ਲੁਧਿਆਣਾ : ਚੜ੍ਹਦੀ ਜਵਾਨੀ 'ਚ ਪੁੱਤ ਨੇ ਆਸ਼ਕੀ 'ਚ ਅਜਿਹਾ ਕਦਮ ਚੁੱਕਿਆ, ਜਿਸ ਦੀ ਕੀਮਤ ਅਨਭੋਲ ਮਾਪਿਆਂ ਨੂੰ ਜ਼ਲਾਲਤ ਭਰੀ ਜ਼ਿੰਦਗੀ ਜੀਅ ਕੇ ਚੁਕਾਉਣੀ ਪਈ। ਇਸੇ ਜ਼ਿੰਦਗੀ ਤੋਂ ਤੰਗ ਆ ਕੇ ਨੌਜਵਾਨ ਦੇ ਮਾਪਿਆਂ ਨੇ ਨਹਿਰ 'ਚ ਛਾਲ ਮਾਰ ਦਿੱਤੀ। ਫਿਲਹਾਲ ਦੋਹਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਮੁਤਾਬਕ ਅਮਰਜੀਤ ਸਿੰਘ (63) ਇਲਾਕੇ 'ਚ ਇਕ ਸਕੂਲ ਦਾ ਚਪੜਾਸੀ ਸੀ ਅਤੇ ਉਸ ਦੀ ਪਤਨੀ ਗੁਰਮੇਲ ਕੌਰ ਘਰ 'ਚ ਹੀ ਰਹਿੰਦੀ ਸੀ। ਉਨ੍ਹਾਂ ਦਾ ਇਕ ਬੇਟਾ ਅਮਰਦਾਸ (26) ਅਤੇ 2 ਬੇਟੀਆਂ ਹਨ, ਜੋ ਕਿ ਵਿਆਹੀਆਂ ਹੋਈਆਂ ਹਨ। ਡੇਹਲੋਂ ਦੇ ਪਿੰਡ ਖਟੜਾ ਚੌਹਾਰਮ 'ਚ ਕਰੀਬ 10 ਮਹੀਨੇ ਪਹਿਲਾਂ ਪਿੰਡ ਦੇ ਇਕ ਪਰਿਵਾਰ ਦੀ ਗੋਦ ਲਈ ਨਾਬਾਲਗ ਕੁੜੀ ਦੇ ਇਸ਼ਕ 'ਚ ਪੈ ਗਿਆ ਅਤੇ ਉਸ ਨੂੰ ਭਜਾ ਕੇ ਕੈ ਲਿਆ। ਥਾਣਾ ਡੇਹਲੋਂ ਪੁਲਸ ਦੋਹਾਂ ਦੀ ਤਲਾਸ਼ 'ਚ ਸੀ। ਮੁੰਡੇ ਦਾ ਕੋਈ ਪਤਾ ਨਾ ਲੱਗਣ ਕਾਰਨ ਪੁਲਸ ਉਸ ਦੇ ਮਾਤਾ-ਪਿਤਾ ਨੂੰ ਥਾਣੇ ਬੁਲਾ ਕੇ ਪੁੱਛ-ਗਿੱਛ ਕਰਨ ਲੱਗੀ।
ਪਿੰਡ ਦੇ ਸਾਬਕਾ ਪੰਚ ਸਿਕੰਦਰ ਸਿੰਘ ਨੇ ਦੋਸ਼ ਲਾਇਆ ਕਿ ਪੁਲਸ ਨੇ ਦੋਹਾਂ ਨਾਲ ਕੁੱਟਮਾਰ ਵੀ ਕੀਤੀ। ਸ਼ਨੀਵਾਰ ਰਾਤ ਉਨ੍ਹਾਂ ਨੂੰ ਅਗਲੇ ਦਿਨ ਥਾਣੇ ਆਉਣ ਲਈ ਕਿਹਾ ਗਿਆ। ਗੁਰਮੇਲ ਕੌਰ ਇਸ ਨੂੰ ਜ਼ਲਾਲਤ ਮਹਿਸੂਸ ਕਰਨ ਲੱਗੀ ਅਤੇ ਐਤਵਾਰ ਨੂੰ ਥਾਣੇ ਦੀ ਬਜਾਏ ਉਹ ਸਿੱਧਾ ਨਹਿਰ ਪੁਲਸ ਪੁੱਜ ਗਈ। ਉੱਥੇ ਉਸ ਨੇ ਨਹਿਰ 'ਚ ਛਾਲ ਮਾਰ ਦਿੱਤੀ। ਅਗਲੇ ਦਿਨ ਪਿੰਡ ਦੇ ਲੋਕ ਅਤੇ ਰਿਸ਼ਤੇਦਾਰ ਉਸ ਦੀ ਤਲਾਸ਼ 'ਚ ਨਹਿਰ ਪੁਲ 'ਤੇ ਬੈਠੇ ਸਨ ਕਿ ਇੰਨੇ 'ਚ ਉਸ ਦੇ ਪਤੀ ਅਮਰਜੀਤ ਸਿੰਘ ਨੇ ਵੀ ਨਹਿਰ 'ਚ ਛਾਲ ਮਾਰ ਦਿੱਤੀ। ਮੰਗਲਵਾਰ ਨੂੰ ਵੀ ਦੋਹਾਂ ਦਾ ਕੁਝ ਪਤਾ ਨਾ ਲੱਗ ਸਕਿਆ। ਇਸ ਬਾਰੇ ਜਦੋਂ ਪੁਲਸ ਨਾਲ ਗੱਲ ਕੀਤੀ ਗਈ ਤਾਂ ਥਾਣੇ ਦੇ ਐੱਸ. ਐੱਚ. ਓ. ਕੰਵਲਜੀਤ ਸਿੰਘ ਨੇ ਕਿਹਾ ਕਿ ਅਮਰਦਾਸ ਖਿਲਾਫ ਮਾਮਲਾ ਦਰਜ ਹੈ, ਇਸ ਲਈ ਥਾਣੇ ਬੁਲਾ ਕੇ ਉਸ ਦੇ ਮਾਤਾ-ਪਿਤਾ ਕੋਲੋਂ ਪੁੱਛਗਿੱਛ ਕੀਤੀ ਗਈ ਸੀ ਪਰ ਉਨ੍ਹਾ ਨਾਲ ਕਿਸੇ ਤਰ੍ਹਾਂ ਦੀ ਕੁੱਟਮਾਰ ਕਰਨ ਤੋਂ ਐੱਸ. ਐੱਚ. ਓ. ਨੇ ਇਨਕਾਰ ਕੀਤਾ ਹੈ।
ਐੱਸ. ਸੀ. ਵਿਦਿਆਰਥਣਾਂ ਤੋਂ ਫੀਸ ਵਸੂਲਣ ਦੇ ਵਿਰੋਧ 'ਚ ਨਾਅਰੇਬਾਜ਼ੀ
NEXT STORY