ਸੰਗਰੂਰ (ਸਿੰਧਵਾਨੀ, ਯਾਦਵਿੰਦਰ)—ਸ਼ਹਿਰ ਦੇ ਮੈਗਜ਼ੀਨ ਮੁਹੱਲਾ, ਸਬਜ਼ੀ ਮੰਡੀ ਤੇ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ ਬਣਾਏ ਗਏ ਗੰਦਗੀ ਦੇ ਡੰਪ ਨੂੰ ਲੈ ਕੇ ਮੁਹੱਲਾ ਵਾਸੀਆਂ ਨੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ।
ਮੁਹੱਲਾ ਦੇ ਸੀਨੀਅਰ ਆਗੂ ਬੀ. ਐੱਸ. ਮਿੱਤਲ ਤੇ ਸੰਤੋਸ਼ ਨੇ ਦੱਸਿਆ ਕਿ ਮੁਹੱਲਾ ਵਾਸੀ ਕਈ ਵਾਰ ਡੀ. ਸੀ. ਸੰਗਰੂਰ, ਏ. ਡੀ. ਸੀ. ਤੇ ਈ. ਓ. ਕਮੇਟੀ ਨੂੰ ਮਿਲ ਚੁੱਕੇ ਹਨ। ਡੰਪ 'ਚ ਜਾਨਵਰ ਵੀ ਮਰੇ ਹੋਏ ਹਨ ਤੇ ਬੀਮਾਰੀ ਫੈਲਣ ਦਾ ਖਤਰਾ ਹੈ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ 4 ਦਿਨਾਂ 'ਚ ਡੰਪ ਹਟਾਉਣ ਦਾ ਵਾਅਦਾ ਕੀਤਾ ਸੀ ਪਰ 15 ਦਿਨ ਬੀਤ ਜਾਣ ਦੇ ਬਾਅਦ ਵੀ ਕੋਈ ਹਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੁਣਵਾਈ ਨਾ ਹੋਈ ਤਾਂ 15 ਅਗਸਤ ਵਾਲੇ ਦਿਨ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਮੋਤੀ ਕਪੂਰ, ਬਲਵਿੰਦਰ ਕੁਮਾਰ, ਅਸ਼ਵਨੀ ਕੁਮਾਰ, ਅਤੁਲ ਜੈਨ, ਸਾਹਿਲ ਬਾਂਸਲ, ਸੁਸ਼ਮਾ, ਸੀਮਾ ਜੈਨ ਆਦਿ ਮੌਜੂਦ ਸਨ।
ਚੰਡੀਗੜ੍ਹ : ਮੌਸਮ ਵਿਭਾਗ ਵਲੋਂ ਲੋਕਾਂ ਨੂੰ ਚਿਤਾਵਨੀ
NEXT STORY