ਬਟਾਲਾ : ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਖਤ ਤੇਵਰ ਦਿਖਾਉਂਦੇ ਹੋਏ ਕਾਦੀਆਂ ਸਥਿਤ ਆਪਣੀ ਰਿਹਾਇਸ਼ ਅਤੇ ਚੰਡੀਗੜ੍ਹ ਸਤਿਥ ਦਫਤਰ 'ਚ ਸਪੈਸ਼ਲ ਨੋਟਿਸ ਲਾ ਰੱਖਿਆ ਹੈ। ਇਸ 'ਤੇ ਬਾਜਵਾ ਵਲੋਂ ਲਿਖਿਆ ਗਿਆ ਹੈ, ''ਮਿਲਣ ਵਾਲੇ ਸੱਜਣਾਂ ਨੂੰ ਬੇਨਤੀ ਹੈ ਕਿ ਉਹ ਮੇਰੇ ਪੈਰਾਂ ਨੂੰ ਹੱਥ ਲਾ ਕੇ ਸ਼ਰਮਿੰਦਾ ਨਾ ਕਰਨ।'' ਉਨ੍ਹਾਂ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੇ ਪੈਰਾਂ ਨੂੰ ਛੂੰਹਦਾ ਹੈ ਤਾਂ ਉਹ ਉਸ ਨਾਲ ਮੁਲਾਕਾਤ ਨਹੀਂ ਕਰਦ।
ਜ਼ਿਕਰਯੋਗ ਹੈ ਕਿ ਤ੍ਰਿਪਤ ਰਾਜਿੰਦਰ ਬਾਜਵਾ ਦੇ ਕਾਦੀਆਂ ਸਥਿਤ ਘਰ 'ਚ ਸੋਮਵਾਰ ਸਵੇਰ ਨੂੰ ਜਨਤਾ ਦਰਬਾਰ ਲਾਇਆ ਸੀ। ਇਸ ਦੌਰਾਨ ਉੱਥੇ ਪੁੱਜੇ ਫਤਿਹਗੜ੍ਹ ਚੂੜੀਆਂ 'ਚ ਤਾਇਨਾਤ ਥਾਣੇਦਾਰ ਪਲਵਿੰਦਰ ਸਿੰਘ ਨੇ ਉਨ੍ਹਾਂ ਦੇ ਪੈਰ ਛੂਹ ਲਏ। ਇਸ 'ਤੇ ਬਾਜਵਾ ਭੜਕ ਗਏ। ਮੰਤਰੀ ਨੇ ਪਹਿਲਾਂ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਫਿਰ ਆਈ. ਜੀ. ਨੂੰ ਫੋਨ ਕਰਕੇ ਉਸ 'ਤੇ ਕਾਰਵਾਈ ਕਰਨ ਲਈ ਕਿਹਾ। ਇਸ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਸੰਗਰੂਰ ਪੁਲਸ ਨੂੰ ਵੱਡੀ ਸਫਲਤਾ, ਹੈਰੋਇਨ ਸਮੇਤ 4 ਨਸ਼ਾ ਤਸਕਰ ਗ੍ਰਿਫਤਾਰ
NEXT STORY