ਜ਼ੀਰਾ (ਰਾਜੇਸ਼ ਢੰਡ, ਸਤੀਸ਼) : ਬੀਤੇ ਕੱਲ੍ਹ ਦੇਰ ਸ਼ਾਮ ਘਰੋਂ ਬਾਜ਼ਾਰ ਗਏ ਇਕ ਛੋਟੇ ਬੱਚੇ ਦੇ ਭੇਤਭਰੀ ਹਾਲਤ 'ਚ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ ਅਤੇ 24 ਘੰਟੇ ਬੀਤਣ ’ਤੇ ਵੀ ਬੱਚੇ ਬਾਰੇ ਕੁਝ ਵੀ ਥਹੁ-ਪਤਾ ਨਾ ਲੱਗਣ ’ਤੇ ਭੜਕੇ ਮਾਪਿਆਂ ਵੱਲੋਂ ਬੱਚੇ ਦੀ ਭਾਲ ਦੀ ਮੰਗ ਕਰਦਿਆਂ ਕੋਟ ਈਸੇ ਖਾਂ ਰੋਡ ਜ਼ੀਰਾ ਵਿਖੇ ਰੋਸ ਧਰਨਾ ਲਗਾ ਦਿੱਤਾ ਗਿਆ।
ਇਹ ਵੀ ਪੜ੍ਹੋ : ਸਰਹੱਦ ਪਾਰ : ਨਿਕਾਹ ਤੋਂ ਮਨ੍ਹਾ ਕਰਨ 'ਤੇ ਅਧਿਆਪਕਾ ਨੂੰ ਗੋਲ਼ੀ ਮਾਰ ਕੇ ਉਤਾਰਿਆ ਮੌਤ ਦੇ ਘਾਟ
ਜਾਣਕਾਰੀ ਅਨੁਸਾਰ ਬੱਚਾ ਜਸ਼ਨ (13) ਪੁੱਤਰ ਚੇਤਰ ਸਿੰਘ ਵਾਸੀ ਕੋਟ ਈਸੇ ਖਾਂ ਰੋਡ ਵਾਰਡ ਨੰਬਰ-9 ਜ਼ੀਰਾ ਬੀਤੇ ਕੱਲ੍ਹ ਦੇਰ ਸ਼ਾਮ ਘਰੋਂ ਬਾਜ਼ਾਰ ਵੱਲ ਨੂੰ ਗਿਆ ਪਰ ਵਾਪਸ ਨਹੀਂ ਪਰਤਿਆ। ਇਸ ਸਬੰਧੀ ਮਾਪਿਆਂ ਨੇ ਪੁਲਸ ਥਾਣਾ ਸਿਟੀ ਜ਼ੀਰਾ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਪਰ ਕਰੀਬ 24 ਘੰਟੇ ਬੀਤ ਜਾਣ ’ਤੇ ਵੀ ਬੱਚੇ ਬਾਰੇ ਕੋਈ ਪਤਾ ਨਾ ਲੱਗਣ ’ਤੇ ਮਾਪਿਆਂ, ਰਿਸ਼ਤੇਦਾਰਾਂ ਅਤੇ ਲੋਕਾਂ ਵੱਲੋਂ ਪੁਲਸ ਪ੍ਰਸ਼ਾਸਨ ਵਿਰੁੱਧ ਇਨਸਾਫ਼ ਦੀ ਮੰਗ ਕਰਦਿਆਂ ਧਰਨਾ ਲਗਾ ਦਿੱਤਾ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਹ ਵੀ ਪੜ੍ਹੋ : ਇਟਲੀ ਦੀ ਆਰਥਿਕਤਾ ਲਗਾਤਾਰ ਗਿਰਾਵਟ ਵੱਲ, ਨੀਟ ਨੌਜਵਾਨਾਂ ਦੀ ਵੱਧ ਰਹੀ ਗਿਣਤੀ ਭਵਿੱਖ ਨੂੰ ਕਰ ਰਹੀ ਧੁੰਦਲਾ
ਇਸ ਮੌਕੇ ਪਲਵਿੰਦਰ ਸਿੰਘ ਸੰਧੂ ਡੀ. ਐੱਸ. ਪੀ. ਜ਼ੀਰਾ, ਦੀਪਿਕਾ ਕੰਬੋਜ ਐੱਸ. ਐੱਚ. ਓ. ਥਾਣਾ ਸਿਟੀ ਜ਼ੀਰਾ ਸਮੇਤ ਪੁਲਸ ਪਾਰਟੀ ਧਰਨਾਕਾਰੀਆਂ ਕੋਲ ਪਹੁੰਚੇ ਅਤੇ ਭਰੋਸਾ ਦਿਵਾਇਆ ਕਿ ਪੁਲਸ ਵੱਲੋਂ ਬੱਚੇ ਦੀ ਭਾਲ ਲਈ ਟੀਮਾਂ ਬਣਾ ਕੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ’ਚ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਬੱਚੇ ਦੀ ਭਾਲ ਕਰ ਲਈ ਜਾਵੇਗੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਧਰਨਾ ਚੁੱਕ ਲਿਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਕੈਬਨਿਟ ਮੰਤਰੀ ਚੀਮਾ ਵੱਲੋਂ ਸੰਗਰੂਰ ਵਿਖੇ 66ਵੀਆਂ ਪੰਜਾਬ ਰਾਜ ਸਕੂਲ ਐਥਲੈਟਿਕਸ ਖੇਡਾਂ ਦਾ ਸ਼ਾਨਦਾਰ ਆਗ਼ਾਜ਼
NEXT STORY