ ਉਹ ਲਗਭਗ 36 ਵਰ੍ਹੇ ਪਹਿਲਾਂ ਭਾਰਤ ਪਾਕਿਸਤਾਨ ਸਰਹੱਦ ਦੇ ਨੇੜਲੇ ਪਿੰਡ ਵਿਚ ਮੇਲਾ ਵੇਖਣ ਗਿਆ ਸੀ। ਉਸ ਸਮੇਂ ਸਰਹੱਦ ਤੇ ਕੰਡੇਦਾਰ ਤਾਰ ਨਾ ਲੱਗੀ ਹੋਣ ਕਾਰਨ ਉਸ ਨੂੰ ਪਤਾ ਨਹੀਂ ਲੱਗਿਆ ਅਤੇ ਉਹ ਪਾਕਿਸਤਾਨੀ ਸਰਹੱਦ ਵਿਚ ਚਲਾ ਗਿਆ। ਪਾਕਿਸਤਾਨੀ ਰੇਂਜਰਾਂ ਨੇ ਫੜਕੇ ਉਸ ਨੂੰ ਲਖਪਤ ਜੇਲ ਵਿਚ ਭੇਜ ਦਿੱਤਾ।
ਉਨ੍ਹਾਂ ਦੱਸਿਆ ਕਿ ਉਥੇ ਉਸ ਨੂੰ ਕਾਫ਼ੀ ਕਠੋਰ ਯਾਤਨਾਵਾਂ ਦਿੱਤੀਆਂ ਜਾਂਦੀਆਂ ਸਨ। ਬ੍ਰਾਹਮਣ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਉਸ ਨੂੰ ਪੂਜਾ ਪਾਠ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਸੀ। ਪਾਕਿਸਤਾਨੀ ਯਾਤਨਾਵਾਂ ਸਹਿਣ ਕਰਦੇ ਹੋਏ ਆਪਣੇ ਪਰਿਵਾਰ ਦੀ ਵਾਰ ਵਾਰ ਯਾਦ ਆਉਣ ਕਾਰਨ ਉਸ ਦਾ ਮਾਨਸਿਕ ਤਨਾਅ ਵਿਗੜ ਗਿਆ। ਵਰ੍ਹਿਆਂ ਬਾਅਦ ਗਜਾਨੰਦ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦਾ ਪਾਕਿਸਤਾਨੀ ਵਿਚ ਹੋਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਪਣੇ ਖੇਤਰ ਦੇ ਵਿਧਾਇਕ ਸੁਰਿੰਦਰ ਪਾਰਿਕ ਅਤੇ ਜੈਪੁਰ ਦੇ ਸਾਂਸਦ ਰਾਮ ਚਰਨ ਬੋਹਰਾ ਨੂੰ ਅਪੀਲ ਕੀਤੀ।
ਜਿਸ 'ਤੇ ਸਾਂਸਦ ਬੋਹਰਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀਆਂ ਕਈ ਕੋਸ਼ਿਸ਼ਾਂ ਨਾਲ ਪਾਕਿਸਤਾਨ ਦੀ ਜੇਲ ਤੋਂ ਉਸ ਨੂੰ ਰਿਹਾਅ ਕਰਵਾਇਆ। ਵਾਘਾ ਬਾਰਡਰ 'ਤੇ ਪਹੁੰਚਣ ਤੇ ਵਿਪਰ ਫਾਊਡੇਸ਼ਨ ਪੰਜਾਬ ਦੇ ਪ੍ਰਧਾਨ ਸਹਿਦੇਵ ਸ਼ਰਮਾ ਅਤੇ ਹੋਰ ਅਧਿਕਾਰੀ ਅਸ਼ੋਕ ਸ਼ਰਮਾ, ਲੀਲਾਧਰ ਸ਼ਰਮਾ, ਮਹਿੰਦਰ ਤ੍ਰਿਪਾਠੀ, ਮਨਮੋਹਨ ਕਾਲੀਆ, ਅਮ੍ਰਿਤ ਵਿਪੁਰ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ਰਮਾ, ਰਮੇਸ਼ ਸ਼ਰਮਾ, ਨੰਦ ਕੁਮਾਰ, ਸੁਭਮ ਸ਼ਰਮਾ ਅਤੇ ਵਿਨਾਇਕ ਸ਼ਰਮਾ ਨੇ ਪਾਕਿਸਤਾਨੀ ਸਰਹੱਦ ਤੋਂ ਭਾਰਤੀ ਸਰਹੱਦ ਤੇ ਆਉਣ ਤੇ ਗਜਾਨੰਦ ਅਤੇ ਉਸ ਦੇ ਨਾਲ ਆਏ ਹੋਰ 29 ਕੈਦੀਆਂ ਦੇ ਰਿਹਾ ਹੋਣ ਤੇ ਫੁੱਲ ਮਾਲਾਵਾਂ ਨਾਲ ਲੱਦ ਦਿੱਤਾ ਅਤੇ ਮਠਿਆਈ ਖੁਆਈ।
ਗੰਦਗੀ ਦੇ ਡੰਪ ਨੂੰ ਲੈ ਕੇ ਮੁਹੱਲਾ ਵਾਸੀਆਂ ਵਲੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
NEXT STORY