ਚੰਡੀਗੜ੍ਹ : ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਅਦਬੀ ਮਾਮਲੇ ਸਬੰਧੀ ਇਕ ਚਿੱਠੀ ਲਿਖੀ ਗਈ ਹੈ, ਜਿਸ 'ਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੇਣ ਦੀ ਮੰਗ ਕੀਤੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਉਨ੍ਹਾਂ ਨੇ ਕੈਪਟਨ ਨੂੰ ਲਿਖੀ ਚਿੱਠੀ 'ਚ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਬੀਤੇ ਦਿਨ ਕੈਪਟਨ ਵੱਲੋਂ ਕਾਂਗਰਸੀ ਸੰਸਦ ਮੈਂਬਰਾਂ ਨਾਲ ਕੋਵਿਡ ਰੀਵਿਊ ਬੈਠਕ ਕੀਤੀ ਗਈ ਹੈ, ਉਸੇ ਤਰ੍ਹਾਂ ਮੁੱਖ ਮੰਤਰੀ ਸੰਸਦ ਮੈਂਬਰਾਂ ਨਾਲ ਬੇਅਦਬੀ ਮਾਮਲਿਆਂ ਬਾਰੇ ਵੀ ਬੈਠਕ ਕਰਨ।
ਇਹ ਵੀ ਪੜ੍ਹੋ : ਕੈਪਟਨ ਵੱਲੋਂ 'ਕੋਰੋਨਾ' ਖ਼ਿਲਾਫ਼ ਜੰਗ ਲਈ ਖ਼ਾਕਾ ਤਿਆਰ, ਸੰਸਦ ਮੈਂਬਰਾਂ ਵੱਲੋਂ ਪੂਰਨ ਲਾਕਡਾਊਨ ਦੀ ਵਕਾਲਤ
ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਨੂੰ ਮੰਗ ਕੀਤੀ ਹੈ ਕਿ ਇਸ ਹਫ਼ਤੇ ਮੁੱਖ ਮੰਤਰੀ ਬੈਠਕ ਬੁਲਾ ਕੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਅਤੇ ਇਹ ਟੀਮ ਆਪਣੀ ਰਿਪੋਰਟ ਇਕ ਮਹੀਨੇ ਅੰਦਰ ਪੇਸ਼ ਕਰੇ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਵਾਲੇ ਨੇ ਹੱਦ ਹੀ ਟੱਪ ਛੱਡੀ, ਹੈਰਾਨ ਕਰਦਾ ਹੈ ਮਾਮਲਾ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ ਕਾਂਗਰਸ ਸਰਕਾਰ ਵੱਲੋਂ ਸੂਬੇ ਦੀ ਜਨਤਾ ਨਾਲ ਕੀਤਾ ਗਿਆ ਹੈ ਅਤੇ ਇਹ ਵਾਅਦਾ ਸਰਕਾਰ ਨੂੰ ਨਿਭਾਉਣਾ ਪਵੇਗਾ। ਬਾਜਵਾ ਨੇ ਕਿਹਾ ਕਿ ਕੈਪਟਨ ਇਹ ਸਪੱਸ਼ਟ ਕਰਨ ਕਿ ਬੇਅਦਬੀ ਮਾਮਲਿਆਂ ਸਬੰਧੀ ਕਦੋਂ ਤੱਕ ਸਿੱਟ ਬਣੇਗੀ ਅਤੇ ਇਸ ਸਿੱਟ 'ਚ ਕੌਣ-ਕੌਣ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
'ਪੰਜਾਬ ਯੂਥ ਵਿਕਾਸ ਬੋਰਡ' ਵੱਲੋਂ ਸੂਬੇ ਭਰ 'ਚ ਲਾਏ ਗਏ 33 ਕੋਵਿਡ ਟੀਕਾਕਰਨ ਕੈਂਪ
NEXT STORY