ਚੰਡੀਗੜ੍ਹ/ਪਟਿਆਲਾ (ਅਸ਼ਵਨੀ)— ਪੰਜਾਬ ਦੇ ਚੋਣ ਦੰਗਲ 'ਚ ਕਿਸਮਤ ਆਜ਼ਮਾ ਰਹੇ ਚਰਚਿਤ ਚਿਹਰਿਆਂ 'ਚ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਹੀ ਇਕਲੀ ਅਜਿਹੀ ਉਮੀਦਵਾਰ ਹਨ, ਜਿਨ੍ਹਾਂ ਦੇ ਨਾਮਜ਼ਦਗੀ ਪੱਤਰ 'ਚ ਸੋਸ਼ਲ ਮੀਡੀਆ ਅਕਾਉਂਟ ਦਾ ਕੋਈ ਬਿਓਰਾ ਨਹੀਂ ਹੈ। ਪਰਨੀਤ ਕੌਰ ਨੇ ਆਪਣੇ ਹਲਫਨਾਮੇ 'ਚ ਈਮੇਲ ਆਈਡੀ ਦੇ ਤੌਰ 'ਤੇ ਪਰਨੀਤ ਕੌਰ ਐਟ ਯਾਹੂ ਡਾਟ ਕੰਮ ਦਾ ਜ਼ਿਕਰ ਕੀਤਾ ਹੈ। ਉਥੇ ਹੀ, ਸੋਸ਼ਲ ਮੀਡੀਆ ਅਕਾਉਂਟ ਵਾਲੇ ਕਾਲਮ 'ਚ ਪਰਨੀਤ ਕੌਰ54321 ਐਟਜੀਮੇਲ ਡਾਟ ਕਾਮ ਦਾ ਜ਼ਿਕਰ ਕੀਤਾ ਹੈ।
ਹਾਲਾਂਕਿ, ਸੋਸ਼ਲ ਮੀਡੀਆ 'ਤੇ ਪਰਨੀਤ ਕੌਰ ਦੇ ਨਾਮ ਨਾਲ ਅਕਾਉਂਟ ਉਪਲੱਬਧ ਹਨ। ਫੇਸਬੁਕ 'ਤੇ ਤਾਂ ਪਰਨੀਤ ਕੌਰ ਦੇ ਨਾਮ ਨਾਲ ਪ੍ਰਮਾਣਿਕ ਅਕਾਉਂਟ ਵੀ ਉਪਲੱਬਧ ਹੈ। ਇਸ ਕੜੀ 'ਚ ਟਵਿਟਰ 'ਤੇ ਵੀ ਪਰਨੀਤ ਕੌਰ ਦੇ ਨਾਮ ਨਾਲ ਅਕਾਉਂਟ ਸਰਗਰਮ ਹੈ। ਖਾਸ ਗੱਲ ਇਹ ਹੈ ਕਿ ਫੇਸਬੁਕ ਅਕਾਉਂਟ 'ਤੇ ਪਰਨੀਤ ਕੌਰ ਦੀਆਂ ਰੈਲੀਆਂ ਨੂੰ ਲਾਈਵ ਕੀਤਾ ਜਾ ਰਿਹਾ ਹੈ। ਪਰਨੀਤ ਕੌਰ ਦੀਆਂ ਤਮਾਮ ਚੋਣ ਗਤੀਵਿਧੀਆਂ ਸਬੰਧੀ ਪਲ-ਪਲ ਦੀ ਖਬਰ ਸੋਸ਼ਲ ਮੀਡੀਆ ਅਕਾਉਂਟ 'ਤੇ ਉਪਲੱਬਧ ਹੈ। ਫੇਸਬੁਕ 'ਤੇ 1,74,436 ਫਾਲੋਅਰ: ਫੇਸਬੁਕ 'ਤੇ ਡਬਲਿਊਡਬਲਿਊਡਬਲਿਊ ਡਾਟ ਫੇਸਬੁਕ ਡਾਟ ਕੰਮ / ਪਰਨੀਤਪਟਿਆਲਾ ਨਾਮ ਦਾ ਪ੍ਰਮਾਣਿਕ ਅਕਾਉਂਟ ਉਪਲਬਧ ਹੈ। ਇਸ ਅਕਾਉਂਟ ਦੇ ਕਰੀਬ 1,74,436 ਫਾਲੋਅਰ ਹਨ। ਇਹ ਅਕਾਉਂਟ 4 ਫਰਵਰੀ, 2014 ਨੂੰ ਫੇਸਬੁਕ 'ਤੇ ਦਰਜ ਕੀਤਾ ਗਿਆ ਸੀ। ਇਸ ਕੜੀ 'ਚ, ਟਵਿਟਰ 'ਤੇ ਪਰਨੀਤ ਕੌਰ (ਐਟਪਰਨੀਤਪਟਿਆਲਾ) ਨਾਮ ਦਾ ਅਕਾਉਂਟ ਹੈ। ਇਹ ਅਕਾਉਂਟ ਟਵਿਟਰ 'ਤੇ ਫਰਵਰੀ, 2017 'ਚ ਦਰਜ ਕੀਤਾ ਗਿਆ ਹੈ। ਇਸ ਅਕਾਉਂਟ ਦੇ ਕਰੀਬ 1,725 ਫਾਲੋਅਰਸ ਹਨ। ਇਸ ਅਕਾਉਂਟ 'ਤੇ ਪਰਨੀਤ ਕੌਰ ਦੀਆਂ ਰੈਲੀਆਂ ਅਤੇ ਜਨਸਭਾਵਾਂ ਸਹਿਤ ਰਾਜਨੀਤਕ ਗਤੀਵਿਧੀਆਂ ਨਾਲ ਜੁੜੀ ਪਲ-ਪਲ ਦੀ ਖਬਰ ਅਪਡੇਟ ਹੁੰਦੀ ਹੈ।
ਅੰਮ੍ਰਿਤਸਰ ਚੋਣਾਂ ਸਮੇਂ ਅਮਰਿੰਦਰ ਸਿੰਘ ਨੇ ਵੀ ਨਹੀਂ ਦਿੱਤਾ ਸੀ ਬਿਓਰਾ:
2014 'ਚ ਅੰਮ੍ਰਿਤਸਰ ਸੰਸਦੀ ਖੇਤਰ ਤੋਂ ਕਾਂਗਰਸ ਦੇ ਉਮੀਦਵਾਰ ਕੈ. ਅਮਰਿੰਦਰ ਸਿੰਘ ਨੇ ਵੀ ਆਪਣੇ ਐਫੀਡੇਵਿਟ 'ਚ ਸੋਸ਼ਲ ਮੀਡੀਆ ਦਾ ਕੋਈ ਬਿਓਰਾ ਨਹੀਂ ਦਿੱਤਾ ਸੀ। ਆਪਣੇ ਹਲਫਨਾਮੇ 'ਚ ਉਨ੍ਹਾਂ ਸੋਸ਼ਲ ਮੀਡੀਆ ਦੇ ਕਾਲਮ 'ਚ ਸਿਰਫ਼ ਅਮਰਿੰਦਰਸਿੰਘ ਐਟ ਅਮਰਿੰਦਰ ਡਾਟ ਇਨ ਦੀ ਜਾਣਕਾਰੀ ਦਿੱਤੀ ਸੀ। ਹਾਲਾਂਕਿ ਉਸ ਦੌਰਾਨ ਗੂਗਲ 'ਤੇ ਅਮਰਿੰਦਰਸਿੰਘ ਐਟ ਅਮਰਿੰਦਰ ਡਾਟ ਇਨ ਨੂੰ ਸਰਚ ਕਰਨ 'ਤੇ ਸੋਸ਼ਲ ਮੀਡਿਆ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਸੀ। ਹਾਲਾਂਕਿ ਅਮਰਿੰਦਰ ਸਿੰਘ ਲਿਖਣ 'ਤੇ ਫੇਸਬੁਕ ਅਤੇ ਟਵਿਟਰ 'ਤੇ ਅਮਰਿੰਦਰ ਸਿੰਘ ਨਾਮ ਦੇ ਅਕਾਉਂਟ ਜਰੂਰ ਖੁਲ੍ਹਦੇ ਸਨ, ਜਿਸ 'ਤੇ ਅਮਰਿੰਦਰ ਸਿੰਘ ਦੇ ਚੋਣ ਪ੍ਰਚਾਰ ਦੀਆਂ ਰੋਜ਼ ਦੀਆਂ ਗਤੀਵਿਧੀਆਂ ਦਾ ਪੂਰਾ ਬਿਓਰਾ ਸੀ।
ਕਈਆਂ ਨੇ ਤਾਂ ਵਟਸਐਪ ਨੰਬਰ ਤੱਕ ਦਾ ਦਿੱਤਾ ਬਿਓਰਾ:
ਪੰਜਾਬ ਦੇ ਚਰਚਿਤ ਚਿਹਰਿਆਂ 'ਚ ਕਈ ਉਮੀਦਵਾਰ ਅਜਿਹੇ ਵੀ ਹਨ, ਜਿਨ੍ਹਾਂ ਨੇ ਆਪਣੇ ਨਾਮਜ਼ਦਗੀ ਪੱਤਰ ਦੇ ਸੋਸ਼ਲ ਮੀਡੀਆ ਅਕਾਉਂਟਸ ਵਾਲੇ ਕਾਲਮ 'ਚ ਵਟਸਐਪ ਨੰਬਰ ਤੱਕ ਦਾ ਬਿਓਰਾ ਦਿੱਤਾ ਹੈ। ਜਲੰਧਰ ਸੰਸਦੀ ਖੇਤਰ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਨੇ ਫੇਸਬੁਕ, ਟਵਿਟਰ ਤੋਂ ਇਲਾਵਾ ਇੰਸਟਾਗ੍ਰਾਮ, ਯੂਟਿਊਬ ਚੈਨਲ ਅਤੇ ਵਟਸਏਪ ਨੰਬਰ ਦਾ ਬਿਓਰਾ ਦਿੱਤਾ ਹੈ। ਭਗਵੰਤ ਮਾਨ ਨੇ ਵੀ ਫੇਸਬੁਕ, ਟਵਿਟਰ, ਇੰਸਟਾਗ੍ਰਾਮ ਤੋਂ ਇਲਾਵਾ ਯੂਟਿਊਬ ਅਕਾਉਂਟ ਦਾ ਬਿਓਰਾ ਦਿੱਤਾ ਹੈ। ਗੁਰਦਾਸਪੁਰ ਸੰਸਦੀ ਖੇਤਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਜੇ ਸਿੰਘ ਧਰਮਿੰਦਰ ਦਿਓਲ ਭਾਵ ਸਨੀ ਦਿਓਲ ਨੇ ਆਪਣੇ ਫੇਸਬੁਕ, ਟਵਿਟਰ ਅਤੇ ਇੰਸਟਾਗ੍ਰਾਮ ਅਕਾਉਂਟ ਦਾ ਬਿਓਰਾ ਦਿੱਤਾ ਹੈ। ਉਥੇ ਹੀ, ਕਈ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰਖੜਾ ਨੇ ਆਪਣੇ ਦੋ ਫੇਸਬੁਕ ਅਕਾਉਂਟ, 2 ਟਵਿਟਰ ਅਕਾਂਉਟ ਸਹਿਤ ਇੰਸਟਾਗ੍ਰਾਮ ਦਾ ਜ਼ਿਕਰ ਕੀਤਾ ਹੈ।
ਉਥੇ ਹੀ, ਫਿਰੋਜ਼ਪੁਰ ਤੋਂ ਅਕਾਲੀ ਦਲ ਉਮੀਦਵਾਰ ਸੁਖਬੀਰ ਬਾਦਲ, ਬਠਿੰਡਾ ਤੋਂ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਵੀ ਸੋਸ਼ਲ ਮੀਡੀਆ ਅਕਾਉਂਟਸ ਦਾ ਵਿਸਤ੍ਰਿਤ ਬਿਓਰਾ ਦਿੱਤਾ ਹੈ। ਸੋਸ਼ਲ ਮੀਡਿਆ ਦੀ ਜਾਣਕਾਰੀ ਦੇਣਾ ਲਾਜ਼ਮੀ: ਭਾਰਤੀ ਚੋਣ ਕਮਿਸ਼ਨ ਨੇ 2014 ਦੌਰਾਨ ਲੋਕਸਭਾ ਚੋਣਾਂ 'ਚ ਉਮੀਦਵਾਰਾਂ ਵਲੋਂ ਸੋਸ਼ਲ ਮੀਡੀਆ ਦੀ ਜਾਣਕਾਰੀ ਉਪਲਬਧ ਕਰਵਾਉਣਾ ਲਾਜ਼ਮੀ ਕਰ ਦਿੱਤਾ ਸੀ। ਬਕਾਇਦਾ ਭਾਰਤੀ ਚੋਣ ਕਮਿਸ਼ਨ ਨੇ ਇਸ ਸਬੰਧੀ ਦੋ ਵਾਰ ਗਾਇਡਲਾਇੰਸ ਜਾਰੀ ਕੀਤੀਆਂ ਸਨ। ਇਨ੍ਹਾਂ ਗਾਈਡਲਾਇੰਸ 'ਚ ਕਿਹਾ ਗਿਆ ਸੀ ਕਿ ਫ਼ਾਰਮ ਨੰਬਰ-26 ਨੂੰ 'ਫਾਇਲ' ਕਰਨ ਦੌਰਾਨ ਉਮੀਦਵਾਰ 'ਪੈਰ੍ਹਾ' ਨੰਬਰ 3 'ਚ ਟੈਲੀਫੋਨ ਨੰਬਰ, ਈਮੇਲ ਆਈਡੀ ਦੇ ਨਾਲ-ਨਾਲ ਸੋਸ਼ਲ ਮੀਡੀਆ ਅਕਾਉਂਟ (ਇਫ ਐਨੀ) ਹੈ ਤਾਂ ਉਮੀਦਵਾਰ ਉਸ ਦੀ ਵਿਸਤ੍ਰਿਤ ਜਾਣਕਾਰੀ ਉਪਲੱਬਧ ਕਰਵਾਏਗਾ। ਬਾਵਜੂਦ ਇਸ ਦੇ ਵੱਖ-ਵੱਖ ਸੰਸਦੀ ਖੇਤਰਾਂ 'ਚ ਚੋਣ ਲੜ ਰਹੇ ਕਈ ਉਮੀਦਵਾਰ ਕਮਿਸ਼ਨ ਦੇ ਇਸ ਨਿਰਦੇਸ਼ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾ ਰਹੇ ਹਨ।
6 ਮਈ ਤੋਂ ਨਹੀਂ ਕਰ ਸਕੋਗੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
NEXT STORY