ਮਾਨਸਾ— ਆਪਣੇ ਕਾਲਜੇ ਦੇ ਟੁੱਕੜੇ ਨੂੰ ਅੱਖਾਂ ਸਾਹਮਣੇ ਮੌਤ ਦੇ ਮੂੰਹ ਵਿਚ ਜਾਂਦਿਆਂ ਦੇਖ ਕੇ ਸ਼ਾਇਦ ਕੋਈ ਵੀ ਮਾਤਾ-ਪਿਤਾ ਇਹੀ ਕਰਦਾ, ਜੋ ਇਸ ਇਸ ਮਾਤਾ-ਪਿਤਾ ਨੇ ਕੀਤਾ। ਘਟਨਾ ਮਾਨਸਾ ਦੀ ਹੈ, ਜਿੱਥੇ ਇਕ ਪਤੀ-ਪਤਨੀ ਨੇ ਕਰੰਟ ਦੀ ਲਪੇਟ ਵਿਚ ਆਏ ਆਪਣੇ 10 ਸਾਲਾ ਬੇਟੇ ਨੂੰ ਬਚਾਉਂਦੇ ਹੋਏ ਆਪਣੀ ਜਾਨ ਵਾਰ ਦਿੱਤੀ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਸਾਂਈ ਮੰਦਰ ਦੇ ਸਾਹਮਣੇ ਕਿਰਾਏ ਦੇ ਮਕਾਨ ਵਿਚ ਰਹਿਣ ਵਾਲੇ ਕੁਲਵਿੰਦਰ ਸਿੰਘ ਦਾ 10 ਸਾਲਾ ਬੇਟਾ ਖੇਡਦੇ-ਖੇਡਦੇ ਗੁਆਂਢੀਆਂ ਦੇ ਮਕਾਨ ਦੀ ਛੱਤ 'ਤੇ ਚਲਾ ਗਿਆ। ਅਚਾਨਕ ਉਹ 11000 ਵੋਲਟੇਜ ਦੀਆਂ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿਚ ਆ ਗਿਆ। ਜਦੋਂ ਉਸ ਨੂੰ ਬਚਾਉਣ ਲਈ ਉਸ ਦਾ ਮਾਂ ਜਸਪਾਲ ਕੌਰ ਅਤੇ ਪਿਤਾ ਕੁਲਵਿੰਦਰ ਸਿੰਘ ਛੱਤ 'ਤੇ ਗਏ ਤਾਂ ਬੱਚਾ ਇਕ ਝਟਕੇ ਨਾਲ ਪਰ੍ਹੇ ਜਾ ਡਿੱਗਾ ਪਰ ਦੋਵੇਂ ਪਤੀ-ਪਤਨੀ ਕਰੰਟ ਦੀ ਲਪੇਟ ਵਿਚ ਆ ਗਏ। ਹਾਦਸਾ ਇੰਨਾਂ ਖਤਰਨਾਕ ਸੀ ਕਿ ਦੋਵੇਂ ਉੱਥੇ ਹੀ ਲਾਸ਼ਾਂ ਬਣ ਕੇ ਉੱਥੇ ਹੀ ਜੰਮ ਗਏ। ਮੰਜ਼ਰ ਅਜਿਹਾ ਕਿ ਦੇਖਣ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਹਾਦਸੇ ਵਿਚ ਬੱਚੇ ਨੂੰ ਤਾਂ ਬਚਾਅ ਲਿਆ ਗਿਆ ਪਰ ਉਸ 'ਤੇ ਦੁੱਖਾਂ ਦਾ ਜੋ ਪਹਾੜ ਟੁੱਟਾ, ਉਹ ਮੌਤ ਤੋਂ ਵੀ ਕਿਤੇ ਜ਼ਿਆਦਾ ਦਰਦਨਾਕ ਹੈ।
ਇੱਥੇ ਦੱਸ ਦੇਈਏ ਕਿ ਇਹ ਪਰਿਵਾਰ ਛੇ ਮਹੀਨੇ ਪਹਿਲਾਂ ਹੀ ਬਰਨਾਲਾ ਤੋਂ ਆਇਆ ਸੀ ਅਤੇ ਸਾਈਂ ਮੰਦਰ ਨੇੜੇ ਕਿਰਾਏ 'ਤੇ ਰਹਿ ਰਿਹਾ ਸੀ। ਸਥਾਨਕ ਵਾਸੀਆਂ ਨੇ ਇਸ ਹਾਦਸਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਇਸ ਤੋਂ ਪਹਿਲਾਂ ਵੀ ਬੀਤੇ ਸਾਲ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਬੀਤੇ ਸਾਲ ਇਸੇ ਤਰ੍ਹਾਂ ਕਰੰਟ ਲੱਗਣ ਕਾਰਨ ਦੋ ਮੌਤਾਂ ਹੋਈਆਂ ਸਨ। ਇਲਾਕੇ ਦੇ ਲੋਕ ਇਸ ਮਾਮਲੇ ਵਿਚ ਬਿਜਲੀ ਵਿਭਾਗ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ।
ਭਿਆਨਕ ਹਾਦਸੇ 'ਚ ਗਈ ਦੋ ਨੌਜਵਾਨਾਂ ਦੀ ਜਾਨ, ਦਿਲ ਕੰਬਾਅ ਦੇਣ ਵਾਲਾ ਸੀ ਮੰਜ਼ਰ
NEXT STORY