ਫਿਰੋਜ਼ਪੁਰ (ਕੁਮਾਰ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਦਿਹਾੜੇ ’ਤੇ ਪਾਕਿਸਤਾਨ ਜਾਣ ਵਾਲੇ ਯਾਤਰੀ 1 ਜੁਲਾਈ ਤੋਂ 15 ਅਗਸਤ ਤੱਕ ਆਪਣੇ ਪਾਸਪੋਰਟ ਰਬਾਬੀ ਭਾਈ ਮਰਦਾਨਾ ਯਾਦਗਾਰੀ ਯਾਤਰਾ ਕਮੇਟੀ ਕੋਲ ਜਮ੍ਹਾਂ ਕਰਵਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਸਕੱਤਰ ਜਗਜੀਤ ਸਿੰਘ ਭੁੱਲਰ ਅਤੇ ਦਲਜੀਤ ਸਿੰਘ ਸਰਪੰਚ ਨੇ ਦੱਸਿਆ ਕਿ ਯਾਤਰੀ ਪਾਸਪੋਰਟ ਦੇ ਨਾਲ ਆਪਣੀਆਂ ਦੋ ਫੋਟੋਆਂ ਜਮ੍ਹਾਂ ਕਰਵਾਉਣ।
ਉਨ੍ਹਾਂ ਦੱਸਿਆ ਕਿ ਯਾਤਰੀਆਂ ਦਾ ਜੱਥਾ ਰੇਲ ਰਾਹੀਂ ਪਾਕਿਸਤਾਨ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਅਪੀਲ ਕੀਤੀ ਹੈ ਕਿ ਇਸ ਵਾਰ ਯਾਤਰੀਆਂ ਦੇ ਜੱਥੇ ਨੂੰ ਘੱਟੋ ਘੱਟ 12 ਦਿਨ ਦਾ ਵੀਜਾ ਦਿੱਤਾ ਜਾਵੇਗਾ। ਉਨ੍ਹਾਂ ਪਾਕਿਸਤਾਨ ਜਾਣ ਵਾਲੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਦੇ ਲੰਗਰ ਲਈ ਆਟਾ, ਚੌਲ ਅਤੇ ਦਾਲਾਂ ਦੀ ਸੇਵਾ ਕਰਕੇ ਆਉਣ।
ਸਰਹੱਦ ਪਾਰ: 7 ਦਿਨਾਂ ਤੋਂ ਲਾਪਤਾ ਬੱਚੀ ਦੀ ਮਿਲੀ ਲਾਸ਼, ਪੋਸਟਮਾਰਟਮ ਰਿਪੋਰਟ ਜਾਣ ਪਰਿਵਾਰ ਦੇ ਉੱਡੇ ਹੋਸ਼
NEXT STORY